November 2015 Archive

ਦੇਸ਼ ਧ੍ਰੋਹ ਮਾਮਲਾ: ਭਾਈ ਅਜਨਾਲਾ ਤੇ ਮੋਹਕਮ ਸਿੰਘ ਨੂੰ ਪੁਲਿਸ ਰਿਮਾਂਡ ਤੇ ਭਾਈ ਮੰਡ ਨੂੰ ਭੇਜਿਆ ਨਿਆਇਕ ਹਿਰਾਸਤ ਵਿੱਚ

ਅੰਮ੍ਰਿਤਸਰ ਸਾਹਿਬ: ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਅੰਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ ਨੂੰ ਕੱਲ੍ਹ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਵੱਲੋਂ ਭਾਈ ਮੋਹਕਮ ਸਿੰਘ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿੱਚ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜਦਕਿ ਭਾਈ ਧਿਆਨ ਸਿੰਘ ਮੰਡ ਨੂੰ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਸੁਣਾਏ।

ਭਾਈ ਹਵਾਰੇ ਦੇ ਪੁਰਾਣੇ ਕੇਸ ਖੋਲਣ ਲੱਗੀ ਪੰਜਾਬ ਪੁਲਿਸ; ਬੱਧਨੀ ਕਲਾਂ ਵਿੱਚ ਸਿਪਾਹੀ ਦੇ ਵੱਜੀ ਸੀ ਗੋਲੀ

ਮੋਗਾ: ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਢ ਵਿੱਚ ਦਿੱਲੀ ਦੀ ਤਿਹਾੜ ਜੇਲ ਵਿੱਚ ਨਜਰਬੰਦ ਹਨ, ਉਨ੍ਹਾਂ ਖਿਲਾਫ ਪੰਜਾਬ ਪੁਲਿਸ ਹੁਣ ਪੁਰਾਣੇ ਕੇਸ ਖੋਲਣ ਲੱਗੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਗੁਰਦੁਆਰਾ ਸਾਹਿਬ ਵਿੱਚ ਦਿੱਤੀ ਗਈ ਗੁਰੂ ਨਾਨਕ ਦੇਵ ਜੀ ਦੀ ਮੂਰਤੀ

ਅੰਬਾਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੱਲ੍ਹ ਅੰਬਾਲਾ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨ੍ਹਾਂ ਦਾ ਇਹ ਦੌਰਾ ਉਦੋਂ ਜਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦਾ ਸਨਮਾਨ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੇ ਕੇ ਕੀਤਾ ਗਿਆ।

ਮਾਨ ਦਲ ਅਤੇ ਸਮਰਥਕ ਧਿਰਾਂ ਵੱਲੋਂ ਅੱਜ ਜਾਮ ਕੀਤੀਆਂ ਜਾਣਗੀਆਂ ਸੜਕਾਂ

ਚੰਡੀਗੜ੍ਹ: 20 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ 23 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੇ ਅਮਲ ਕਰਦਿਆਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਸੋਮਵਾਰ ਨੂੰ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕਰਨਗੀਆਂ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਾਜ਼ਾਰ ਤੇ ਹੋਰ ਅਦਾਰੇ ਬੰਦ ਨਹੀਂ ਕੀਤੇ ਜਾਣਗੇ।

ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਕੀਤੇ ਬਾਦਲਾਂ ਨੂੰ ਪੰਜ ਸਵਾਲ; ਵੀਡੀਓ ਵੇਖੋ

ਚੰਡੀਗੜ੍ਹ: ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਰਾਜ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕਰਦੇ ਹੋਏ ਬਾਦਲਾਂ ਨੂੰ ਪੰਜ ਸਵਾਲ ਕਰਦਿਆਂ ਪੁੱਛਿਆ ਹੈ ਕਿ ਜੇ ਪੰਥ ਦੀ ਗੱਲ ਕਰਨ ਨਾਲ ਕੋਈ ਗਰਮਖਿਆਲੀ ਬਣ ਜਾਂਦਾ ਹੈ ਤਾਂ ਪਿੱਛੇ ਇਤਿਹਾਸ ਵਿੱਚ ਜਦੋਂ ਅਕਾਲੀ ਦਲ ਪੰਥ ਪ੍ਰਸਤੀ ਦੀ ਗੱਲ ਕਰਦਾ ਸੀ ਉਦੋਂ ਉਜ ਕਿਹੜੇ ਧੜੇ ਨਾਲ ਸੰਬੰਧਿਤ ਹੁੰਦੇ ਸਨ।

