27 ਮਾਰਚ ਨੂੰ ਸਬ ਜੁਡੀਸ਼ਲ ਮੈਜਿਸਟਰੇਟ ਰਾਜਪੁਰਾ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ 2005 ਦਾ ਕੇਸ ਖਤਮ ਕਰ ਦਿੱਤਾ। ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਐਡਵੋਕੇਟ ਨਿਰਮਲ ਸਿੰਘ ਵਲੋਂ 17 ਮਾਰਚ 2017 ਨੂੰ ਅਦਾਲਤ ਵਿਚ ਅਰਜ਼ੀ ਲਗਾ ਕੇ ਮੰਗ ਕੀਤੀ ਗਈ ਸੀ ਕਿ ਐਫ.ਆਈ.ਆਰ. ਨੰ: 37 ਮਿਤੀ 3/7/2005 ਅਧੀਨ ਧਾਰਾ 25 ਅਸਲਾ ਐਕਟ, 4/5 ਧਮਾਕਾਖੇਜ਼ ਸਮੱਗਰੀ ਐਕਟ, ਥਾਣਾ ਸਿਟੀ ਰਾਜਪੁਰਾ ਦੇ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਬਾਰੇ ਥਾਣਾ ਸਿਟੀ ਰਾਜਪੁਰਾ ਤੋਂ ਪੁੱਛਿਆ ਜਾਵੇ ਕਿ ਉਕਤ ਕੇਸ ਵਿਚ ਭਾਈ ਹਵਾਰਾ ਲੁੜੀਂਦੇ ਹਨ ਜਾਂ ਨਹੀਂ।
ਆਮ ਆਦਮੀ ਪਾਰਟੀ ਦੇ ਬਵਾਨਾ (ਦਿੱਲੀ) ਤੋਂ ਵਿਧਾਇਕ ਵੇਦ ਪ੍ਰਕਾਸ਼ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਵੇਦ ਪ੍ਰਕਾਸ਼ ਨੇ ਪ੍ਰੈਸ ਕਾਨਫਰੰਸ 'ਚ ਕਿਹਾ, "ਮੈਂ ਕਿਸੇ ਲਾਲਚ ਜਾਂ ਦਬਾਅ 'ਚ ਭਾਜਪਾ 'ਚ ਸ਼ਾਮਲ ਨਹੀਂ ਹੋਇਆ ਸਗੋਂ ਸਾਫ ਸੁਥਰੀ ਰਾਜਨੀਤੀ ਕਰਨ ਆਇਆ ਹਾਂ। ਦਿੱਲੀ 'ਚ ਹਰੇਕ ਥਾਂ 'ਤੇ ਰਿਸ਼ਵਤ ਚੱਲ ਰਹੀ ਹੈ। ਨਾਕਾਮ ਅਤੇ ਬੜਬੋਲੇ ਲੋਕਾਂ 'ਚ ਫਸ ਗਿਆ ਹਾਂ। ਹਾਲੇ ਮੇਰੇ ਕੋਲ ਤਿੰਨ ਸਾਲ ਹੋਰ ਹਨ। ਮੈਂ ਭਾਜਪਾ 'ਚ ਕੋਈ ਅਹੁਦਾ ਨਹੀਂ ਲਵਾਂਗਾ। ਮੋਦੀ ਦੀਆਂ ਨੀਤੀਆਂ ਨਾਲ ਜੁੜ ਕੇ ਕੰਮ ਕਰਾਂਗਾ ਅਤੇ ਚਾਹਾਂਗਾ ਕਿ ਮੋਦੀ ਦਾ ਅਸ਼ੀਰਵਾਦ ਮਿਲਦਾ ਰਹੇ। ਮੈਂ ਵਿਧਾਨ ਸਭਾ ਤੋਂ ਅਸਤੀਫਾ ਦੇਣ ਜਾ ਰਿਹਾ ਹਾਂ।"
ਸਾਕਾ ਨਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪੁਰ, ਭਾਈ ਬਲਧੀਰ ਸਿੰਘ ਜੀ ਫੌਜ਼ੀ, ਅਤੇ ਭਾਈ ਝਿਲਮਣ ਸਿੰਘ ਜੀ ਰਾਜੋਵਾਲ ਗੋਰਸੀਆਂ ਜੋ ਮਿਤੀ 4 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਸਿੱਖ ਕੌਮ ਦੇ ਲਾਸਾਨੀ ਸੰਘਰਸ਼ ‘ਚ ਆਪਣੇ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਦਿਆਂ ਆਪਣੇ ਜੀਵਨ ਕੁਰਬਾਨ ਕਰ ਗਏ ਸਨ, ਦੀ 31ਵੀਂ ਬਰਸੀ ਇਸ ਸਾਲ 28 ਮਾਰਚ 2017 ਦਿਨ ਮੰਗਲਵਾਰ ਨੂੰ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪ੍ਰੀਵਾਰ ਵੱਲੋਂ ਸਮੂਹ ਗੁ. ਪ੍ਰਬੰਧਕ ਕਮੇਟੀਆਂ ਪਿੰਡ ਲਿਤੱਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਪਿੰਡ ਲਿੱਤਰਾਂ ਬੋਹੜਾਂ ਵਾਲੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ।
ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਕੁਝ ਸ੍ਰੋਤਾਂ ਮੁਤਾਬਿਕ ਇਹ ਆਸਟਰੇਲੀਆ 'ਚ ਹੋਇਆ ਪਹਿਲਾ ਅਖੰਡ ਪਾਠ ਸੀ।
ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਗਾਂ ਨੂੰ ਵੱਢਣਗੇ ਅਤੇ ਉਸਦਾ ਅਪਮਾਨ ਕਰਨਗੇ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਖਤੌਲੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਵਿਕਰਮ ਸੈਣੀ 2013 'ਚ ਹੋਏ ਫਸਾਦ ("ਦੰਗਿਆਂ") 'ਚ ਦੋਸ਼ੀ ਰਿਹਾ ਹੈ।
ਅਲੀਗੜ੍ਹ ਦੇ ਇਕ ਕਾਲਜ ਦੇ ਆਡੀਟੋਰੀਅਮ ਵਿੱਚ ਵਕੀਲ ਪ੍ਰਸ਼ਾਂਤ ਭੂਸ਼ਨ ਦੇ ਪ੍ਰੋਗਰਾਮ ਦੌਰਾਨ ਏਬੀਵੀਪੀ ਵਰਕਰਾਂ ਨੇ ਹੰਗਾਮਾ ਕਰ ਕੀਤਾ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ ਨਾਰੀਮਨ ਨੇ ਜ਼ੋਰ ਦੇ ਕੇ ਕਿਹਾ, "ਕੀ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਭਾਰਤ 'ਚ ਹਿੰਦੂ ਰਾਜ ਦੀ ਸ਼ੁਰੂਆਤ ਹੈ?"
ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਉਪਰ ਸਦਨ ਦੇ ਅੰਦਰ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੌਰਾਨ ਸੱਤਾਧਾਰੀ ਦਲ ਭਖਦੇ ਮੁੱਦਿਆ ਤੋਂ ਭੱਜ ਰਿਹਾ ਹੈ। ਇਸ ਕਰਕੇ ਰਾਜਪਾਲ ਦੇ ਭਾਸ਼ਨ ਉਪਰ ‘ਵੋਟ ਆਫ ਥੈਂਕਸ’ (ਧੰਨਵਾਦੀ ਮਤਾ) ਨੂੰ ਅਗਲੇ ਸ਼ੈਸਨ ਤੱਕ ਟਾਲ ਦਿੱਤਾ ਗਿਆ ਹੈ।
9 ਮਾਰਚ, 2017 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ 'ਤੇ ਲਿਖੀ ਗਈ ਨਵੀਂ ਕਿਤਾਬ "ਤੂਫਾਨਾਂ ਦਾ ਸ਼ਾਹ ਅਸਵਾਰ: ਸ਼ਹੀਦ ਕਰਤਾਰ ਸਿੰਘ ਸਰਾਭਾ" ਦੀ ਜਾਣਕਾਰੀ ਦੇਣ ਲਈ ਕਿਤਾਬ ਦੇ ਲੇਖਕ ਅਜਮੇਰ ਸਿੰਘ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭਾਸ਼ਣ ਦਿੱਤਾ ਗਿਆ ਸੀ। ਇਸ ਮੌਕੇ ਅਣਜਾਣ ਕਵੀ ਦੀ ਲਿਖੀ ਕਵਿਤਾ "ਭਾਣੇ ਵਿਚ ਕਰਤਾਰ, ਕਰਤਾਰ ਚੱਲਿਆ (ਭਾਈ ਕਰਤਾਰ ਸਿੰਘ ਸ਼ਹੀਦ ਦਾ ਸੁਨੇਹਾ)" ਸਿਮਰਜੀਤ ਕੌਰ ਵਲੋਂ ਪੜ੍ਹੀ ਗਈ। ਸਿੱਖ ਸਿਆਸਤ ਦੇ ਦਰਸ਼ਕਾਂ/ ਪਾਠਕਾਂ ਲਈ ਇਸ ਦੀ ਵੀਡੀਓ ਰਿਕਾਰਡਿੰਗ ਪੇਸ਼ ਹੈ।
ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਸਿਆਸੀ ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦਾ ਪੈਰੋਲ ’ਤੇ ਰਿਹਾਈ ਦੌਰਾਨ ਸ਼ੁੱਕਰਵਾਰ (24 ਮਾਰਚ) ਰਈਆ ਨੇੜੇ ਗੁਰਦੁਆਰੇ ਵਿੱਚ ਅਨੰਦ ਕਾਰਜ ਹੋਇਆ। ਇਸ ਸੰਖੇਪ ਸਮਾਗਮ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਆਪਣੀ ਪਤਨੀ ਨਵਨੀਤ ਕੌਰ ਭੁੱਲਰ ਨਾਲ ਸ਼ਾਮਲ ਹੋਏ।
« Previous Page — Next Page »