April 2010 Archive

ਪੰਜਾਬ, ਹਿੰਦੋਸਤਾਨ ਅਤੇ ਸਰਕਾਰੀ ਨੀਤੀਆਂ

ਅਜੋਕੇ ਸਮੇਂ ਵਿੱਚ ਅਸੀਂ ਮਹਿੰਗਾਈ ਦੀ ਮਾਰ ਹੇਠ ਬੁਰੀ ਤਰ੍ਹਾਂ ਨਾਲ ਫਸੇ ਹੋਏ ਹਾਂ। ਅਮੀਰ ਆਦਮੀ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇਸ ਦੇਸ਼ ਵਿੱਚ ਆਮ ਆਦਮੀ ਵਾਸਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਨਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਇੱਕ ਵਿਚਾਰ: ਫਤਹਿ ਦਿਵਸ ਅਤੇ ਮੌਜੂਦਾ ਪੰਥਕ ਹਾਲਾਤ

ਸਤਿਕਾਰਯੋਗ ਖਾਲਸਾ ਜੀ, ਜਿਵੇਂ ਕਿ ਆਪ ਸਭ ਜਾਣੂ ਹੋ ਕਿ 12 – 14 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ‘ਫਤਿਹ ਦਿਵਸ’ ਬੜੀ ਧੁਮ ਧਾਮ ਨਾਲ ਮਨਾਇਆ ਜਾਵੇਗਾ। ਇਹ ‘ਫਤਿਹ ਦਿਵਸ’ ਉਸ ਸਮੇ ਦੀ ਯਾਦ ਨੂੰ ਸਮਰਪਿਤ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰ ਕੇ ਇਸ ਦੁਨੀਆ ਦੇ ਤਖਤੇ ਉੱਪਰ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।

ਬਾਦਲ ਅਤੇ ਮਾਤਾ ਦੇ ਭਗਤ ਬਣੇ ਚਾਵਲਾ ਨੂੰ ਸੰਤ ਭਿੰਡਰਾਂਵਾਲਿਆਂ ਦਾ ਸਾਥੀ ਆਖਣਾ ਗੈਰਵਾਜਿਬ

ਲੰਡਨ (7 ਅਪ੍ਰੈਲ, 2010): ਯੂਨਾਈਟਿਡ ਖਾਲਸਾ ਦਲ ਯੂ. ਕੇ. ਅਮਰਜੀਤ ਸਿੰਘ ਚਾਵਲਾ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਚਾਵਲਾ ਨੇ ਪਹਿਲਾਂ ਸਿੱਖ ਕੌਮ ਦੇ ਸ਼ਹੀਦਾਂ ਨਾਲ ਵਿਸਾਹਘਾਤ ਕੀਤਾ ਹੈ ਅਤੇ ਅੱਜ ਕੱਲ੍ਹ ਮਾਤਾ ਦੀਆਂ ਭੇਟਾਂ ਗਾ ਰਿਹਾ ਹੈ, ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਸ਼ਰਮਾਕ ਗੱਲ ਹੈ।

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਧੱਕਾ-ਮੁੱਕੀ ਅਜਾਰੇਦਾਰੀ ਬਿਰਤੀਆਂ ਦਾ ਨਤੀਜਾ – ਫੈਡਰੇਸ਼ਨ

ਪਟਿਆਲਾ (1 ਅਪ੍ਰੈਲ, 2010): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਜ਼ਾਰੇਦਾਰੀ ਬਿਰਤੀਆਂ ਦੇ ਹਾਵੀ ਹੋਣ ਅਤੇ ਇਸ ਸੰਸਥਾ ਉੱਤੇ ਕਾਬਜ ਧਿਰ ਉੱਤੇ ਜਮਹੂਰੀ ਕਦਰਾਂ-ਕੀਮਤਾਂ ਦੇ ਘਾਣ ਦਾ ਦੋਸ਼ ਲਗਾਉਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੀਤੇ ਦਿਨ ਕਮੇਟੀ ਦੇ ਬਜਟ ਇਜਲਾਸ ਦੌਰਾਨ ਕੁਝ ਵੱਖਰੇ ਖਿਆਲਾਂ ਵਾਲੇ ਮੈਂਬਰਾਂ ਨੂੰ ਧੱਕਾ ਮੁੱਕੀ ਕਰ ਕੇ ਬਾਹਰ ਕੱਢਣ ਦੀ ਘਟਨਾ ਦੀ ਕਰੜੀ ਨਿਖੇਧੀ ਕੀਤੀ ਗਈ ਹੈ।

ਮੁੰਬਈ ਹਮਲੇ ਦੇ ਪੀੜਤਾਂ ਲਈ ਇਨਸਾਫ: ਕਾਸਬ ਕੇਸ ਵਿੱਚ ਬਹਿਸ ਮੁਕੰਮਲ ਤੇ ਫੈਸਲਾ 3 ਮਈ ਨੂੰ

ਲੁਧਿਆਣਾ (1 ਅਪ੍ਰੈਲ, 2010): ਬੰਬਈ ਜਾਂ ਮੁੰਬਈ ਵਿੱਚ 26 ਨਵੰਬਰ, 2008 ਕੁਝ ਹੋਟਲਾਂ ਤੇ ਹੋਰ ਜਨਤਕ ਥਾਵਾਂ ੳੇੱਤੇ ਹੋਏ ਹਿੰਸਕ ਹਮਲਿਆਂ, ਜਿਨ੍ਹਾਂ ਨੂੰ ਅਮਰੀਕਾ ਵਿੱਚ ਦੋ ਇਮਾਰਤਾਂ ਉੱਤੇ ਹੋਏ ਹਵਾਈ ਹਮਲਿਆਂ (9/11) ਦੀ ਤਰਜ ਉੱਤੇ 26/11 ਦਾ ਨਾਂ ਦਿੱਤਾ ਗਿਆ ਹੈ, ਲਈ ਦੋਸ਼ੀ ਮੰਨੇ ਜਾ ਰਹੇ ਕਥਿਤ ਪਾਕਿਸਤਾਨੀ ਸ਼ਹਿਰੀ 'ਅਜਮਲ ਕਾਸਬ' ਖਿਲਾਫ ਚੱਲ ਰਹੇ ਮੁਕਦਮੇਂ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਇਨ੍ਹਾਂ ਹਮਲਿਆਂ ਵਿੱਚ 173 ਵਿਅਕਤੀਆਂ ਦੀ ਮਾਰੇ ਗਏ ਸਨ। ਇਸ ਕੇਸ ਵਿੱਚ ਸਮੁੱਚੀ ਦਲੀਲਬਾਜ਼ੀ ਬੀਤੇ ਦਿਨ 31 ਮਾਰਚ ਨੂੰ ਪੂਰੀ ਕਰ ਲਈ ਗਈ ਅਤੇ ਫੈਸਲਾ ਸੁਣਾਏ ਜਾਣ ਲਈ 3 ਮਈ ਦੀ ਤਾਰੀਕ ਮਿੱਥੀ ਗਈ ਹੈ।

« Previous Page