ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਪਣੇ-ਆਪ ਨੂੰ ਪਾਰਟੀ ਤੋਂ ਵੱਡਾ ਸਮਝਣ ਵਾਲਿਆਂ ਲਈ ‘ਭਾਜਪਾ’ ਵਿੱਚ ਕੋਈ ਥਾਂ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਨੇ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲਗਾਏ ਗੰਭੀਰ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਛੋਟੇਪੁਰ ਸਰਾਸਰ ਝੂਠ ਬੋਲ ਰਹੇ ਹਨ, ਨਾਲ ਹੀ ਜਵਾਬੀ ਹਮਲਾ ਕਰਦੇ ਹੋਏ ਛੋਟੇਪੁਰ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਦੋਸ਼ ਠੀਕ ਹਨ ਤਾਂ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਉਹ 39 ਦਿਨਾਂ ਤੱਕ ਚੁਪ ਕਿਉਂ ਬੈਠੇ ਰਹੇ?
ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹਰ ਰੋਜ਼ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਸਿੱਖ ਯੂਥ ਆਫ ਪਜਾਬ ਨੇ ਗਹਿਰੀ ਚਿੰਤਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਿਸਾਨਾਂ ਦੀਆਂ ਇਹਨਾਂ ਖੁਦਕੁਸ਼ੀਆਂ ਪਿਛੇ ਮੂਲ ਰੁਪ ਵਿਚ ਕਾਰਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ ਤੇ ਇਹਨਾਂ ਮਾਰੂ ਨੀਤੀਆਂ ਵਿਚ ਵੱਖ-ਵੱਖ ਸਮੇਂ ਦੀਆਂ ਰਹੀਆਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਦੋਸ਼ੀ ਹਨ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਪੰਜਾਬ ਅੰਦਰ 80ਵੇਂ ਅਤੇ 90ਵਿਆਂ ਦੇ ਦਹਾਕੇ ਵਿਚ ਹਥਿਆਰਬੰਦ ਫੋਰਸਾਂ ਰਾਹੀਂ ਖੂਨ ਦੀ ਹੋਲੀ ਖੇਡੀ ਤੇ ਅੱਜ ਆਪਣੀਆਂ ਮਾਰੂ ਨੀਤੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਕਿ ਫਿਰ ਖੁੂੁਨ ਦੀ ਹੋਲੀ ਖੇਡ ਰਹੀ ਹੈ। ਉਹਨਾ ਕੇਂਦਰ ਸਰਕਾਰ ਨੂੰ ਸਮਾਂ ਰਹਿੰਦੇ ਹੀ ਗਲਫਤ ਦੀ ਨੀਂਦ ਤੋਂ ਜਾਗ ਜਾਣ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਬਦਲਣ ਤੇ ਨਾਲ ਹੀ ਆਪਣਾ ਇਹ ਭੁਲੇਖਾ ਕੱਢ ਦੇਣ ਲਈ ਕਿਹਾ ਕਿ ਸ਼ਾਇਦ ਪੰਜਾਬ ਦੇ ਕਿਸਾਨ ਚੁਪਚਾਪ ਇਹ ਸਾਰਾ ਕੁਝ ਸਹਿਣ ਕਰਦੇ ਰਹਿਣਗੇ।
ਕਰਨਾਟਕ ਦੀ ਉੱਚ ਅਦਾਲਤ ਨੇ ਰਾਜ ਸਰਕਾਰ ਦੇ ਉਸ ਕਦਮ ਨੂੰ 'ਕਮਲਪੁਣਾ' ਕਿਹਾ ਹੈ ਜਿਸ ਵਿਚ ਉਸ ਨੇ ਤਨਖਾਹ ਵਧਾਉਣ ਲਈ ਪੁਲਿਸ ਮੁਲਾਜ਼ਮ ਵਲੋਂ ਕੀਤੇ ਗਏ ਪ੍ਰਦਰਸ਼ਨ ਬਦਲੇ 'ਦੇਸ਼ਧ੍ਰੋਹ' ਦਾ ਮਾਮਲਾ ਦਰਜ ਕੀਤਾ ਹੈ।
ਹੁਰੀਅਤ ਦੇ ਚੇਅਰਮੈਨ ਮੀਰਵਾਇਜ਼ ਉਮਰ ਫਾਰੂਕ ਨੂੰ ਸ਼ੁੱਕਰਵਾਰ ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਈਦਗਾਹ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਮੀਰਵਾਇਜ਼ ਨੂੰ ਸੈਲਾਨੀਆ ਲਈ ਬਣੀ ਥਾਂ ਚਸ਼ਮਾ ਸ਼ਾਹੀ ਵਿਖੇ ਭੇਜ ਦਿੱਤਾ ਗਿਆ, ਜੋ ਕਿ ਹੁਣ ਛੋਟੀ ਜੇਲ੍ਹ ਬਣ ਚੁਕੀ ਹੈ।
