ਰੋਜਾਨਾ ਖਬਰ-ਸਾਰ

ਅੱਜ ਦਾ ਖਬਰਸਾਰ: ਐਨ.ਪੀ.ਆਰ. ਵਿਵਾਦ, ਮੋਹਨ ਭਾਗਵਤ ਤੇ ਅਰੁਨਧਤੀ ਰਾਏ ਦੇ ਬਿਆਨ, ਆਰਥਕ ਸੰਕਟ ਤੇ ਹੋਰ ਖਬਰਾਂ

December 26, 2019 | By

ਖਬਰਾਂ ਭਾਰਤੀ ਉਪ ਮਹਾਂਦੀਪ ਦੀਆਂ:

• ਐੱਨ ਆਰ ਸੀ ਤੋਂ ਬਾਅਦ ਹੁਣ ਐੱਨ.ਪੀ.ਆਰ. ਉੱਪਰ ਨਵੀਂ ਬਹਿਸ ਛਿੜੀ
• ਸਰਕਾਰ ਵਿਰੋਧੀਆਂ ਦਾ ਦਾਅਵਾ ਕਿ ਐੱਨ.ਪੀ.ਆਰ ਜਨਸੰਖਿਆ ਨਾਲ ਨਹੀਂ ਬਲਕਿ ਐਨ.ਆਰ.ਸੀ ਭਾਵ ਨਾਗਰਿਕਤਾ ਰਜਿਸਟਰ ਦੇ ਨਾਲ ਜੁੜਦੀ ਹੈ

ਅਰੁੰਧਤੀ ਰਾਏ ਦੀ ਤਸਵੀਰ

ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਦਾਅਵਾ ਕੀਤਾ ਕਿ ਐੱਨ.ਪੀ.ਆਰ ਹੀ ਐੱਨ.ਆਰ.ਸੀ ਦਾ ਅਧਾਰ ਬਣੇਗਾ
• ਅਰੁੰਧਤੀ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਐੱਨ ਪੀ ਆਰ ਵਾਲੇ ਆਉਣ ਤਾਂ ਸਭ ਲੋਕ ਆਪਣਾ ਨਾਮ ਪਤਾ ਗਲਤ ਲਿਖਾਉਣ

• ਪੱਛਮੀ ਉੱਤਰ ਪ੍ਰਦੇਸ਼ ਵਿੱਚ ਪੁਲਿਸ ਦੇ ਡਰ ਨਾਲ ਖਾਮੋਸ਼ ਹੋਏ ਲੋਕ
• ਵਿਖਾਵਿਆਂ ਦੌਰਾਨ ਖਾਸ ਕਰਕੇ ਮੁਜ਼ੱਫਰਨਗਰ ਦੇ ਮੁਸਲਮਾਨਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਨਿਸ਼ਾਨਾ ਬਣਾਇਆ ਸੀ
• ਪੁਲਿਸ ਨੇ ਮੁਸਲਿਮ ਬਸਤੀਆਂ ਵਿੱਚ ਵੜ ਕੇ ਕਈ ਘਰ ਤੋੜ ਦਿੱਤੇ ਸਨ ਅਤੇ ਸੜਕਾਂ ਤੇ ਖੜ੍ਹੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਸੀ
• ਹੁਣ ਪੁਲਿਸ ਨੇ ਮੁਜ਼ੱਫ਼ਰਨਗਰ ਸ਼ਹਿਰ ਦੇ ਮੁੱਖ ਸੜਕ ਉੱਪਰ ਕੇਵਲ ਮੁਸਲਮਾਨਾਂ ਦੀਆਂ 52 ਦੁਕਾਨਾਂ ਕਰਨਾ ਸੀਲ ਕਰ ਦਿੱਤੀਆਂ ਹਨ

• ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਆਕਤੀ ਹੀ ਹਿੰਦੂ ਹੈ ਅਤੇ ਸਭ ਨੂੰ ਭਾਰਤ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ

• ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਕਾਂਗਰਸ ਨੇ ਕੱਢੀ ਰੈਲੀ
• ਮੁੰਬਈ ਵਿੱਚ ਭਾਜਪਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਰੈਲੀ ਕੱਢੀ

• ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਨੇ ਕਿਹਾ ਕਿ ਅਰਥ ਵਿਵਸਥਾ ਵਿਚਲੀ ਸੁਸਤੀ ਨੂੰ ਮਾਮੂਲੀ ਨਾ ਮੰਨਿਆ ਜਾਵੇ

