ਅਵਰ ਉਪਦੇਸ ਤੇ ਆਪ ਨਾ ਕਰਨਾ ਗੁਰੂ ਆਖੇ ਓਹਨੇ ਜੰਮਣਾ ਮਰਨਾ
ਭਰਮ ਟੋਕਰੀ ਸਿਰ ’ਤੇ ਰੱਖ ਕੇ ਬਿਨ ਪਾਣੀ ਤੋਂ ਤਰਨ ਲੱਗੇ ਨੇ।
https://heritageproductions.in/ssnextra/podcast/do_Sadiyan_Da_Afganistan.mp3 19ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ...
ਪਿਛਲੇ ਕੁਝ ਅਰਸੇ ਦੌਰਾਨ ਸਿੱਖ ਇਤਿਹਾਸ ਬਾਰੇ ਬਣ ਰਹੀਆਂ ਕਾਰਟੂਨ ਅਤੇ ਆਮ ਫਿਲਮਾਂ ਸਿੱਖੀ ਉੱਪਰ ਬਹੁਤ ਸੂਖਮ ਅਤੇ ਮਾਰੂ ਹਮਲਾ ਹਨ ਜਿਸ ਨੂੰ ਆਮ ਸਿੱਖ ਅਜੇ ਸਮਝ ਨਹੀਂ ਰਹੇ। ਸੱਥ ਪਹਿਲੇ ਦਿਨ ਤੋਂ ਸਿੱਖ ਇਤਿਹਾਸ ਉੱਪਰ ਬਣ ਰਹੀਆਂ ਫਿਲਮਾਂ ਦਾ ਵਿਰੋਧ ਕਰਦੀ ਆਈ ਹੈ।
ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ‘ਗੁਰਮਤਿ ਮਾਰਗ’ ਗੁਰ-ਸ਼ਬਦ ਅਤੇ ਗੁਰੂ-ਆਸ਼ੇ ਨੂੰ ਜੀਵਨ ਅਮਲ ਵਿੱਚ ਧਾਰਨ ਕਰਨ ਦਾ ਪੰਧ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਬਿਪਰਨ ਕੀ ਰੀਤ’ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦਿਆਂ, ਇਸ ’ਤੇ ਚੱਲਣ ਦੀ ਸਖਤ ਮਨਾਹੀ ਕੀਤੀ ਹੈ।
ਕਨੇਡਾ ਤੇ ਇੰਡੀਆ ਦਰਮਿਆਨ ਬੀਤੇ ਸਮੇਂ ਵਿਚ ਉੱਭਰੇ ਕੂਟਨੀਤਕ ਤਣਾਅ ਦੇ ਕਾਰਨ ਕੀ ਹਨ? ਕਨੇਡਾ ਤੇ ਇੰਡੀਆ ਦੇ ਸੰਬੰਧਾਂ ਵਿਚ ਕੁੜੱਤਣ ਦਾ ਇਤਿਹਾਸ ਕੀ ਹੈ? ਕਨੇਡਾ ਤੇ ਇੰਡੀਆ ਵਿਚ ਪਹਿਲਾਂ ਅਤੇ ਹੁਣ ਬਣੇ ਤਣਾਅ ਦੇ ਹਾਲਾਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ?
ਸਿੱਖ ਯੂਥ ਪਾਵਰ ਆਫ ਪੰਜਾਬ ਨਾਮ ਜਥੇਬੰਦੀ ਵੱਲੋਂ ਨਵੀਂ ਆ ਰਹੀ ਫਿਲਮ “ਅਕਾਲ” ਦੇ ਵਿਰੋਧ ਦਾ ਐਲਾਨ ਕੀਤਾ ਹੈ।
ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ ਭਰ ਯਤਨਸ਼ੀਲ ਰਹੇ ਡਾ. ਭੀਮ ਰਾਓ ਅੰਬੇਦਕਰ ਦਾ ਨਿਰਾਦਰ ਕਰਨ ਦੀਆਂ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਨਿੰਦਣਯੋਗ ਹਨ।
ਅਦਾਰਾ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਪ੍ਰਬੰਧਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਚੋਣਾਂ, ਤਖਤ ਸਾਹਿਬਾਨ ਦੀ ਸੇਵਾ ਸੰਭਾਲ ਦੇ ਨਿਜ਼ਾਮ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ-ਵਿਧਾਨ ਬਾਰੇ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਖਸ਼ੀਅਤਾਂ ਨਾਲ ਖਾਸ ਤੌਰ ਉੱਤੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਬਾਰੇ ਉਹਨਾ ਦੀ ਰਾਏ ਜਾਣੀ ਜਾ ਸਕੇ।
ਪੰਥ ਵਿੱਚ ਵੀ ਇਸੇ ਤਰਾਂ ਸਹਿਜੇ ਹੀ ਕੁੱਝ ਰੰਗ ਪ੍ਰਵਾਨ ਹੋਏ ਹਨ। ਚਿੱਟਾ ਰੰਗ ਪਹਿਲੀਆਂ ਪੰਜ ਪਾਤਸ਼ਾਹੀਆਂ ਵੇਲੇ ਪ੍ਰਚੱਲਤ ਰਿਹਾ ਮੰਨਿਆ ਜਾਂਦਾ ਹੈ। ਬਸੰਤੀ ਰੰਗ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਤੋਂ ਪ੍ਰਚੱਲਤ ਹੋਇਆ। ਨੀਲਾ ਰੰਗ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਵੱਲੋਂ ਪੰਥ ਨੂੰ ਬਖਸ਼ਿਆ ਗਿਆ ਮੰਨਿਆ ਜਾਦਾ ਹੈ।
« Previous Page — Next Page »