ਅਕਾਲੀਆਂ ਵੱਲੋਂ ਅਕਾਲੀ ਆਗੂ ਦੇ ਪੁੱਤਰ ਤੇ ਕਰਵਾਇਆ ਗਿਆ ਪਰਚਾ ਦਰਜ

ਨਵੀਂ ਦਿੱਲੀ: ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਪੁਲਿਸ ਕੋਲ ਇੱਕ ਅਕਾਲੀ ਆਗੂ ਦੇ ਪੁੱਤਰ ਖਿਲਾਫ ਹੀ ਪਰਚਾ ਦਰਜ ਕਰਵਾਇਆ ਗਿਆ ਹੈ।

ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਭਖਦੀ ਜਾ ਰਹੀ ਹੈ ਸਿਆਸੀ ਅਤੇ ਸ਼ਬਦੀ ਜੰਗ

ਨਵੀਂ ਦਿੱਲੀ/ਚੰਡੀਗੜ੍ਹ: ਕੱਲ੍ਹ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਕਾਂਗਰਸ ਵੱਖਵਾਦੀ ਜਐਬੰਦੀਆਂ ਨਾਲ ਮਿਲਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਗੰਢਤੁੱਪ ਕਰਨ ਕਾਰਨ ਕਾਂਗਰਸ ਦੀ ਮਾਨਤਾ ਰੱਦ ਕਰਨ ਲਈ ਰਾਸ਼ਟਰਪਤੀ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਤੇ ਜਵਾਬੀ ਹਮਲਾ ਕੀਤਾ ਗਿਆ।

ਸੁਖਬੀਰ ਬਾਦਲ ਦੀ ਸਰਾਵਾਂ ਫੇਰੀ ਦਾ ਵਿਰੋਧ ਕਰਨ ਵਾਲੇ ਨੌਜਵਾਨ ਜਮਾਨਤ ਤੇ ਰਿਹਾਅ

ਬਰਗਾੜੀ: ਬੀਤੇ ਦਿਨੀਂ ਜਦੋਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੇ ਲਾਮ ਲਸ਼ਕਰ ਸਮੇਤ ਬਹਿਬਲ ਕਲਾਂ ਗੋਲੀ ਕਾਂਢ ਵਿੱਚ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਂਵਾਲਾ ਦੇ ਘਰ ਗਏ ਸਨ, ਉਸ ਸਮੇਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਕਾਰਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਕੱਲ੍ਹ ਸ਼ਾਮੀਂ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।

ਪੰਜ ਪਿਆਰਿਆਂ ਨੇ ਕੀਤਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਤਬਾਦਲਿਆਂ ਦਾ ਵਿਰੋਧ

ਅੰਮ੍ਰਿਤਸਰ ਸਾਹਿਬ: ਸ੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਖਿਲਾਫ ਕੀਤੀ ਗਈ ਤਬਾਦਲਿਆਂ ਦੀ ਕਾਰਵਾਈ ਤੋਂ ਬਾਅਦ ਪੰਜ ਪਿਆਰਿਆਂ ਵਿੱਚ ਸ਼ਾਮਿਲ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਿਨਾਮ ਸਿੰਘ ਝੰਜੀਆਂ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਸ੍ਰੌਮਣੀ ਕਮੇਟੀ ਦੇ ਇਸ ਫੈਂਸਲੇ ਦਾ ਵਿਰੋਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਹ ਤਬਾਦਲਿਆਂ ਵਾਲੀ ਜਗ੍ਹਾ ਤੇ ਨਹੀਂ ਜਾਣਗੇ।

ਮਲੂਕਾ ਨੂੰ ਕਰੜੇ ਹੱਥ ਵਖਾਉਣ ਵਾਲੇ ਜਰਨੈਲ ਸਿੰਘ ਨੇ ਕੀ ਕਿਹਾ; ਸੁਣੋ

ਫਰੀਦਕੋਟ: ਕੱਲ੍ਹ ਪਿੰਡ ਹਮੀਰਗੜ੍ਹ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੱਥ ਚੁੱਕਣ ਵਾਲੇ ਜਰਨੈਲ ਸਿੰਘ ਵੱਲੋਂ ਅੱਜ ਹਸਪਤਾਲ ਵਿੱਚੋਂ ਕੱਲ੍ਹ ਵਾਲੀ ਘਟਨਾ ...

« Previous PageNext Page »