ਖਬਰਾਂ ਪੰਜਾਬ ਤੋਂ:

• ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਾਂਘੇ ਤੱਕ ਮੁਫਤ ਬੱਸ ਸੇਵਾ ਸ਼ੁਰੂ ਕਰੇਗੀ ਸ਼੍ਰੋਮਣੀ ਕਮੇਟੀ
• ਇਹ ਖਾਸ ਸੇਵਾ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲਾਹੇਵੰਦ ਹੋਵੇਗੀ

• ਮੰਗੂ ਮੱਠ ਮਾਮਲੇ ਵਿਚ ਸਿੱਖ ਧਿਰਾਂ ਆਪਸ ਵਿਚ ਉਲਝੀਆਂ
• ਸ਼੍ਰੋ.ਗੁ.ਪ੍ਰ.ਕ. ਦੇ ਬਿਆਨ ਦੇ ਪ੍ਰਤੀਕਰਮ ‘ਚ ਬੈਂਸ ਭਰਾਵਾਂ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਸਵਾਲ ਕੀਤੇ
• ਸ਼੍ਰੋ.ਗੁ.ਪ੍ਰ.ਕ. ਨੇ ਕਿਹਾ ਸੀ ਕਿ ਬੈਂਸ ਭਰਾ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ, ਮਾਮਲਾ ਪਹਿਲਾਂ ਹੀ ਹੱਲ ਹੋ ਗਿਆ ਸੀ
• ਬੈਂਸ ਭਰਾਵਾਂ ਨੇ ਕਿਹਾ ਕਿ ਜੇ ਮਾਮਲਾ ਪਹਿਲਾਂ ਹੱਲ ਹੋ ਗਿਆ ਸੀ ਤਾਂ ਗੱਲ ਲੁਕਾਈ ਕਿਉਂ ਗਈ ਸੀ?
• ਉਨ੍ਹਾਂ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਤੱਥ ਲੁਕਾ ਰਹੀ ਹੈ

ਅੰਤਰਰਾਸ਼ਟਰੀ:

• ਪਾਕਿਸਤਾਨ ਨੂੰ ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਸੁਤੰਤਰਤਾ ਦੇ ਮਾਮਲੇ ਵਿੱਚ ਕਾਲੀ ਸੂਚੀ ਵਿੱਚ ਪਾਇਆ
• ਅਮਰੀਕਾ ਵੱਲੋਂ ਪਾਕਿਸਤਾਨ ਨੂੰ ਲਗਾਤਾਰ ਦੂਸਰੇ ਸਾਲ ਇਸ ਸੂਚੀ ਵਿਚ ਰੱਖਿਆ ਗਿਆ ਹੈ
• ਪਾਕਿਸਤਾਨ ਨੇ ਇਸ ਉੱਪਰ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਫੈਸਲਾ ਪੱਖਪਾਤੀ ਹੈ ਅਤੇ ਜ਼ਮੀਨੀ ਹਕੀਕਤ ਨਾਲ ਮੇਲ ਲਈ ਖਾਂਦਾ
• ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਫਿਰ ਵੀ ਅਮਰੀਕਾ ਨੇ ਇਸ ਸੂਚੀ ਵਿੱਚ ਭਾਰਤ ਨੂੰ ਨਹੀਂ ਰੱਖਿਆ

• ਬੋਧੀ ਅਧਿਆਤਮਕ ਆਗੂ ਦਲਾਈਲਾਮਾ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਸਰਕਾਰ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਾਂਗੇ
• ਉਹਨਾਂ ਕਿਹਾ ਚੀਨੀ ਸ਼ਾਸਨ ਬੰਦੂਕ ਦੇ ਜ਼ੋਰ ਨਾਲ ਚਲ ਰਿਹਾ ਹੈ ਜਿਸਦਾ ਤਿੱਬਤ ਦੇ ਬੋਧੀ ਸਚਾਈ ਦੇ ਜ਼ੋਰ ਨਾਲ ਵਿਰੋਧ ਕਰ ਰਹੇ ਹਨ
• ਉਹਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਹੋਏ ਸਰਵੇਖਣਾਂ ਤੋਂ ਪਤਾ ਚਲਦਾ ਹੈ ਕਿ ਚੀਨ ਵਿੱਚ ਤਿੱਬਤੀ ਬੋਧੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: