ਚੰਡੀਗੜ (15 ਅਪ੍ਰੈਲ, 2010 - ਗੁਰਭੇਜ ਸਿੰਘ ਚੌਹਾਨ): ਕਾਂਗਰਸ ਸਰਕਾਰ ਦੇ ਸਮੇਂ ਤੋਂ ਲਟਕ ਰਿਹਾ ਪੰਜਾਬ ਰਾਜ ਬਿਜਲੀਬੋਰਡ ਦੇ ਨਿਗਮੀਕਰਨ ਕਰਨ ਦਾ ਫੈਸਲਾ ਆਖਿਰ ਅੱਜ ਬਾਦਲ ਸਰਕਾਰ ਨੇ ਲੈ ਲਿਆ ਹੈ ਅਤੇ ਪੰਜਾਬ ਕੈਬਨਿਟ ਵੱਲੋਂ ਲਏ ਇਸ ਫੈਸਲੇ ਅਨੁਸਾਰ ਬਿਜਲੀ ਬੋਰਡ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ,ਇਹ ਹਨ ਡਿਸਟੀਬਿਊਸ਼ਨ ਅਤੇ ਟਰਾਂਸਮਿਸ਼ਨ।
ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਹਨ। ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦੀ ਅੰਤਰੀਵ ਹਸਤੀ ਅਤੇ ਇਲਾਹੀ ਖੂਬਸੂਰਤੀ ਦੇ ਉਹ ਮੌਲਿਕ ਵਿਆਖਿਆਕਾਰ ਹਨ। ਇਸ ਸਮੇਂ ਅਤੇ ਬੀਤੇ ਵਿਚ ਸਾਡੀ ਇਸ ਧਰਤੀ ‘ਤੇ ਵਿਚਰੀਆਂ ਤੇ ਵਿਚਰ ਰਹੀਆਂ ਹਸਤੀਆਂ ਦੇ ਵੰਨ ਸੁਵੰਨੇ ਰੰਗ ਉਨਾਂ ਦੇ ਗਿਆਨ ਤੇ ਧਿਆਨ ਵਿਚ ਕੁਲ ਗਹਿਰਾਈਆਂ ਸਮੇਤ ਸਮਾਏ ਹੋਏ ਹਨ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ . . . ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ . . .
ਤਲਵੰਡੀ ਸਾਬੋ (14 ਅਪ੍ਰੈਲ, 2010): ਖਾਲਸਾ ਸਾਜਨਾ ਦਿਹਾੜੇ ਮੌਕੇ ਅੱਜ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਬੱਸ ਅੱਡੇ ਦੇ ਸਾਹਮਣੇ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਜਥੇਬੰਦੀ ਦੇ ਉੱਚ ਆਗੂਆਂ ਸਮੇਤ ਹੋਰਨਾਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਕਾਵੈਂਟਰੀ (14 ਅਪ੍ਰੈਲ, 2010): ਯੁਨਾਈਟਿਡ ਖਾਲਸਾ ਦਲ (ਯੂ. ਕੇ) ਵਲੋਂ ਸਮੂਹ ਸਿੱਖ ਜਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਇਹ ਅਰਦਾਸ ਕੀਤੀ ਗਈ ਹੈ ਕਿ ਗੁਰੁ ਸਹਿਬਾਨ ਕ੍ਰਿਪਾ ਕਰਕੇ ਆਪਣੇ ਖਾਲਸਾ ਪੰਥ ਨੂੰ ਖਾਲਸਈ ਅਸੂਲਾਂ ਤੇ ਚੱਲਣ ਦੀ ਦਾਤ ਬਖਸ਼ਣ।
ਫਰੀਦਕੋਟ (11 ਅਪ੍ਰੈਲ, 2010): ਪਿਛਲੇ 10 ਦਿਨਾਂ ਤੋਂ ਵਿਧਾਨ ਸਭਾ ਹਲਕਾ ਫਰੀਦਕੋਟ ਅੰਦਰ ਅਕਾਲੀ ਦਲ ਬਾਦਲ ਦੇ ਦੋ ਧੜਿਆਂ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਪਿੰਡ ਲਗਾਏ ਜਾ ਰਹੇ ਵਿਕਾਸ ਦੇ ਪੱਥਰ ਹੁਣ ਵਿਵਾਦ ਦਾ ਰੂਪ ਧਾਰਨ ਕਰ ਗਏ ਹਨ।
ਦਿੱਲੀਏ ਦਿਆਲਾ ਦੇਖ ਦੇਗ਼ ’ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ। ... ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ, ... ਅਜੇ ਮਨ ਮੱਤੀਆਂ ਕਰੇ। ...