ਲੁਧਿਆਣਾ (ਦਿਹਾਤੀ) ਪੁਲਿਸ ਨੂੰ ਬੀਤੀ ਦੇਰ ਰਾਤ ਉਦੋਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਬਾਪੂ ਸੂਰਤ ਸਿੰਘ ਖ਼ਾਲਸਾ ਬਿਨਾਂ ਕਿਸੇ ਨੂੰ ਕੁਝ ਦੱਸੇ ਗਾਇਬ ਹੋ ਗਏ। ਪੁਲਿਸ ਜਦੋਂ ਉਨ੍ਹਾਂ ਦੇ ਘਰ ਰੁਟੀਨ ਵਿੱਚ ਪਹੁੰਚੀ ਤਾਂ ਸੂਰਤ ਸਿੰਘ ਖ਼ਾਲਸਾ ਉੱਥੇ ਮੌਜੂਦ ਨਹੀਂ ਸਨ। ਪੁਲਿਸ ਨੇ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਤਾਂ ਖ਼ੁਫ਼ੀਆ ਤੰਤਰ ਨੇ ਪਤਾ ਲਗਾਇਆ ਕਿ ਸੂਰਤ ਸਿੰਘ ਆਪਣੇ ਸਾਥੀਆਂ ਨਾਲ ਖੰਨਾ ਨੇੜਲੇ ਪਿੰਡ ਰਸੂਲੜੇ ਪਹੁੰਚ ਗਏ ਹਨ। ਉਹ ਆਪਣੇ ਸਾਥੀ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਜਤਿੰਦਰ ਸਿੰਘ ਈਸੜੂ ਦੇ ਘਰ ਗਏ ਸਨ। ਲੁਧਿਆਣਾ ਪੁਲਿਸ ਨੇ ਖੰਨਾ ਪੁਲਿਸ ਨੂੰ ਦੱਸ ਕੇ ਉਥੋਂ ਸੂਰਤ ਸਿੰਘ ਖ਼ਾਲਸਾ ਨੂੰ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਥਾਣਾ ਹਠੂਰ ਦੇ ਪਿੰਡ ਚਕਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਦੋ ਭਰਾਵਾਂ ਦਾ ਕਤਲ ਹੋ ਗਿਆ। ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੜਤਾਲੀਆ ਅਫ਼ਸਰ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਚਕਰ ਵਿੱਚ ਇੱਕ ਗੁਰਦੁਆਰਾ ਹੈ, ਜਿਸ ਦੀ ਪ੍ਰਧਾਨਗੀ ਲਈ ਦੋ-ਤਿੰਨ ਮਹੀਨੇ ਪਹਿਲਾਂ ਪਿੰਡ ਵੱਲੋਂ ਸਾਂਝੇ ਤੌਰ ’ਤੇ ਮਤਾ ਪਾਇਆ ਗਿਆ ਸੀ ਅਤੇ ਸਰਬਸੰਮਤੀ ਨਾਲ ਹੀਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ।
ਆਮ ਆਦਮੀ ਪਾਰਟੀ ਦੇ (ਸਾਬਕਾ) ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕੇਂਦਰੀ ਆਗੂਆਂ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ 'ਆਪ' ਦੀ ਪੰਜਾਬ ਇਕਾਈ ਅਜ਼ਾਦ ਨਹੀਂ ਹੈ ਸਾਰੀਆਂ ਤਾਕਤਾਂ ਕੇਂਦਰੀ ਆਗੂਆਂ ਦੇ ਹੱਥ ਵਿਚ ਹੈ।
26 ਅਗਸਤ, 2016 ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ (ਸੈਕਟਰ 27) ਵਿਖੇ ਪ੍ਰੈਸ ਕਾਨਫਰੰਸ ਕਰਕੇ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਸਿੱਖੀ 'ਤੇ ਕੀਤੀ ਟਿੱਪਣੀ ਨੇ ਮੈਨੂੰ ਕੰਬਣੀ ਛੇੜ ਦਿੱਤੀ। ਛੋਟੇਪੁਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਅੰਮ੍ਰਿਤਸਰ ਵਿਚ ਜਾਰੀ ਹੋਏ ਯੂਥ ਚੋਣ ਮਨੋਰਥ ਪੱਤਰ ਦੇ ਸਰਵਰਕ ਨੂੰ ਨਾ ਦੇਖਣ ਦੀ ਗੱਲ ਕਹੀ ਸੀ। ਛੋਟੇਪੁਰ ਨੇ ਦੱਸਿਆ ਕਿ ਇਸ ਗੱਲ ਤੋਂ ਕੇਜਰੀਵਾਲ ਬਹੁਤ ਨਾਰਾਜ਼ ਹੋਇਆ ਤੇ ਉਸਨੇ ਕਿਹਾ ਕਿ ਜੇ ਤੈਨੂੰ ਸਿੱਖੀ 'ਚੋਂ ਕੱਢ ਦੇਣਗੇ ਫੇਰ ਕੀ ਹੋ ਜਾਏਗਾ। ਛੋਟੇਪੁਰ ਨੇ ਦੱਸਿਆ ਕਿ ਕੇਜਰੀਵਾਲ ਨੂੰ ਕਿਸੇ ਨੂੰ ਸਿੱਖੀ ਤੋਂ ਕੱਢਣ ਦੀ ਕੋਈ ਪਰਵਾਹ ਨਹੀਂ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਵੱਲੋਂ ਬਣਾਈ ਦੋ ਮੈਂਬਰੀ ਜਾਂਚ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਸਿਫਾਰਸ਼ ਕਰਨ ਵਾਲਿਆਂ ਨੂੰ ਹੀ ਜਾਂਚ ਕਮੇਟੀ ਦਾ ‘ਜੱਜ’ ਲਾ ਦਿੱਤਾ ਗਿਆ ਹੈ।
« Previous Page — Next Page »