ਜਰਮਨ (16 ਫਰਵਰੀ, 2010): ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਰਵਿਦਾਸ ਭਾਈ ਚਾਰੇ ਨਾਲ ਸਬੰਧਤ ਇੱਕ ਧੜੇ ਨੇ ਅਕਾਲ ਪੁਰਖ ਦੀ ਬੰਦਗੀ ਕਰਕੇ ਉਸੇ ਵਿੱਚ ਲੀਨ ਹੋਈ ਮਹਾਨ ਆਤਮਾਂ ਭਗਤ ਰਵਿਦਾਸ ਜੀ ਦੇ ਰੱਬੀ ਕਲਾਮਾਂ ਰੂਪੀ ਬਾਣੀ ਨੂੰ ਮਨੁੱਖਤਾਂ ਦੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਰਕੇ ,ਆਪਣਾ ਵੱਖਰਾ ਗ੍ਰੰਥ ਬਣਾਉਣ ਤੇ ਇਸ ਨੂੰ ਮੰਨਣ ਵਾਲਿਆ ਦਾ ਵੱਖਰਾ ਪੰਥ ਭਗਤ ਰਵਿਦਾਸ ਜੀ ਦੇ ਗੁਰਬਾਣੀ ਸਿਧਾਤ ਦੀ ਉਲੰਘਣਾ ਕਰਕੇ ਮੰਨੂਵਾਦ ਦੇ ਜਾਤੀਵਾਦ ਦੇ ਚੱਕਰਵਿਊ ਵਿੱਚ ਦੁਆਰਾ ਫੱਸਣ ਬਰਾਬਰ ਹੈ।ਅੱਜ ਲੋੜ ਹੈ।
ਨਾਭੇ ਦੀ ਮੈਕਸੀਮਮ ਸਕਿਊਰਿਟੀ ਜੇਲ ਅੰਦਰ ਭਾਈ ਲਾਲ ਸਿੰਘ ਅਕਾਲਗੜ ਉਰਫ ਮਨਜੀਤ ਸਿੰਘ 1992 ਤੋਂ ਉਸ ਦਿਨ ਦੀ ਉਡੀਕ ਕਰ ਰਿਹਾ ਹੈ ਜਦੋਂ ਉਹ ਆਪਣੇ ਪਰਿਵਾਰ ਵਿਚ ਆਜ਼ਾਦੀ ਨਾਲ ਵਿਚਰੇਗਾ। ਭਾਰਤੀ ਅਦਾਲਤੀ ਪ੍ਰਣਾਲੀ ਨੂੰ ਉਸਦਾ ‘ਸਿੱਖ’ ਹੋਣਾ ਐਨਾ ਵੱਡਾ ਅਪਰਾਧ ਲੱਗਾ ਕਿ ਉਮਰਕੈਦ ਤੋਂ ਵੱਧ ਸਜ਼ਾ ਕੱਟਣ ਮਗਰੋਂ ਵੀ ਉਸਨੂੰ ਛੱਡਿਆ ਨਹੀਂ ਜਾ ਰਿਹਾ।
ਜਲੰਧਰ (15 ਫਰਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ 15 ਫਰਵਰੀ, 2010 ਨੂੰ ਛਪੀ ਇੱਕ ਅਹਿਮ ਖਬਰ ਅਨੁਸਾਰ ਸੀ. ਬੀ. ਆਈ. ਲਈ ਇਕ ਨਵੀਂ ਚੁਣੌਤੀ ਦੇ ਰੂਪ ਵਿਚ ਜਗਦੀਸ਼ ਟਾਈਟਲਰ ਦੇ ਖਿਲਾਫ਼ ਗਵਾਹੀ ਦੇਣ ਲਈ ਰੇਸ਼ਮ ਸਿੰਘ ਨਾਂਅ ਦਾ ਇਕ ਹੋਰ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਰੇਸ਼ਮ ਸਿੰਘ ਇਸ ਵੇਲੇ ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ’ਚ ਰਹਿ ਰਿਹਾ ਹੈ।
ਪੰਜਾਬ ਸਰਕਾਰ ਨੇ ਸੁਖਬੀਰ-ਕਾਲੀਆ ਕਮੇਟੀ ਦੇ ਫੈਸਲੇ ਨੂੰ ਸਵੀਕਾਰ ਕਰਦਿਆਂ ਬੱਸ ਕਿਰਾਏ ਵਿਚ ਤੁਰੰਤ ਵਾਧਾ ਲਾਗੂ ਕਰ ਦਿੱਤਾ ਹੈ। ਕਾਰਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪਰ ਇਹ ਤਾਂ ਉਹ ਗੱਲ ਹੋਈ,‘ਅਖੇ ਧੀ ਦਾ ਪੱਜ ਤੇ ਮਾਂ ਦਾ ਰੱਜ’। ਸਰਕਾਰ ਦਾ ਖਜ਼ਾਨਾ ਭਰੇ ਨਾ ਭਰੇ ਪਰ ਸ: ਬਾਦਲ ਦੇ ਘਰ ਦਾ ਖਜ਼ਾਨਾ ਤਾਂ ਭਰ ਹੀ ਜਾਏਗਾ। ਤੁਸੀਂ ਸੋਚੋਗੇ ਕਿ ਇਹ ਗੱਲ ਕਿੱਧਰ ਨੂੰ ਗਈ।
