ਇਟਲੀ ਵਿੱਚ ਕ੍ਰਿਪਾਨ ਬਾਰੇ ਸਿੱਖਾਂ ਦੀ ਹੋਈ ਸਾਂਝੀ ਸਹਿਮਤੀ ਤੋਂ ਇਟਾਲੀਅਨ ਗ੍ਰਹਿ ਮੰਤਰਾਲੇ ਨੂੰ ਇਸ ਫੈਸਲੇ ਤੋਂ ਜਾਣੂੰ ਕਰਾਉਣ ਲਈ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਹੁਣ ਇਟਲੀ ਦੇ ਸਿੱਖ ਆਗੂਆਂ ਤੇ ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਅਹਿਮ ਮੀਟਿੰਗ 7 ਅਪ੍ਰੈਲ ਨੂੰ ਰੋਮ ਹੋਮ ਮਨਿਸਟਰੀ ਵਿਖੇ ਹੋਵੇਗੀ।
ਆਮ ਆਦਮੀ ਪਾਰਟੀ ਨੇ ਅੱਜ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਸੰਬੋਧਨ ਵਾਲਾ ਵੀਡੀਉ ਜਾਰੀ ਕੀਤਾ ਜੋ ਉਨ੍ਹਾਂ ਕਲ ਕੌਮੀ ਪਰਿਸ਼ਦ 'ਚ ਦਿਤਾ ਸੀ। ਇਸ ਵੀਡੀਉ ਨੂੰ ਯੂ-ਟਿਊਬ ਅਤੇ ਆਪ ਦੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਗਿਆ।
ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਦੀ 28 ਮਾਰਚ ਦੀ ਮੀਟਿੰਗ ਵਿੱਚ ਵਾਪਰੇ ਘਟਨਾਕ੍ਰਮ ਦੇ ਬਾਰੇ ਸਿੱਖ ਵਿਦਾਵਨ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਜ਼ਿਕਰਯੋਗ ਹੈ ਕਿ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਆਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਇਸ ਮਟਿੰਗ ਦੌਰਾਨ ਪਾਰਟੀ ਦੀ ਕਾਰਜਕਾਰਨੀ ਵਿੱਚੋਂ ਕੱਢ ਦਿੱਤਾ ਗਿਆ ਸੀ।
ਅੱਜ ੨੯ ਮਾਰਚ, ਸਿੱਖ ਇੱਤਹਾਸ ਦਾ ਉਹ ਮਨਹੂਸ ਦਿਨ ਹੈ, ਜਦੋਂ ੧੮੪੯ ਵਿੱਚ ਇਸ ਦਿਨ, ਵੱਡੀ ਸ਼ਹਿਨਸ਼ਾਹੀ ਦੀ ਮਾਲਿਕ ਕੌਮ ਬਰਤਾਨਵੀ ਗੁਲਾਮੀ ਵਿੱਚ ਜੱਕੜ ਦਿੱਤੀ ਗਈ ਸੀ । ਜਿਹੜੀ ਗੁਲਾਮੀ ਅਸੀਂ ਅੱਜ ਭੋਗ ਰਹੇ ਹਾਂ, ਇਹ ਇੱਕ ਤੋਂ ਬਾਦ ਦੂਜੀ ਗੁਲਾਮੀ ਹੈ, ਬਰਤਾਨਵੀ ਸਾਮਰਾਜ ਤੋਂ ਬਾਦ ਦਿੱਲੀ ਦੇ ਹਿੰਦੁਤੱਵੀ ਸਾਮਰਾਜ ਦੀ ਗੁਲਾਮੀ ਹੈ । ਅੱਜ ਜਦੋਂ ਮੈਂ ਇਸ ਦਿਨ ਬਾਰੇ ਕੁੱਝ ਲਿਖਣ ਲਈ ਸੋਚ ਰਿਹਾ ਸਾਂ, ਤਾਂ ਮੈਨੂੰ ਜੇਲ੍ਹ ਦੇ ਦਿਨ੍ਹਾਂ ਵਿੱਚ ਲਿਖਿਆ ਆਪਣਾ ਹੀ ਇੱਕ ਲੇਖ ਯਾਦ ਆ ਗਿਆ, ਜੋ ਉਸ ਵੇਲੇ ਕਈ ਰਸਾਲਿਆਂ ਵਿੱਚ ਛਪਿਆ ਸੀ ।
ਧੂਰੀ ਵਿਧਾਨ ਸਭਾ ਹਲਕੇ ਲਈ ਹੋ ਰਹੀ ਉੱਪ ਚੋਣ ਵਿੱਚ 15 ਅਗਸਤ ਮੌਕੇ 'ਤੇ ਜ਼ਿਲ੍ਹਾ ਲੁਧਿਆਣਾ ਦੇ ਈਸਰੋ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਆਪਣਾ ਗੁੱਸਾ ਕੱਢਣ ਲਈ ਜੁੱਤੀ ਸੁੱਟਣ ਵਾਲੇ ਬਿਕਰਮ ਨਾਂਅ ਦੇ ਇੱਕ ਆਜ਼ਾਦ ਉਮੀਦਵਾਰ ਨੂੰ ਰਾਜ ਵਿਧਾਨ ਸਭਾ ਦੇ ਹਲਕਾ ਧੂਰੀ ਦੀ ਉਪ-ਚੋਣ ਲੜਨ ਲਈ ਰਿਟਰਨਿੰਗ ਅਧਿਕਾਰੀ ਨੇ 'ਜੁੱਤੀ' ਦਾ ਚੋਣ ਨਿਸ਼ਾਨ ਅਲਾਟ ਕੀਤਾ ਹੈ।
