ਸਿਆਸੀ ਖਬਰਾਂ

ਬਾਦਲ ਦਲ ਦੇ ਖਿਲਾਫ ਬੋਲਣ ਵਾਲੇ ਭਾਈ ਵਡਾਲਾ ਕਾਂਗਰਸ ਦੇ ਮਸਲੇ ‘ਤੇ ਚੁੱਪ ਹੋ ਜਾਂਦੇ ਹਨ: ਦਿੱਲੀ ਕਮੇਟੀ

July 28, 2017 | By

ਨਵੀਂ ਦਿੱਲੀ: ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਭਾਈ ਧਿਆਨ ਸਿੰਘ ਮੰਡ, ਭਾਈ ਅਜਨਾਲਾ ਅਤੇ ਭਾਈ ਦਾਦੂਵਾਲ ਨਾਲ ਮੁਲਾਕਾਤ ਕਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਸੰਦ ਨਹੀਂ ਆਇਆ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਵਡਾਲਾ ਦੀ ਮੁਲਾਕਾਤ ਨੂੰ ਮੌਕਾਪ੍ਰਸਤੀ ਦਾ ਸਿਖਰ ਦੱਸਦੇ ਹੋਏ ਵਡਾਲਾ ਵੱਲੋਂ ਚੋਣਵੇਂ ਪੰਥਕ ਮਸਲਿਆਂ ’ਤੇ ਬੋਲਣ ਨੂੰ ‘ਪਖੰਡ’ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਲਗਾਤਾਰ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਨਿਸ਼ਾਨੇ ’ਤੇ ਰੱਖਣ ਵਾਲੇ ਵਡਾਲਾ ਕਾਂਗਰਸ ਦੇ ਖਿਲਾਫ਼ ਆਪਣਾ ਮੂੰਹ ਬੰਦ ਕਿਉਂ ਕਰ ਲੈਂਦੇ ਹਨ। ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਕਮੇਟੀ ਚੋਣਾਂ ’ਚ ਵਡਾਲਾ ਨੂੰ ਨਕਾਰੇ ਜਾਣ ਦਾ ਹਵਾਲਾ ਦਿੰਦੇ ਹੋਏ ਕੁਲਮੋਹਨ ਸਿੰਘ ਨੇ ਵਡਾਲਾ ਨੂੰ ਆਪਣੀ ਕਥਨੀ ਅਤੇ ਕਰਨੀ ’ਚ ਸੁਮੇਲ ਬੈਠਾਉਣ ਦੀ ਵੀ ਸਲਾਹ ਦਿੱਤੀ।

ਭਾਈ ਬਲਦੇਵ ਸਿੰਘ ਵਡਾਲਾ, ਕੁਲਮੋਹਨ ਸਿੰਘ (ਫਾਈਲ ਫੋਟੋ)

ਭਾਈ ਬਲਦੇਵ ਸਿੰਘ ਵਡਾਲਾ, ਕੁਲਮੋਹਨ ਸਿੰਘ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਮੌਕੇ ਕੈਪਟਨ ਵੱਲੋਂ ਸੱਜਣ ਪ੍ਰਤੀ ਦਿੱਤੇ ਗਏ ਇਤਰਾਜ਼ਯੋਗ ਬਿਆਨ, 21 ਸਿੱਖ ਨੌਜਵਾਨਾਂ ਨੂੰ ਪੇਸ਼ ਕਰਵਾ ਕੇ ਕਤਲ ਕਰਵਾਉਣ ਦਾ ਮਾਮਲਾ, ਇਸਾਈ ਮਿਸ਼ਨਰੀਆਂ ਦੀ ਚੁਣੌਤੀ ਅਤੇ ਸਰਕਾਰੀ ਜ਼ਬਰ ਖਿਲਾਫ਼ ਭਾਈ ਵਡਾਲਾ ਦੀ ਚੁੱਪੀ ਸ਼ੱਕੀ ਹੈ। ਕੁਲਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਵਡਾਲਾ ਪੰਥਕ ਪਰੰਪਰਾਵਾਂ ਦੀ ਰਾਖੀ ਕਰਨ ਦੀ ਥਾਂ ਸਿਰਫ਼ ਕੁਰਸੀ ਦੀ ਭੁੱਖ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,