ਰਵਿਦਾਸ ਭਗਤ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ: ਭਗਤ ਭਗਤ ਜਗ ਵਜਿਆ ਚਹੁੰ ਚੱਕਾਂ ਦੇ ਵਿਚ ਚਮਰੇਟਾ।। ਪਾਣਾ ਗੰਢੈ ਰਾਜ ਵਿਚ ਕੁੱਲਾ ਧਰਮ ਢੋਇ ਢੋਇ ਸਮੇਟਾ।।
ਫਰੀਦਕੋਟ (6 ਫਰਵਰੀ, 2010 - ਗੁਰਭੇਜ ਸਿੰਘ ਚੌਹਾਨ): ਦੋ ਸਾਲ ਪਹਿਲਾਂ ਸ: ਸੁਖਬੀਰ ਸਿੰਘ ਬਾਦਲ ਨੇ ਇਕ ਹੀ ਦਿਨ ਮਾਲਵੇ ਵਿਚ ਕਈ ਗਰਿੱਡਾਂ ਦੇ ਨੀਂਹ ਪੱਥਰ ਰੱਖੇ ਸਨ,ਜਿਨ੍ਹਾ ਵਿਚੋਂ ਕਈ ਨਵੇਂ ਬਣਨੇ ਸਨ ਅਤੇ ਕਈ ਅਪਗ੍ਰੇਡ ਹੋਣੇ ਸਨ। ਜਿਲ੍ਹਾ ਫਰੀਦਕੋਟ ਦੇ ਸਬ ਡਵੀਜ਼ਨ ਸਾਦਿਕ ਦਾ ਗਰਿੱਡ ਜੋ ਪਹਿਲਾਂ 132 ਕੇ ਵੀ ਦਾ ਬਣਿਆਂ ਹੋਇਆ ਸੀ ਉਸਨੂੰ ਅਪਗ੍ਰੇਡ ਕਰਕੇ ਇਸੇ ਦਿਨ 220 ਕੇ ਵੀ ਕਰਨ ਦਾ ਵੀ ਨੀਂਹ ਪੱਥਰ ਸੁਖਬੀਰ ਸਿੰਘ ਬਾਦਲ ਨੇ ਰੱਖਿਆ ਸੀ।
ਮਿਥਿਹਾਸਕ ਘਟਨਾ ਹੈ ਕਿ ਇਕ ਰਾਜਾ ਅੰਨ੍ਹਾ ਤੇ ਬੋਲਾ ਹੋ ਗਿਆ। ਉਸਨੇ ਬੜੇ ਵੈਦਾਂ ਕੋਲੋਂ ਇਲਾਜ ਕਰਵਾਏ ਪਰ ਉਹ ਠੀਕ ਨਾ ਹੋਇਆ ,ਆਖਿਰ ਉਸਨੇ ਢੰਡੋਰਾ ਪਿਟਵਾਇਆ ਕਿ ਜੇਕਰ ਕੋਈ ਵੈਦ ਉਸ ਨੂੰ ਠੀਕ ਕਰ ਦੇਵੇ ਤਾਂ ਉਹ ਆਪਣਾ ਸਾਰਾ ਰਾਜ ਭਾਗ ਉਸਨੂੰ ਦੇ ਦੇਵੇਗਾ।
ਅੰਮ੍ਰਿਤਸਰ (13 ਫਰਵਰੀ, 2010) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕਨੇਡੀਅਨ ਤੇ ਯੂਥ ਆਗੂਆਂ-ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ ਲਾਲੀ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਨਰਿੰਦਰਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਯੂ. ਪੀ. ਬਿਹਾਰ ਵਿਚੋਂ ਲੇਬਰ ਦੇ ਰੂਪ ਵਿਚ ਆ ਰਹੇ ਲੋਕਾਂ ’ਤੇ ਤੁਰੰਤ ਰੋਕ ਲਗਾਏ ਜਾਣ ਅਤੇ ਇਨ੍ਹਾਂ ਲੋਕਾ ਵਲੋਂ ਪੰਜਾਬ ਵਿਚ ਜ਼ਮੀਨਾਂ ਜਾਇਦਾਾਂ ਖਰੀਦਣ, ਰਾਸ਼ਨ ਕਾਰਡ ਆਦਿ ਬਣਾਉਣ ਤੇ ਪਾਬੰਦੀ ਦੀ ਮੰਗ ਕੀਤੀ ਹੈ।ਇਸਦੇ ਨਾਲ ਹੀ ਉਨ੍ਹਾਂ ਇਸ ਆਵਾਸ ਨੂੰ ਪੰਜਾਬ ਲਈ ਇੱਕ ਆਫ਼ਤ ਦੱਸਦਿਆਂ ਪੰਜਾਬ ਦੇ ਸਮੁੱਚੇ ਭਾਈਚਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋ ਜਾਣ ਦਾ ਸੱਦਾ ਦਿੱਤਾ ਹੈ।
