ਅੱਜ ਅਸੀਂ ਤੁਹਾਡੇ ਨਾਲ ਸ਼ਹੀਦ ਬਾਬਾ ਬੋਤਾ ਸਿੰਘ ਜੀ ਅਤੇ ਸ਼ਹੀਦ ਬਾਬਾ ਗਰਜਾ ਸਿੰਘ ਜੀ ਦੀ ਸ਼ਹਾਦਤ ਦੀ ਸਾਖੀ ਸਾਂਝੀ ਕਰ ਰਹੇ ਹਾਂ। ਇਨਾਂ ਮਹਾਨ ਸੂਰਬੀਰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਉੱਤੇ ਸਾਡੇ ਵੱਲੋਂ ਇਹ ਨਿਮਾਣੀ ਜਿਹੀ ਸ਼ਰਧਾਂਜਲੀ ਹੈ।
ਮੌਜੂਦਾ ਪੰਜਾਬ ਸਰਕਾਰ ਨਹਿਰੀ ਪਾਣੀ ਬਾਰੇ ਪਿਛਲੇ ਸਮੇਂ ਤੋਂ ਵੱਡੇ ਦਾਅਵੇ ਕਰ ਰਹੀ ਹੈ। ਇਹ ਠੀਕ ਹੈ ਕਿ ਕੁਝ ਕੁ ਇਲਾਕੇ ਅਜਿਹੇ ਜ਼ਰੂਰ ਹਨ, ਜਿਨ੍ਹਾਂ ‘ਚ ਲੰਮੇ ਅਰਸੇ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ ਪਰ ਬਹੁਤ ਸਾਰੇ ਅਜਿਹੇ ਇਲਾਕੇ ਵੀ ਹਨ, ਜਿਨ੍ਹਾਂ ਨੂੰ ਅਜੇ ਤੱਕ ਜਾਂ ਤਾਂ ਨਹਿਰੀ ਪਾਣੀ ਨਸੀਬ ਹੀ ਨਹੀਂ ਹੋਇਆ ਜਾਂ ਕਈ ਵਰ੍ਹੇ ਪਹਿਲਾਂ ਮਿਲਦਾ ਨਹਿਰੀ ਪਾਣੀ ਭੈੜੇ ਨਹਿਰੀ ਪ੍ਰਬੰਧਾਂ ਕਰਕੇ ਮਿਲਣਾ ਬੰਦ ਹੋ ਚੁੱਕਾ ਹੈ।
ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਸਿੱਖ ਵੋਟ ਰਾਜਨੀਤੀ ਦੀ ਮੌਜੂਦਾ ਹਾਲਾਤ ਬਾਰੇ ਇਕ ਸਾਂਝਾ ਨੀਤੀ ਬਿਆਨ ਜਾਰੀ ਕੀਤਾ ਹੈ।
ਕੌਰਨਾਮਾ ਕਿਤਾਬ ਖਾੜਕੂ ਸੰਘਰਸ਼ ਵਿੱਚ ਬੀਬੀਆਂ ਵੱਲੋਂ ਪਾਏ ਅਣਮੁੱਲੇ ਯੋਗਦਾਨ ਦੀ ਸਾਖੀ ਹੈ। ਕੌਰਨਾਮਾ ਸਿੱਖ ਬੀਬੀਆਂ ਦੇ ਕਿਰਦਾਰ ਦਾ ਸਿਖਰ ਹੈ। ਕਿਤਾਬ ਦੀ ਵੰਡ ਤਿੰਨ ਭਾਗਾਂ ਵਿੱਚ ਕੀਤੀ ਗਈ ਹੈ।
ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਕੇਸ ਵਿੱਚ 12 ਸਾਲ ਬੰਦੀ ਕੱਟ ਕੇ ਅਖੀਰ ਬਰੀ ਹੋਏ ਭਾਈ ਨਵਜੋਤ ਸਿੰਘ ਦੇ ਪਿਤਾ ਸਰਦਾਰ ਤਰਲੋਕ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨਾਂ ਨਮਿੱਤ ਇੱਕ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਾਚਾ ਧਾਨ ਸਾਹਿਬ, ਸੈਕਟਰ 60, ਮੋਹਾਲੀ ਵਿਖੇ ਮਿਤੀ 25 ਜੂਨ 2024 ਨੂੰ ਹੋਇਆ।