ਮਾੜਕੂ ਜਿਹਾ ਕਵੀ ... ਟੰਗ ਅੜਾ ਕੇ ਬਹਿ ਗਿਆ ... ਸ਼ਬਦਕੋਸ਼ ਦੇ ਬੂਹੇ ਤੇ ...
ਮੋਹਾਲੀ (7 ਅਪ੍ਰੈਲ, 2010) : ਦੇਹਧਾਰੀ ਗੁਰੂਡ੍ਹੰਮੀਆਂ ਵਿਰੁੱਧ ਸਿੱਖ ਕੌਮ ਵਲੋਂ ਵਿਢਿਆ ਗਿਆ ਸੰਘਰਸ਼ ਇਨ੍ਹਾਂ ਦੇ ਡੇਰਿਆਂ ਦੀ ਮੁਕੰਮਲ ਤਾਲਾਬੰਦੀ ਤੱਕ ਜਾਰੀ ਰਹੇਗਾ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 1978 ਨੂੰ ਨਕਲੀ ਨਿਰੰਕਾਰੀ ਗੁਰੂਡ੍ਹੰਮੀਆਂ ਹੱਥੋਂ ਸ਼ਹੀਦ ਹੋਏ ਸਿੱੰਘਾਂ ਨੂੰ ਸਮਰਪਿਤ ਇਕ ਵਿਸ਼ਾਲ ਮਾਰਚ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਸੋਹਾਣਾ ਦੇ ਗੁਰਦੁਆਰਾ ਸ਼ਹੀਦਾਂ ਤੱਕ ਕੱਢਿਆ ਜਾ ਰਿਹਾ ਹੈ।
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਭਾਈ ਪਰਮਜੀਤ ਸਿੰਘ ਨੂੰ ਭਾਰਤੀ ਕਚਿਹਰੀ ਨੇ ਇੱਕ ਜੱਲਾਦ, ਬਡਰੂਪੀਆ, ਮਾਸੂਮਾਂ ਦਾ ਖੂਨ ਪੀਣ ਵਾਲਾ, ਜੰਗੇ ਆਜਾਦੀ ਦਾ ਦੁਸ਼ਮਣ, ਕੁਰਸੀ ਦੇ ਨਸ਼ੇ ਵਿੱਚ ਜਮੀਰ ਵੇਚ ਚੁੱਕੇ ਸਾਬਕਾ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੀ ਸਜਿਸ਼ ਵਿੱਚ ਸ਼ਮਿਲ ਹੋਣ ਕਰਕੇ ਉਮਰ ਕੈਦ ਅਤੇ 65000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਤਰਾਂ ਦੇ ਫੈਸਲੇ ਦੀ ਹੀ ਉਮੀਦ ਕੀਤੀ ਜਾ ਸਕਦੀ ਸੀ ਕਿਸੇ ਹਿੰਦੋਸਤਾਨ ਦੇ ਗਲੇ-ਸੜੇ ਕਾਨੂੰਨ ਦੀ ਕਚਿਹਰੀ ਵਿੱਚੋਂ। ਪਰ ਇਸ ਨਾਲ ਇਕ ਗੱਲ ਸਾਫ ਹੋ ਗਈ ਹੈ ਕਿ ਹਿੰਦੋਸਤਾਨੀ ਕਾਨੂੰਨ ਦੇ ਦੋ ਪੱਖ ਹਨ।
« Previous Page — Next Page »