January 2025 Archive

ਅਕਾਲੀ ਦਲ ਅਤੇ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਕਿਵੇਂ ਹੋਵੇ? ਭਾਈ ਮਨਧੀਰ ਸਿੰਘ ਦਾ ਵਖਿਆਨ ਜਰੂਰ ਸੁਣੋ

ਲੰਘੇ ਦਿਨੀਂ ਜਲੰਧਰ ਵਿਖੇ ਹੋਈ ਇਕ ਵਿਚਾਰ-ਚਰਚਾ ਦੌਰਾਨ ਭਾਈ ਮਨਧੀਰ ਸਿੰਘ ਵੱਲੋਂ "ਅਕਾਲੀ ਦਲ ਅਤੇ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਕਿਵੇਂ ਹੋਵੇ" ਵਿਸ਼ੇ ਬਾਰੇ ਸਾਂਝੇ ਕੀਤੇ ਵਿਚਾਰ ਸੁਣੋ।

ਸਿਰਫ ਬੰਦੇ ਬਦਲ ਕੇ ਪੰਥਕ ਰਾਜਨੀਤੀ ਦਾ ਸੰਕਟ ਹੱਲ ਨਹੀਂ ਹੋਣਾ: ਭਾਈ ਮਨਧੀਰ ਸਿੰਘ ਦਾ ਰਾਮਪੁਰ ਖੇੜਾ ਵਿਖੇ ਵਖਿਆਨ

ਰਾਮਪੁਰ ਖੇੜਾ ਸਾਹਿਬ ਵਿਖੇ ਹੋਏ ਸਲਾਨਾ ਸਮਾਗਮ ਦੌਰਾਨ ਪੰਥ ਸੇਵਕ ਜਥਾ ਦੋਆਬਾ ਦੇ ਸੇਵਾਦਾਰ ਭਾਈ ਮਨਧੀਰ ਸਿੰਘ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਅੱਜ ਸਿੱਖ ਸਿਆਸਤ ਦੇ ਪਾਠਕ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੇ ਕਰ ਰਹੇ ਹਾਂ। ਆਪ ਸੁਣੋ ਅਤੇ ਅਗਾਂਹ ਸਾਂਝੇ ਕਰੋ ਜੀ।

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੇ ਮਹੌਲ ਸਬੰਧੀ ਸਿੱਖ ਜਥਿਆਂ ਨੇ ਲਏ ਸਾਂਝੇ ਫੈਸਲੇ

ਇਲਾਕੇ ਦੀ ਸਿੱਖ ਸੰਗਤ, ਮਸਤੂਆਣਾ ਸਾਹਿਬ ਦੇ ਪ੍ਰਬੰਧਕ ਅਤੇ ਪੰਥ ਸੇਵਾ ਵਿੱਚ ਵਿਚਰ ਰਹੇ ਸਿੱਖ ਜਥਿਆਂ ਵਲੋਂ ਸਾਂਝੀ ਪੱਤਰਕਾਰ ਮਿਲਣੀ ਵਿੱਚ ਮਸਤੂਆਣਾ ਸਾਹਿਬ ਵਿਖੇ ਇਸ ਵਾਰ ਦੇ ਜੋੜ ਮੇਲੇ ਦੇ ਪ੍ਰਬੰਧਾਂ ਸਬੰਧੀ ਅਹਿਮ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵਲੋਂ ਸਲਾਨਾ ਜੋੜ ਮੇਲੇ ਬਾਰੇ ਸਾਂਝਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।

ਖਨੌਰੀ ਮੋਰਚੇ ਤੋਂ ਸੰਯੁਕਤ ਕਿਸਾਨ ਮੋਰਚੇ ਨੂੰ ਭੇਜੀ ਗਈ ਚਿੱਠੀ; ਕਿਹਾ ਹੰਗਾਮੀ ਬੈਠਕ ਛੇਤੀ ਸੱਦੀ ਜਾਵੇ

ਬੀਤੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖਨੌਰੀ ਮੋਰਚੇ ਮੌਜੂਦਾ ਕਿਰਸਾਨੀ ਅੰਦੋਲਨ ਦਾ ਸੰਚਾਲਨ ਕਰ ਰਹੇ ਮੰਚਾਂ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜਦੂਰ ਮੋਰਚਾ ਨੂੰ ਚਿੱਠੀ ਸੌਂਪ ਕੇ ਕਿਹਾ ਸੀ ਕਿ ਕਿਸਾਨੀ ਮਸਲਿਆਂ ਉੱਤੇ ਸਾਂਝੇ ਸੰਘਰਸ਼ ਵਾਸਤੇ 15 ਜਨਵਰੀ ਨੂੰ ਬੈਠਕ ਰੱਖੀ ਜਾਵੇ।

ਬਿਹਾਰੀ ਤੋਂ ਸਿੰਘ ਸਜੇ ਸਿੱਖ ਦੀ ਕਹਾਣੀ: ਪੰਜਾਬ ਵਿਚੋਂ ਮਿਲੀ ਸਿੱਖੀ ਦੀ ਖੁਸ਼ਬੋ ਬਿਹਾਰ ਵਿਚ ਕਿਵੇਂ ਫੈਲ ਰਹੀ ਹੈ?

