December 30, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (28 ਦਸੰਬਰ 2015): ਫਤਿਹਗੜ੍ਹ ਸਾਹਿਬਜ਼ਾਦਿਆਂ ਦੇ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੀ ਹੋਈ ਕਾਨਫਰੰਸ ਵਿੱਚ ਪਾਰਟੀ ਦੇ ਘੇਰ-ਸਿੱਖ ਕਾਰਕੂਨਾਂ ਵੱਲੋਂ ਟੋਪੀਆਂ ਪਾਕੇ ਆਉਣ ਦੀ ਨਿਖੇਧੀ ਕਰਦਿਆਂ ਬਾਦਲ ਦਲ ਦੀ ਦਿੱਲੀ ਇਕਾਈ ਦੇ ਮਨਜਿੰਦਰ ਸਿੰਘ ਸਿਰਸਾ ਨੇ ਨਿਖੇਧੀ ਕੀਤੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲੇ ਮੌਕੇ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ ਸਿਆਸ਼ੀ ਕਾਨਫਰੰਸ ਦੇ ਮਕਸਦ ਤੇ ਬਾਦਲ ਦਲ ਨੇ ਸਵਾਲ ਖੜੇ ਕੀਤੇ ਹਨ।

ਮਨਜਿੰਦਰ ਸਿੰਘ ਸਿਰਸਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਕਾਨਫਰੰਸ ’ਚ ਸ਼ਾਮਿਲ ਗੈਰ-ਸਿੱਖਾਂ ਵੱਲੋਂ ਸਿਰ ਤੇ ਪਾਰਟੀ ਦੀਆਂ ਟੋਪੀਆਂ ਪਾ ਕੇ ਸ਼ਾਮਿਲ ਹੋ ਕੇ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਣ ਦੀ ਬਜਾਏ ਪਾਰਟੀ ਦੇ ਪ੍ਰਚਾਰ ਲਈ ਸਿਆਸੀ ਲਾਹਾ ਲੈਣ ਲਈ ਵਰਤਿਆ ਹੈ।
ਸਿਰਸਾ ਨੇ ਕਿਹਾ ਕਿ ਕਾਨਫਰੰਸ ਵਿਚ ਸ਼ਾਮਿਲ ਹੋਏ ਕਾਰਕੁੰਨਾ ਦੇ ਪੂਰੇ ਪੰਜਾਬ ਤੋਂ ਆਉਣ ਦਾ ਦਾਅਵਾ ਕਰਦੇ ਹੋਏ ਕਾਰਕੁੰਨਾਂ ਦੇ ਸ਼ਹਾਦਤਾਂ ਨੂੰ ਨਤਮਸਤਕ ਹੋਣ ਦੀ ਬਜਾਏ ਸਿਆਸ਼ੀ ਲਾਹਾ ਲੈਣ ਲਈ ਬੁਲਾਇਆ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇਸ ਗਲਤੀ ਨੂੰ ਵੱਡੀ ਭੁੱਲ ਅਤੇ ਸਿੱਖ ਇਤਿਹਾਸ ’ਚ ਇਸ ਤਰ੍ਹਾਂ ਦੀ ਬੇਅਦਬੀ ਦੀ ਮਿਸਾਲ ਨਾ ਮਿਲਣ ਲਈ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਵੀ ਮੰਗ ਕੀਤੀ ਹੈ।
ਸਿਰਸਾ ਨੇ ਦੋਸ਼ ਲਗਾਇਆ ਕਿ ਜਦੋਂ ਸਾਰੀ ਕੌਮ ਇਨ੍ਹਾਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋ ਰਹੀ ਸੀ ਉਸ ਵੇਲੇ ਆਪ ਦੇ ਕਾਰਕੁੰਨ ਸ਼ਹਾਦਤਾਂ ਤੇ ਸਿਆਸ਼ਤ ਕਰਕੇ ਸਿਆਸ਼ੀ ਪੌੜੀ ਰਾਹੀਂ 2017 ਦੀਆਂ ਪੰਜਾਬ ਵਿਧਾਨਸਭਾ ਦੀ ਚੋਣਾਂ ਜਿੱਤਣ ਦਾ ਸੁਪਨਾ ਪਾਲ ਰਹੇ ਸਨ।
ਆਪ ਪਾਰਟੀ ਵੱਲੋਂ ਸੰਜੈ ਸਿੰਘ ਦੀ ਅਗਵਾਈ ’ਚ ਟੋਪੀਆਂ ਦੀ ਝਾਂਕੀ ਸ਼ਹੀਦੀ ਜੋੜ ਮੇਲੇ ’ਚ ਕੱਢਣ ਨੂੰ ਸਿਰਸਾ ਨੇ ਮੰਦਭਾਗਾ ਦੱਸਦੇ ਹੋਏ ਇਸ ਨੂੰ ਆਉਂਦੀਆਂ ਪੰਜਾਬ ਵਿਧਾਨਸਭਾ ਚੋਣਾਂ ਲਈ ਆਪ ਦੀ ਪ੍ਰਚਾਰ ਮੁਹਿੰਮ ਨਾਲ ਵੀ ਜੋੜਿਆ।
Related Topics: Aam Aadmi Party, DSGMC, Manjinder Sirsa, Punjab Politics