ਰੋਜਾਨਾ ਖਬਰ-ਸਾਰ

ਅੱਜ ਦਾ ਖਬਰਸਾਰ: ਉੱਤਰ ਪ੍ਰਦੇਸ਼ ਚ ਸਰਕਾਰੀ ਦਹਿਸ਼ਤ, ਫੌਜ ਮੁਖੀ ਦਾ ਬਿਆਨ, ਚੀਨ ਦੀ ਲੱਦਾਖ ਚ ਸੁਰੰਗ ਤੇ ਹੋਰ ਅਹਿਮ ਖਬਰਾਂ

December 27, 2019 | By

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਬਾਬਰੀ ਮਸਜਿਦ ਮਾਮਲਾ:

• ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਭਾਰਤੀ ਸੁਪਰੀਮ ਕੋਰਟ ਤੋਂ ਮਸਜਿਦ ਦਾ ਮਲਬਾ ਮੰਗਿਆ
• ਐਕਸ਼ਨ ਕਮੇਟੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬਾਬਰੀ ਮਸਜਿਦ ਦਾ ਤੋੜਿਆ ਗਿਆ ਹਿੱਸਾ ਹਾਲੇ ਵੀ ਉੱਥੇ ਹੀ ਮੌਜੂਦ ਹੈ
• ਉਨ੍ਹਾਂ ਕਿਹਾ ਕਿ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਦੀ ਵੀ ਇਸ ਗੱਲ ਦਾ ਜਿਕਰ ਤੱਕ ਨਹੀਂ ਹੋਇਆ ਕਿ ਆਖਿਰ ਮਸਜਿਦ ਦੇ ਮਲਬੇ ਦਾ ਕੀ ਕੀਤਾ ਜਾਵੇਗਾ

ਉੱਤਰ-ਪ੍ਰਦੇਸ਼ ਚ ਸਖਤੀ:

• ਉੱਤਰ ਪ੍ਰਦੇਸ਼ ਦੇ 8 ਜ਼ਿਲ੍ਹਿਆਂ ਵਿੱਚ ਯੋਗੀ ਸਰਕਾਰ ਨੇ 24 ਘੰਟਿਆਂ ਲਈ ਇੰਟਰਨੈੱਟ ਬੰਦ ਕੀਤਾ
• ਪ੍ਰਸ਼ਾਸਨ ਨੇ ਕਿਹਾ ਕਿ ਜੁੰਮੇ ਦੀ ਨਮਾਜ਼ ਵਾਲੇ ਦਿਨ ਪੁਲਿਸ ਨੂੰ ‘ਹਾਈ ਅਲਰਟ’ ਜਾਰੀ ਕੀਤਾ
• ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ ਕਿਹਾ ਕਿ ਸਰਕਾਰ ਲੋਕਾਂ ‘ਚ ਦਹਿਸ਼ਤ ਫੈਲਾ ਰਹੀ ਹੈ
• ਕਾਰਕੁੰਨਾਂ ਦੇ ਦਿੱਲੀ ਵਿਚ ਯੂ.ਪੀ. ਪੁਲਿਸ ਦੀ ਕਾਰਵਾਈ ਬਾਰੇ ਤੱਥ-ਖੋਜ ਲੇਖਾ ਜਾਰੀ ਕੀਤਾ
• ਕਿਹਾ ਕਿ ਪੁਲਿਸ ਨੇ ਵਿਖਾਵੇ ਕਰ ਰਹੇ ਲੋਕਾਂ ਦੇ ਸਿਰਾਂ ਵਿਚ ਗੋਲੀਆਂ ਮਾਰੀਆਂ
• ਉੱਤਰ ਪ੍ਰਦੇਸ਼ ਹੁਣ ਤੱਕ 1113 ਲੋਕ ਗ੍ਰਿਫਤਾਰ ਕੀਤੇ ਅਤੇ 5,558 ਹੋਰ ਹਿਰਾਸਤ ਵਿਚ ਲਏ
• ਸੂਬੇ ਦੇ ਹਿਰਾਸਤੀਆਂ ਦੀ ਗਿਣਤੀ ਕਸ਼ਮੀਰ ਨਾਲੋਂ ਵੀ ਵੱਧ
• ਬਿਜਲ-ਸੱਥ ‘ਤੇ ਜਾਣਕਾਰੀ ਪਾਉਣ ਉੱਤੇ 124 ਮਾਮਲੇ ਦਰਜ, 93 ਲੋਕ ਗ੍ਰਿਫਤਾਰ ਕੀਤੇ
• 372 ਨੂੰ ਜਾਇਦਾਦ ਜਬਤ ਕਰਨ ਬਾਬਤ ਨੋਟਿਸ ਭੇਜੇ, ਕਿਹਾ ਹਿੰਸਾ ਤੇ ਭੰਨਤੋਨ ਦਾ ਹਰਜਾਨਾ ਭਰੋ ਨਹੀਂ ਤਾਂ ਜਾਇਦਾਦ ਜਬਤ ਹੋਵੇਗੀ
• ਸਾਬਕਾ ਜੱਜ ਮਾਰਕੰਡੇ ਕਾਟਜੂ ਦੇ ਇਹ ਨੋਟਿਸ ਗੈਰ-ਕਾਨੂੰਨੀ ਦੱਸੇ, ਕਿਹਾ ਕੋਈ ਕਾਨੂੰਨ ਅਜਿਹੇ ਨੋਟਿਸ ਦੀ ਆਗਿਆ ਨਹੀਂ ਦਿੰਦਾ
• ਉੱਤਰ ਪ੍ਰਦੇਸ਼ ਵਿੱਚ ਵਿਖਾਵਾਕਾਰੀਆਂ ਦੀ ਮੌਤ ਉੱਪਰ ਫ਼ਿਲਮ ਅਭਿਨੇਤਰੀ ਸਵਰਾ ਭਾਸਕਰ ਖੁੱਲ੍ਹ ਕੇ ਸਾਹਮਣੇ ਆਈ
• ਸਵਰਾ ਭਾਸਕਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਫਿਰਕਾਪ੍ਰਸਤ ਅਤੇ ਪੱਖਪਾਤੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ
• ਉਸ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਪੁਲਸ ਨੇ ਜਿਵੇਂ ਮੁਸਲਮਾਨਾਂ ਦੇ ਘਰਾਂ ਵਿੱਚ ਵੜ ਕੇ ਉਨ੍ਹਾਂ ਨੂੰ ਮਾਰਿਆ ਅਤੇ ਭੰਨ ਤੋੜ ਕੀਤੀ ਇਹ ਸਥਿਤੀ ਬਹੁਤ ਹੀ ਭਿਆਨਕ ਸੀ
• ਭਾਸਕਰ ਨੇ ਕਿਹਾ ਪੁਲਿਸ ਆਪਣਾ ਕੰਮ ਨਹੀਂ ਸੀ ਕਰ ਰਹੀ ਬਲਕਿ ਦੰਗਈਆਂ ਵਾਲਾ ਕੰਮ ਕਰ ਰਹੀ ਸੀ
• ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ ਨੇ ਦੋ ਮੁਸਲਿਮ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ
• ਇਨ੍ਹਾਂ ਪਰਿਵਾਰਾਂ ਦੇ ਦੋ ਲੋਕ ਨਾਗਰਿਕਤਾ ਸੋਧ ਕਾਨੂੰਨ ਦੇ ਵਿਖਾਵਿਆਂ ਦੌਰਾਨ ਮਾਰੇ ਗਏ ਸਨ
• ਮੰਤਰੀ ਨੇ ਇਨ੍ਹਾਂ ਪਰਿਵਾਰਾਂ ਨੂੰ “ਦੰਗੇ ਕਰਨ ਵਾਲੇ ਲੋਕ” ਕਹਿ ਕੇ ਮਿਲਣ ਤੋਂ ਨਾਂਹ ਕਰ ਦਿੱਤੀ

ਫੌਜ ਮੁਖੀ ਦਾ ਵਿਵਿਾਦਤ ਬਿਆਨ:

• ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮੁਜ਼ਾਹਰਾਕਾਰੀਆਂ ਦੀ ਨਿਖੇਧੀ ਕੀਤੀ
• ਫੌਜ ਮੁਖੀ ਨੇ ਕਿਹਾ ਕਿ ਆਗੂ ਉਹ ਲੋਕ ਨਹੀਂ ਹੁੰਦੇ ਜਿਹੜੇ ਲੋਕਾਂ ਨੂੰ ਗੈਰ-ਵਾਜਿਬ ਦਿਸ਼ਾ ਵਿੱਚ ਲਿਜਾਣ, ਜਿਹਾ ਕਿ ਅਸੀਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਸਲੇ ਵਿੱਚ ਵੇਖ ਰਹੇ ਹਾਂ
• ਫੌਜ ਮੁਖੀ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਸਾਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਗਜ਼ਨੀ ਅਤੇ ਹਿੰਸਾ ਲਈ ਉਕਸਾ ਰਹੇ ਹਨ ਇਹ ਲੋਕ ਆਗੂ ਨਹੀਂ ਹਨ

ਐਨ.ਆਰ.ਪੀ/ਐਨ.ਆਰ.ਸੀ. ਮਾਮਲਾ:

• ਅਸਦੂਦੀਨ ਓਵੈਸੀ ਨੇ ਕਿਹਾ ਕਿ ਐੱਨ.ਪੀ.ਆਰ ਸ਼ੁਰੂ ਹੋਇਆ ਤਾਂ ਇਹ ਐੱਨ.ਆਰ.ਸੀ ਉੱਪਰ ਹੀ ਖਤਮ ਹੋਊਗਾ
• ਓਵੈਸੀ ਨੇ ਕਿਹਾ ਕਿ ਇਸ ਬਾਰੇ ਮੋਦੀ ਸਰਕਾਰ ਬਹੁਤ ਝੂਠ ਬੋਲ ਰਹੀ ਹੈ ਅਤੇ ਭਰਮ ਫੈਲਾ ਰਹੀ ਹੈ
• ਉਨ੍ਹਾਂ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਜੋ ਐਨ.ਪੀ.ਆਰ ਹੋਣ ਵਾਲਾ ਸੀ ਉਹ ਮੌਜੂਦਾ ਐੱਨ.ਪੀ.ਆਰ ਤੋਂ ਬਿਲਕੁਲ ਅਲੱਗ ਸੀ
• ਓਵੈਸੀ ਨੇ ਕਿਹਾ ਕਿ ਉਸ ਸਮੇਂ ਐੱਨ.ਪੀ.ਆਰ ਵਿੱਚ ਸਿਰਫ਼ ਰੈਜੀਡੈਂਸ ਵੇਖਣ ਦੀ ਗੱਲ ਸੀ ਪਰ ਅੱਜ ਦੇ ਐਨ.ਪੀ.ਆਰ ਵਿੱਚ ਸਿਟੀਜ਼ਨਸ਼ਿਪ ਵੇਖਣ ਦੀ ਗੱਲ ਹੋ ਰਹੀ ਹੈ
• ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਅੱਗ ਨਾਲ ਨਾ ਖੇਡੇ
• ਮਮਤਾ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਵਾਪਿਸ ਲਏ ਜਾਣ ਤੱਕ ਇਸ ਵਿਰੁੱਧ ਸੰਘਰਸ਼ ਜਾਰੀ ਰਹੇਗਾ
• ਅਕਾਲੀ ਦਲ ਬਾਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ਐਨ.ਆਰ.ਸੀ ਦਾ ਕਰਕੇ ਇਸ ਸਮੇਂ ਮੁਸਲਮਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ
• ਉਨ੍ਹਾਂ ਨੇ ਕਿਹਾ ਕਿ ਜੇ ਭਾਜਪਾ ਨੇ ਆਪਣੇ ਕੰਮਕਾਜ ਦੀ ਸ਼ੈਲੀ ਵਿਚ ਸੁਧਾਰ ਨਾ ਲਿਆਂਦਾ ਤਾਂ ਉਨ੍ਹਾਂ ਦੀ ਪਾਰਟੀ ਦਿੱਤੀ ਹੋਈ ਹਮਾਇਤ ਤੇ ਨਜ਼ਰਸਾਨੀ ਕਰ ਸਕਦੀ ਹੈ

ਨਜ਼ਰਬੰਦ ਕੇਂਦਰ (ਡਿਟੇਸ਼ਨ ਸੈਂਟਰ) ਦਾ ਮਸਲਾ:

• ਪ੍ਰਕਾਸ਼ ਅੰਬੇਡਕਰ ਨੇ ਦਾਅਵਾ ਕੀਤਾ ਕਿ ਨਵੀਂ ਮੁੰਬਈ ਦੇ ਖਾਰਗਰ ਅਤੇ ਨੇਲ ਇਲਾਕਿਆਂ ਵਿੱਚ ਦੋ ਨਜ਼ਰਬੰਦ ਕੇਂਦਰ ਬਣੇ ਹੋਏ ਹਨ
• ਉਨ੍ਹਾਂ ਕਿਹਾ ਕਿ ਖਾਰਗਰ ਇਲਾਕੇ ਵਿੱਚ ਬਣੇ ਨਜ਼ਰਬੰਦ ਕੇਂਦਰ (ਡਿਟੇਸ਼ਨ ਸੈਂਟਰ) ਵਿੱਚ ਤਾਂ 2 ਲੱਖ ਤੱਕ ਲੋਕ ਰੱਖੇ ਜਾ ਸਕਦੇ ਹਨ
• ਕਰਨਾਟਕ ਵਿਚਲੀ ਭਾਜਪਾ ਸਰਕਾਰ ਨੇ ਖੋਲ੍ਹਿਆ ਸੂਬੇ ਦਾ ਪਹਿਲਾ ਨਜ਼ਰਬੰਦ ਕੇਂਦਰ
• ਬੰਗਲੁਰੂ ਤੋਂ 30 ਕਿਲੋਮੀਟਰ ਦੂਰ ਸੋਂਡੇਕੋਪਾ ਪਿੰਡ ਵਿੱਚ ਖੋਲ੍ਹਿਆ ਗਿਆ ਹੈ ਇਹ ਕੇਂਦਰ
• ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਵੀ ਬਣ ਰਿਹਾ ਹੈ ਨਜ਼ਰਬੰਦ ਕੇਂਦਰ

ਪ੍ਰਗਿਆ ਠਾਕੁਰ ਦਾ ਵਿਰੋਧ:

• ਸਾਧਵੀ ਪ੍ਰਗਿਆ ਠਾਕੁਰ ਦੇ ਭੋਪਾਲ ਦੀ ਇਕ ਯੂਨੀਵਰਸਿਟੀ ਵਿੱਚ ਪਹੁੰਚਣ ਤੇ ਵਿਦਿਆਰਥੀਆਂ ਨੇ “ਅਤੰਕਵਾਦੀ ਵਾਪਸ ਜਾਓ” ਦੇ ਨਾਰੇ ਲਾਏ
• ਸਾਧਵੀ ਭੋਪਾਲ ਦੀ ਮਾਖਨਲਾਲ ਚਤੁਰਵੇਦੀ ਯੂਨੀਵਰਸਿਟੀ ਵਿੱਚ ਹਾਜਰੀ ਦੇ ਮੁੱਦੇ ਉਪਰ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੂੰ ਮਿਲਣ ਆਈ ਸੀ
• ਪ੍ਰਗਿਆ ਨੂੰ ਵੇਖਦੇ ਹੀ ਵਿਦਿਆਰਥੀਆਂ ਨੇ “ਪ੍ਰਗਿਆ ਠਾਕੁਰ ਗੋ ਬੈਕ” ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਖਿਝ ਕੇ ਸਾਧਵੀ ਨੇ ਉਨ੍ਹਾਂ ਨੂੰ ਦੇਸ਼ ਦੇ ਗਦਾਰ ਤੱਕ ਕਹਿ ਦਿੱਤਾ

ਕੌਮਾਂਤਰੀ ਖਬਰਾਂ:

ਬੰਗਲਾਦੇਸ਼-ਇੰਡੀਆ:

• ਬੰਗਲਾਦੇਸ਼ੀ ਵਿਦੇਸ਼ ਮੰਤਰੀ ਨੇ ਕਿਹਾ ਕਿ ਗੈਰ-ਕਾਨੂੰਨੀ ਭਾਰਤੀ ਬੰਗਲਾਦੇਸ਼ ਵਿੱਚੋਂ ਬਾਹਰ ਕੱਢੇ ਜਾਣਗੇ
• ਏ.ਕੇ. ਅਬਦੁਲ ਮੋਮਿਨ ਨੇ ਕਿਹਾ ਕਿ ਬੰਗਲਾਦੇਸ਼ੀ ਸਰਕਾਰ ਇਨ੍ਹਾਂ ਲੋਕਾਂ ਦੇ ਦਸਤਾਵੇਜਾਂ ਦੀ ਜਾਂਚ ਕਰਵਾਏਗੀ
• ਉਨ੍ਹਾਂ ਕਿਹਾ ਕਿ ਇਸ ਵਿੱਚ ਜਿਹੜੇ ਵੀ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਬੰਗਲਾਦੇਸ਼ ਅੰਦਰ ਦਾਖ਼ਲ ਹੋਏ ਪਾਏ ਗਏ ਉਹ ਸਭ ਵਾਪਸ ਭਾਰਤ ਭੇਜੇ ਜਾਣਗੇ
• ਉਨ੍ਹਾਂ ਕਿਹਾ ਕਿ ਇਸ ਬਾਰੇ ਭਾਰਤ ਦੇ ਵਿਦੇਸ਼ ਮਹਿਕਮੇ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ

ਚੀਨ-ਇੰਡੀਆ:

• ਚੀਨੀ ਫੌਜੀਆਂ ਨੇ ਲਦਾਖ਼ ਵਿੱਚ ਸੁਰੰਗ ਬਣਾਉਣੀ ਸ਼ੁਰੂ ਕੀਤੀ
• ਇਹ ਸੁਰੰਗ ਪੇਨਗਾਂਗ ਝੀਲ ਦੇ ਇਲਾਕੇ ਵਿੱਚ ਵਿਵਾਦਤ ਫਿਂਗ 8 ਮਾਊਂਟੇਨ ਦੇ ਕੋਲ ਤਿਆਰ ਕੀਤੀ ਜਾ ਰਹੀ ਹੈ
• ਇਸ ਇਲਾਕੇ ਵਿੱਚ ਚੀਨ ਨੇ ਕੁੱਝ ਸੁਰੰਗਾਂ ਬਣਾ ਲਈਆਂ ਹਨ ਅਤੇ ਕੁੱਝ ਹੋਰ ਬਣਾ ਰਹੇ ਹਨ
• ਪੇਨਗਾਂਗ ਝੀਲ ਦਾ ਦੋ ਤਿਹਾਈ ਹਿੱਸਾ ਚੀਨ ਦੇ ਕਬਜ਼ੇ ਵਾਲੇ ਤਿੱਬਤ ਵਿੱਚ ਹੈ, ਇਸ ਦੀ ਲੰਬਾਈ ਤਕਰੀਬਨ 134 ਕਿਲੋਮੀਟਰ ਹੈ, ਚੀਨ ਨੇ ਇਸ ਝੀਲ ਦੇ ਉਤੱਰੀ ਹਿੱਸੇ ਵਿੱਚ ਭਾਰਤੀ ਫੌਜ ਦੀ ਮੌਜੂਦਗੀ ਉਪਰ ਹਮੇਸ਼ਾਂ ਇਤਰਾਜ਼ ਕੀਤਾ ਹੈ

ਖਬਰ ਸਾਊਦੀ ਅਰਬ ਤੋਂ:

• ਸਾਊਦੀ ਅਰਬ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ
• ਕਰਨਾਟਕਾ ਦੇ ਰਹਿਣ ਵਾਲੇ ਹਰੀਸ਼ ਹਰੀਸ਼ ਬੰਗੇਰਾ ਨੇ ਆਪਣੇ ਫੇਸਬੁੱਕ ਅਕਾਊਂਟ ਵਿੱਚ ਉੱਪਰ ਇੱਕ ਗਲਤ ਲਿਖਤ ਪਾਈ ਸੀ
• ਹਰੀਸ਼ ਨੇ ਲਿਖਿਆ ਸੀ ਕਿ ਮੱਕੇ ਵਿੱਚ ਕਾਬੇ ਦੀ ਜਗ੍ਹਾ ਤੇ ਰਾਮ ਮੰਦਿਰ ਬਣਾਇਆ ਜਾਊਗਾ

ਭੁਚਾਲ:

• ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੈਨਕੂਵਰ ਆਈਲੈਂਡ ਦੇ ਵਿੱਚ ਲਗਾਤਾਰ ਤੀਸਰੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: