ਸਿਆਸੀ ਖਬਰਾਂ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਮੋਦੀ, ਅਮਿਤ ਸ਼ਾਹ ਦੇ ਪੁਤਲੇ ਨੂੰ ਰਾਵਣ ਦੇ ਰੂਪ ‘ਚ ਫੂਕਿਆ ਗਿਆ

October 13, 2016 | By

ਨਵੀਂ ਦਿੱਲੀ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਵਾਹਰ ਲਾਲ ਨਹਿਰੂ (JNU) ਦੇ ਵਿਦਿਆਰਥੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਰਾਵਣ ਦੇ ਰੂਪ ਵਿਚ ਪੇਸ਼ ਕਰਦੇ ਹੋਏ ਉਨ੍ਹਾਂ ਦੇ ਪੁੱਤਲੇ ਨੂੰ ਅੱਗ ਦੇ ਹਵਾਲੇ ਕੀਤਾ।

ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਕਾਂਗਰਸ ਨਾਲ ਜੁੜੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਨੇ ਦਸ਼ਹਿਰੇ ਦਾ ਤਿਉਹਾਰ ਮਨਾਉਂਦਿਆਂ ਮੋਦੀ ਨੂੰ ਰਾਵਣ ਦੇ ਰੂਪ ਵਿਚ ਪੇਸ਼ ਕੀਤਾ।

ਨਰਿੰਦਰ ਮੋਦੀ ਦੇ ਨਾਲ ਭਾਜਪਾ ਮੁਖੀ ਅਮਿਤ ਸ਼ਾਹ, ਯੋਗਾ ਕਰਾਉਣ ਵਾਲੇ ਰਾਮਦੇਵ, ਸਾਧਵੀ ਪ੍ਰਗਿਆ ਠਾਕੁਰ, ਨੱਥੂਰਾਮ ਗੋਡਸੇ, ਆਸਾਰਾਮ ਅਤੇ ਜੇਐਨਯੂ ਦੇ ਉਪ ਕੁਲਪਤੀ ਜਗਦੀਸ਼ ਕੁਮਾਰ ਦੇ ਚਿਹਰੇ ਲੱਗੇ ਹੋਏ ਸੀ। ਵਿਦਿਆਰਥੀਆਂ ਨੇ ਹੱਥਾਂ ‘ਚ ਤਖਤੀਆਂ ਫੜੀਆਂ ਹੋਈਆਂ ਸੀ ਜਿਸ ‘ਤੇ ਨਾਅਰੇ ਲਿਖੇ ਹੋਏ ਸਨ, “ਸੱਚ ਦੀ ਬੁਰਾਈ ‘ਤੇ ਜਿੱਤ ਹੋਵੇਗੀ।”

jnu-putla-4_1476268029

ਮੋਦੀ, ਅਮਿਤ ਸ਼ਾਹ ਅਤੇ ਰਾਮਦੇਵ ਨੂੰ ਰਾਵਣ ਦੇ ਸਿਰਾਂ ਦੇ ਰੂਪ ਵਿਚ ਦਿਖਾਇਆ ਗਿਆ; ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ

ਇੰਡੀਅਨ ਐਕਸਪ੍ਰੈਸ ਮੁਤਾਬਕ ਪੁਤਲੇ ਨੂੰ ਜੇਐਨਯੂ ਦੇ ਮਸ਼ਹੂਰ ਸਰਸਵਤੀ ਢਾਬੇ ‘ਤੇ ਅੱਗ ਲਾਈ ਗਈ। ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇਸ ਬਾਰੇ ਜਾਨਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ।

ਮੀਡੀਆ ਦੇ ਹੋਰ ਸੂਤਰਾਂ ਨੇ ਖਬਰ ਦਿੱਤੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਐਨ.ਐਸ.ਯੂ.ਆਈ. ਦੇ ਇਕ ਕਾਰਜਕਰਤਾ ਸੰਨੀ ਦਿਮਾਨ ਨੇ ਕਿਹਾ ਕਿ ਪੁਤਲਾ ਸਾੜਨਾ ਸਰਕਾਰ ਦੀ ਨਾਕਾਮਯਾਬੀ ਅਤੇ ਲੋਕਾਂ ਦੇ ਵਿਸ਼ਵਾਸ ‘ਤੇ ਖਰੇ ਨਾ ਉਤਨ ਦਾ ਪ੍ਰਤੀਕ ਹੈ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

JNU Students burn effigy of Indian PM Narendra Modi, Amit Shah depicting them as ‘Ravana’ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,