ਚੰਡੀਗੜ੍ਹ - ਮੁਹਾਲੀ ‘ਚ ਪੈਂਦੇ ਪੜਛ ਡੈਮ ਸੁੱਕਣ ਦੀਆਂ ਖਬਰਾਂ ਪਿਛਲੇ ਦਿਨੀਂ ਚਰਚਾ ‘ਚ ਰਹੀਆਂ ਸਨ। ਡੈਮ ਸੁੱਕਣ ਕਰਕੇ ਜ਼ਮੀਨ ‘ਚ ਪਈਆਂ ਤਰੇੜਾਂ ਨੇ ਹਾਲਾਤ ਆਪਣੇ ਆਪ ਬਿਆਨ ਕੀਤੇ ਸਨ। ਸਥਾਨਕ ਲੋਕਾਂ ਮੁਤਾਬਿਕ ਪਾਣੀ ਤੋਂ ਤਿਹਾਏ 600 ਤੋਂ ਵੱਧ ਜੰਗਲੀ ਅਤੇ ਅਵਾਰਾ ਜਾਨਵਰਾਂ ਦੀ ਮੌਤ ਹੋਈ ਹੈ।
ਨਕੋਦਰ ਵਿੱਚ 2 ਫਰਵਰੀ 1986 ਨੂੰ ਵਾਪਰੇ ਸਾਕਾ ਨਕੋਦਰ ਬੇਅਦਬੀ ਕਾਂਡ ਦੇ ਚਾਰ ਸਿੱਖ ਨੌਜਵਾਨਾਂ ਦੀ ਸ਼ਹਾਦਤ ਨੂੰ ਅਮਰੀਕਾ ਦੇ ਸੂਬੇ ਕੈਲੀਫੋਰੀਆ ਦੀ ਅਸੈਂਬਲੀ ਵਿੱਚ ਮਾਨਤਾ ਦਿੱਤੀ ਗਈ ਹੈ। ਕੈਲੇਫੋਰਨੀਆ ਦੀ 80 ਮੈਂਬਰੀ ਅਸੈਂਬਲੀ ਨੇ ਸਰਬਸਮੰਤੀ ਨਾਲ ਬਿੱਲ ਪਾਸ ਕਰਦਿਆਂ ਕਿਹਾ ਕਿ ਇਸ ਘਟਨਾ ਵਿੱਚ ਪੀੜਤ ਪਰਿਵਾਰਾਂ ਨੂੰ 38 ਸਾਲ ਬੀਤਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ।
ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋ ਵੱਧ ਰਕਬੇ ਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਮੁਲਕ ਦਾ ਸਭ ਤੋਂ ਵੱਧ ਝੋਨਾ ਉਤਪਾਦਨ ਵਾਲਾ ਸੂਬਾ ਹਰ ਸਾਲ ਕੇਂਦਰੀ ਪੂਲ ਚ 20% ਤੋਂ ਵੱਧ ਹਿੱਸੇਦਾਰੀ ਪਾਉਂਦਾ ਹੈ। ਪੰਜਾਬ ਦੇ ਲਗਭਗ 80 ਫ਼ੀਸਦੀ ਰਕਬੇ ‘ਚ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਤੋਂ ਕੱਢਿਆ ਜਾ ਰਿਹਾ ਹੈ।
ਨਵੀਂ ਕਿਤਾਬ ਕੌਰਨਾਮਾ 1980-90ਵਿਆਂ ਦੇ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਸਿੱਖ ਬੀਬੀਆਂ ਦੀ ਅਣਕਹੀ ਗਾਥਾ ਬਿਆਨ ਕਰਦੀ ਹੈ। ਇਹ ਕਿਤਾਬ 5 ਮਈ ਨੂੰ ਪਿੰਡ ਪੰਜਵੜ ਵਿਖੇ ਹੋਏ ਇੱਕ ਸ਼ਹੀਦੀ ਸਮਾਗਮ ਦੌਰਾਨ ਜਾਰੀ ਕੀਤੀ ਗਈ ਸੀ।
ਗੁਰੂ ਅੰਗਦ ਦੇਵ ਜੀ ਦੇ ਸਮੇਂ ਸੰਗਤ ਲਈ ਪ੍ਰੇਮ ਸਹਿਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ। ਨਾ ਜਾਤ, ਨਾ ਧਰਮ, ਨਾ ਕੰਮ, ਨਾ ਰੂਪ ਰੰਗ, ਦੋਸਤ, ਦੁਸ਼ਮਣ ਸਭ ਨੂੰ ਇਕੋ ਅਕਾਲ ਦੀ ਜੋਤ ਸਮਝ ਕੇ ਲੰਗਰ ਛਕਾਇਆ ਜਾਂਦਾ ਸੀ।
Next Page »