ਉੱਘੀ ਸਮਾਜ ਸੇਵਕਾ ਅਤੇ ਨਰਮਦਾ ਬਚਾਓ ਅੰਦੋਲਨ ਦੀ ਅਗਵਾਈ ਕਰਨ ਵਾਲੀ ਮੇਧਾ ਪਾਟੇਕਰ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਪਾਰਟੀ ਦੇ ਮਚੇ ਅੰਦਰੂਨੀ ਘਸਮਾਨ ਤੋਂ ਬਾਅਦ ਪਾਰਟੀ ਦੀ ਕੌਮੀ ਕੌਾਸਲ 'ਚੋਂ ਕੱਢੇ ਗਏ ਨੇਤਾਵਾਂ ਦੇ ਪੱਖਾਂ 'ਚ ਉਤਰਦਿਆਂ ਸਮਾਜ-ਸੇਵੀ ਮੇਧਾ ਪਾਟੇਕਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ।
ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਹੋਏ ਕਤਲ ਤੋਂ ਬਾਅਦ ਹਰਿਆਣਾ ਵਿੱਚ ਹੋਏ ਸਿੱਖ ਕਤਲੇਆਮ ਲਈ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਇੱਕ ਮੈਂਬਰੀ ਟੀਪੀ ਗਰਗ ਕਮਿਸ਼ਨ ਨੇ 5 ਸਾਲ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਪਦਿਆਂ ਕਤਲੇਆਮ ਦੇ ਦੋਸ਼ੀਆਂ ਦੀ ਪਛਾਣ ਕਰਨ ਜਾਂ ਸਜ਼ਾ ਦਿੱਤੇ ਜਾਣ ਦੀ ਬਜ਼ਾਏ ਹਰਿਆਣਾਂ ਸਰਕਾਰ ਨੂੰ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਹੈ।
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਰਿਆਣਾ ਦੇ ਜਿਲੇ ਰਿਵਾੜੀ ਦੇ ਪਿੰਡ ਹੋਂਦ ਚਿੱਲੜ ਵਿੱਚ 2 ਨਵੰਬਰ 1984 ਨੂੰ ਵਾਪਰੇ ਸਿੱਖ ਕਤਲੇਆਮ ਜਿਸ ਵਿੱਚ 32 ਸਿੱਖਾਂ ਨੂੰ ਹਿੰਦੂਤਵੀ ਬੁਰਛਾਗਰਦਾਂ ਨੇ ਬੜੀ ਬੇਰਿਹਮੀ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ, ਸਬੰਧੀ ਟੀ.ਪੀ ਗਰਗ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 27 ਮਾਰਚ ਨੂੰ ਸੌਂਪ ਦਿੱਤੀ ਹੈ।
ਭਾਰਤ ਦੀਆਂ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਤੋਂ ਵੀ ਵੱਧ ਸਮਾਂ ਜੇਲਾਂ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਪ੍ਰਤੀ ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾ ਰਹੇ ਪੱਖਪਾਤ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੁ ਸੂਰਤ ਸਿੰਘ ਨਾਲ ਕੀਤੇ ਜਾ ਰਹੇ ਸਰਕਾਰੀ ਜਬਰ ਵਿਰੁੱਧ ਸਿੱਖ ਜੱਥਬੰਦੀਆਂ ਨੇ ਰੋਸ ਮਾਰਚ ਕੱਢਿਆ।
ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਦੀ ਹੋਈ ਮੀਟਿੰਗ ਵਿੱਚ ਪਾਰਟੀ ਦੇ ਸੰਸਥਪਕ ਮੈਂਬਰਾਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਦੀ ਕਾਰਜ਼ਕਾਰਨੀ ਚੋਂ ਕੱਢ ਦਿੱਤਾ ਹੈ।ਇਨ੍ਹਾਂ ਦੋਵਾਂ ਨੇਤਾਵਾਂ ਤੋਂ ਇਲਾਵਾ ਪਹਿਲਾਂ ਦੋਵੇਂ ਧੜਿਆਂ 'ਚ ਸੂਤਰਧਾਰ ਦੀ ਭੂਮਿਕਾ ਨਿਭਾਅ ਰਹੇ ਪ੍ਰੋ: ਆਨੰਦ ਕੁਮਾਰ ਅਤੇ ਅਜਿਤ ਝਾਅ ਨੂੰ ਵੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ।
« Previous Page — Next Page »