ਬਿਹਾਰੀ ਤੋਂ ਸਿੱਖ ਬਣ ਕੇ ਸਿੰਘ ਸਜੇ ਭਾਈ ਨਰਿੰਦਰ ਸਿੰਘ ਨਾਲ ਇਹ ਖਾਸ ਮੁਲਾਕਾਤ ਸਾਲ ੨੦੨੪ ਵਿਚ ਭਰੀ ਗਈ ਸੀ। ਅੱਜ ਅਸੀਂ ਇਹ ਗੱਲਬਾਤ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਲਈ ਜਾਰੀ ਕਰ ਰਹੇ ਹਾਂ।

ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਚੈਨਲ ਕਿਸ ਵੱਲੋਂ, ਕਿਉਂ ਅਤੇ ਕਿਵੇਂ ਬੰਦ ਕੀਤਾ ਗਿਆ?

7 ਜਨਵਰੀ 2025 ਨੂੰ ਤੜਕਸਾਰ ਅਦਾਰਾ ਸਿੱਖ ਸਿਆਸਤ ਦਾ ਯੂਟਿਊਬ ਮੰਚ (ਚੈਨਲ) ਯੂਟਿਊਬ ਵੱਲੋਂ ਹਟਾ (ਰਿਮੂਵ) ਕਰ ਦਿੱਤਾ ਗਿਆ। ਇਸ ਬਾਰੇ ਸਾਨੂੰ ਸਵੇਰੇ ਕਰੀਬ 4:30 ਵਜੇ ਯੁਟਿਊਬ ਵੱਲੋਂ ਜਾਣਕਾਰੀ ਭੇਜੀ ਗਈ ਸੀ।

ਕੀ ਹਰਿਆਣਵੀ ਭਾਈਚਾਰਾ ਸਿੱਖੀ ਦੇ ਨੇੜੇ ਆ ਰਿਹਾ ਹੈ? ਕੀ ਵਿਦੇਸ਼ਾਂ ਵਿਚ ਹਰਿਆਣਵੀ-ਸਿੱਖ ਟਕਰਾਅ ਏਜੰਸੀਆਂ ਦੀ ਸਾਜਿਸ਼ ਹੈ?

ਕੀ ਹਰਿਆਣਵੀ ਭਾਈਚਾਰਾ ਸਿੱਖੀ ਦੇ ਨੇੜੇ ਆ ਰਿਹਾ ਹੈ? ਕੀ ਜਾਟ ਭਾਈਚਾਰਾ ਖੁਦ ਨੂੰ ਹਿੰਦੂਤਵ ਤੋਂ ਵੱਖ ਮੰਨਦਾ ਹੈ? ਕੀ ਕਿਸਾਨੀ ਅੰਦੋਲਨ ਨੇ ਹਰਿਆਣੇ ਤੇ ਰਾਜਸਥਾਨ ਦੇ ਜਾਟ ਭਾਈਚਾਰੇ ਨੂੰ ਸਿੱਖੀ ਦੀ ਜਾਗ ਲਗਾਈ ਹੈ?

ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਡਾ. ਸੇਵਕ ਸਿੰਘ ਦਾ ਵਖਿਆਨ

ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਇਸ ਵਿਸ਼ੇ ਬਾਰੇ ਡਾ. ਸੇਵਕ ਸਿੰਘ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ 17/8/2024 ਨੂੰ ਕੀਤਾ ਅਹਿਮ ਵਖਿਆਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਕੇਜਰੀਵਾਲ ਦਾ ਚੋਣ ਵਾਅਦਾ – ਗ੍ਰੰਥੀਆਂ ਰਾਹੀਂ ਸਿੱਖਾਂ ਦੀ ਧਾਰਮਿਕ ਸਟੇਜ ਨੂੰ ਕੰਟਰੋਲ ਕਰਨ ਦੀ ਨੀਤੀ – ਦਲ ਖ਼ਾਲਸਾ

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਕੀਤਾ ਇਕਰਾਰਨਾਮਾ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ 18000 ਰੁਪਿਆ ਮਹੀਨਾ ਸਨਮਾਨ ਰਾਸ਼ੀ ਦੇਣਗੇ। ਦਲ ਖ਼ਾਲਸਾ ਨੇ ਕੇਜਰੀਵਾਲ ਦੇ ਇਸ ਇਕਰਾਰਨਾਮੇ ਤੇ ਤਿੱਖੀ ਪ੍ਰਤੀਕਿਰਿਆ ਜਾਰੀ ਕਰਦਿਆਂ ਇਸ ਦਾ ਸਿਧਾਂਤਕ ਵਿਰੋਧ ਕੀਤਾ ਹੈ।

ਕਿਸਾਨ ਸੰਘਰਸ਼ 2024-25: ਕਿਵੇਂ ਮਿਲੇਗੀ ਕਾਮਯਾਬੀ? ਖਨੌਰੀ ਮੋਰਚੇ ਤੋਂ ਪਰਮਜੀਤ ਸਿੰਘ ਗਾਜ਼ੀ ਦੀ ਤਕਰੀਰ

ਪੰਜਾਬ ਅਤੇ ਹਰਿਆਣੇ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ਉੱਤੇ ਕਿਰਸਾਨੀ ਮਰੋਚਾ 13 ਫਰਵਰੀ 2024 ਤੋਂ ਲੱਗਾ ਹੋਇਆ ਹੈ। 10 ਦਸੰਬਰ 2024 ਨੂੰ ਖਨੌਰੀ ਮੋਰਚੇ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਸਿੱਖ ਸਖਸ਼ੀਅਤਾਂ ਨੇ ਮੁਲਾਕਾਤ ਕੀਤੀ।

« Previous PageNext Page »