Tag Archive "ajit-doval"

Exclusive Report on Indian Spy Network in Germany

ਜਰਮਨੀ ਵਿਚ ਸਿੱਖਾਂ ਦੀ ਜਸੂਸੀ ਕਰਕੇ ਰਾਅ ਦੇ ਏਜੰਟ ਕਿਵੇਂ ਕਾਬੂ ਆਏ? ਭਾਰਤੀ ਜਸੂਸ ਕਿਵੇਂ ਕਰਦੇ ਹਨ ਸਿੱਖਾਂ ਦੀ ਜਸੂਸੀ?

ਜਰਮਨੀ ਵਿਚ ਪਿਛਲੇ ਇਕ ਦਹਾਕੇ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਿ ਸਿੱਖਾਂ ਦੀ ਜਸੂਸੀ ਕਰਦੇ ਭਾਰਤੀ ਖੂਫੀਆ ਏਜੰਸੀ ਰਾਅ ਦੇ ਏਜੰਟਾਂ ਨੂੰ ਜਰਮਨ ਪੁਲਿਸ ਨੇ ਗ੍ਰਿਫਤਾਰ ਕੀਤਾ, ਉਹਨਾ ਉੱਤੇ ਮੁਕਦਮੇਂ ਚਲਾਏ ਅਤੇ ਉਹਨਾ ਨੂੰ ਅਦਾਲਤਾਂ ਵੱਲੋਂ ਸਜਾਵਾਂ ਸੁਣਾਈਆਂ ਗਈਆਂ।

Exclusive Interview with Jaggi Johal's Lawyer

ਇੱਕ ਨੁਕਤੇ ਨੇ ਏਜੰਸੀਆਂ ਦੀ ਸਾਰੀ ਖੇਡ ਖਿਲਾਰ ਦਿੱਤੀ; ਜਗਤਾਰ ਸਿੰਘ ਜੱਗੀ ਜੌਹਲ ਦੇ ਬਰੀ ਹੋਣ ਦੀ ਸਾਰੀ ਵਾਰਤਾ ਸੁਣੋ

ਮੋਗਾ ਦੀ ਯੁਆਪਾ ਵਿਸ਼ੇਸ਼ ਅਦਾਲਤ ਅਤੇ ਵਧੀਕ ਸੈਸ਼ਨ ਜੱਜ ਹਰਜੀਤ ਸਿੰਘ ਵੱਲੋਂ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਾਘਾਪੁਰਾਣਾ ਠਾਣੇ ਵਿਚ ਦਰਜ਼ ਇਕ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।

Parmjeet Singh Gazi

ਇੰਡੀਆ ਸਿੱਖਾਂ ਉੱਤੇ ਕਿਉਂ ਹਮਲਾਵਰ ਹੋ ਰਿਹਾ ਹੈ?

ਸਾਕਾ ਨਕੋਦਰ 1986 ਦੇ ਸ਼ਹੀਦਾਂ ਦੀ ਯਾਦ ਵਿਚ ਪਿੰਡ ਲਿੱਤਰਾਂ ਦੇ ਗੁਰਦੁਆਰਾ ਬੋਹੜਵਾਲਾ ਸਾਹਿਬ ਵਿਖੇ ਹੋਏ ਸ਼ਹੀਦੀ ਸਮਾਗਮ ਮੌਕੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੱਲੋਂ ਸੰਗਤ ਦੇ ਨਾਲ ਸਾਂਝੇ ਕੀਤੇ ਗਏ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੇ ਕਰ ਦਿਓ ਜੀ।

ਇੰਡੀਆ ਵੱਲੋਂ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਜਾਰੀ ਕੀਤੇ ਬਿਆਨ ਤੇ ਜਾਂਚ ਰਿਪੋਰਟ ਦੇ ਸਿੱਖਾਂ ਲਈ ਕੀ ਮਾਅਨੇ ਹਨ?

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 15 ਜਨਵਰੀ 2025 ਨੂੰ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਵੱਲੋਂ ਦਿੱਤੀ ਜਾਣਕਾਰੀ ਉੱਤੇ ਨਵੰਬਰ 2023 ਵਿਚ ਸ਼ੁਰੂ ਕੀਤੀ ਗਈ ਜਾਂਚ ਪੂਰੀ ਹੋ ਗਈ ਹੈ। ਇਹ ਬਿਆਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ।

ਕਨੇਡਾ ਨੇ ਅਮਿਤ ਸ਼ਾਹ, ਡੋਵਾਲ, ਜੈਸ਼ੰਕਰ ਤੇ ਮੋਦੀ ਦਾ ਨਾਮ ਜ਼ਬਰ ਘਟਨਾਵਾਂ ਨਾਲ ਜੋੜਿਆ, ਅਮਰੀਕਾ ਨੇ ਅਡਾਨੀ ਨੂੰ ਘੇਰਾ ਪਾਇਆ

ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।

ਕਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ: ਉਹ ਤੱਥ ਜੋ ਭਾਰਤੀ ਮੀਡੀਆ ਨਹੀਂ ਦੱਸ ਰਿਹਾ; ਸਿੱਖ ਕੀ ਕਰਨ ਤੇ ਕੀ ਨਾ ਕਰਨ?

ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਖਿੱਚੋ ਤਾਣ ਇਕ ਨਵੇਂ ਪੜਾਅ ਉੱਤੇ ਪਹੁੰਚ ਗਈ ਹੈ। ਲੰਘੀ 14 ਅਕਤੂਬਰ 2024 ਨੂੰ ਕਨੇਡਾ ਦੀ ਜਾਂਚ ਏਜੰਸੀ ਰਾਇਲ ਕਨੇਡੀਅਨ ...

“ਡੋਵਾਲ ਦੀ ਸੀ.ਬੀ.ਆਈ.” ਨੂੰ “ਮਮਤਾ ਦੀ ਪੁਲਿਸ” ਨੇ ਗ੍ਰਿਫਤਾਰ ਕਰਕੇ 3 ਘੰਟੇ ਬਾਅਦ ਛੱਡਿਆ

ਲੰਘੇ ਕੱਲ ਭਾਰਤ ਸਰਕਾਰ ਦੀ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਤੇ ਪੱਛਮੀ ਬੰਗਾਲ ਸੂਬੇ ਦੀ ਪੁਲਿਸ ਦਰਮਿਆਨ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਸੀ.ਬੀ.ਆਈ. ਦੀ ਇਕ 40 ਜਾਣਿਆਂ ਦੀ ਵੱਡੀ ਟੋਲੀ ਨੇ ਕਲਕੱਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਓਥੇ ਤਾਇਨਾਲ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਘਰ ਵਿਚ ਦਾਖਲ ਹੀ ਨਾ ਹੋਣ ਦਿੱਤਾ।

ਬੇਅਦਬੀ ਤੇ ਹੋਰ ਸਿੱਖ ਮਾਮਲਿਆਂ ਦੇ ਹੱਲ ਚ ਭਾਰਤ ਦਾ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਅੜਿੱਕੇ ਡਾਹ ਰਿਹੈ: ਬੀਰ ਦਵਿੰਦਰ ਸਿੰਘ

ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ “,ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਰਤ ਦਾ ਰਾਸ਼ਟਰੀ ਰੱਖਿਆ ਸਲਾਹਕਾਰ *ਅਜੀਤ ਡੋਵਲ ਸਿੱਧੇ ਤੌਰ ੳੱਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਸਾਰੀਆਂ ਹਦਾਇਤਾਂ ਉਸ ਵਲੋਂ ਹੀ ਦਿੱਤੀਆਂ ਜਾ ਰਹੀਆਂ ਹਨ।

‘ਆਪ’ ਆਗੂ ਕੁਮਾਰ ਵਿਸ਼ਵਾਸ ਦੀ ਜਨਮਦਿਨ ਪਾਰਟੀ ‘ਚ ਅਜੀਤ ਡੋਵਾਲ ਅਤੇ ਆਰ.ਐਸ.ਐਸ. ਦੇ ਵੱਡੇ ਆਗੂ ਪੁੱਜੇ

ਯੂ.ਏ.ਈ. ਤੋਂ ਆਏ ਨੁਮਾਇੰਦਿਆਂ ਨੂੰ ਮਿਲਣ ਤੋਂ ਬਾਅਦ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਇਕ ਜਨਮ ਦਿਨ ਪਾਰਟੀ 'ਚ ਗਿਆ। ਉਸੇ ਪਾਰਟੀ 'ਚ ਆਰ.ਐਸ.ਐਸ. ਦੇ ਦੋ ਵੱਡੇ ਆਗੂ ਰਾਮ ਲਾਲ ਅਤੇ ਓਮ ਮਾਥੁਰ ਵੀ ਸ਼ਾਮਲ ਸਨ। ਇਹ ਕੋਈ ਭਾਜਪਾ ਜਾਂ ਸਰਕਾਰ ਦਾ ਪ੍ਰੋਗਰਾਮ ਨਹੀਂ ਸੀ। ਇਹ ਸੀ 'ਆਪ' ਆਗੂ ਕੁਮਾਰ ਵਿਸ਼ਵਾਸ ਦੀ ਜਨਮ ਦਿਨ ਪਾਰਟੀ। ਇਹ ਉਹੀ ਕੁਮਾਰ ਵਿਸ਼ਵਾਸ ਹੈ ਜਿਸਨੇ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਦੇ ਖਿਲਾਫ ਅਮੇਠੀ ਤੋਂ ਚੋਣ ਲੜੀ ਸੀ। ਇਸ ਪਾਰਟੀ 'ਚ ਸੰਘ ਅਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚ ਰਵੀ ਸ਼ੰਕਰ ਪ੍ਰਸਾਦ, ਮਨੋਜ ਤਿਵਾਰੀ, ਵਿਜੈ ਗੋਇਲ ਅਤੇ ਸੁਧਾਂਸ਼ੂ ਤ੍ਰਿਵੇਦੀ ਦੇ ਨਾਮ ਹਨ।