ਮੋਹਾਲੀ, ਫਰਵਰੀ (14 ਫਰਵਰੀ, 2010): ਅਕਾਲ ਤਖ਼ਤ ’ਤੇ ਕਾਬਜ਼ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕ ਦੇਣ ਦਾ ਫ਼ੈਸਲਾ ਤਾਂ ਬਹੁਤ ਜਲਦੀ ਨਾਲ ਲੈ ਲਿਆ ਪਰ ਸੰਤਾਂ ਦੇ ਰੂਪ ਵਿਚ ਵਿਚਰ ਰਹੀਆਂ ਕਾਲੀਆਂ ਭੇਡਾਂ ਜਿਨ੍ਹਾ ਬਾਰੇ ਲੰਮੇ ਸਮੇਂ ਤੋਂ ਇਨ੍ਹਾਂ ਜਥੇਦਾਰਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਬਾਰੇ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ।
ਜਰਮਨ (14 ਫਰਵਰੀ, 2010) ਕੁਝ ਦਿਨ ਪਹਿਲਾਂ ਸਿੱਖ ਸਿਆਸਤ ਨੂੰ ਬਿਜਲ ਸੁਨੇਹੇ ਰਾਹੀਂ ਮਿਲੇ ਇੱਕ ਪ੍ਰੈਸ ਬਿਆਨ ਵਿੱਚ ਗੁਰਦੁਆਰਾ ਸਿੰਘ ਸਭਾ ਬਰਲਿਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਜਨਰਲ ਸਕੱਤਰ ਸ੍ਰ. ਸਕੱਤਰ ਸਿੰਘ, ਸਕੱਤਰ ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਸਿੱਖ ਕੌਮ ਵਿੱਚ ਛਿੜੇ ਵਾਦ ਵਿਵਾਦ ਤੇ ਡੂੰਘੀ ਚਿੰਤਾ ਦਾ ਇਜ਼ਾਹਰ ਕਰਦਿਆ ਕੁਝ ਸਮਾਂ ਪਹਿਲਾਂ ਅਜੀਤ ਅਖਬਾਰ ਵਿੱਚ ਨਾਨਕਸ਼ਾਹੀ ਕਲੰਡਰ ਤੇ ਪ੍ਰੋ. ਦਰਸ਼ਨ ਸਿੰਘ ਖਿਲਾਫ ਲੱਗੇ ਇਸ਼ਤਿਹਾਰ ਨਾਲ ਗੁਰਦੁਆਰਾ ਸਿੰਘ ਸਭਾ ਬਰਲਿਨ ਦਾ ਕੋਈ ਸਬੰਧ ਹੋਣ ਤੋਂ ਸਾਫ ਇਨਕਾਰ ਕੀਤਾ ਹੈ।ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਭੇਜੇ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਫਰੈਕਫਰਟ ਵਿੱਚ ਹੋਈ ਮੀਟਿੰਗ, ਵਿੱਚ ਪਾਸ ਕੀਤੇ ਮਤਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ। ਬਿਆਨ ਅਨੁਸਾਰ ਗੁਰਦੁਆਰਾ ਸਿੰਘ ਸਭਾ ਡਿਉਸਬਰਗ (ਮੋਰਸ) ਦੇ ਜਨਰਲ ਸਕੱਤਰ ਭਾਈ ਮਹਿੰਦਰ ਸਿੰਘ ਜੀ ਨਾਲ ਅਜੀਤ ਵਿੱਚ ਉਹਨਾਂ ਦੇ ਲੱਗੇ ਨਾਮ ਬਾਰੇ ਟੈਲੀਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਲੱਗੇ ਨਾਮ ਤੋਂ ਅਸਹਿਮਤੀ ਪ੍ਰਗਟ ਕਰਦਿਆ ਹੋਇਆ ਕਿਹਾ ਕਿ ਕਿਸੇ ਸੱਜਣ ਨੇ ਫੋਨ ਕਰਕੇ ਮੇਰੇ ਵੀਚਾਰ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸ ਸੱਜਣ ਨੂੰ ਮੈਂ ਆਪਣੇ ਵੀਚਾਰਾਂ ਤੋਂ ਜਾਣੂ ਕਰਾ ਦਿੱਤਾ ਸੀ ਕਿ ਮੇਰੇ ਵੀਚਾਰ ਨਾਨਕਸ਼ਾਹੀ ਕਲੰਡਰ ਬਾਰੇ ਕਿ ਜੋ ਪਿਛਲੇ ਸੱਤ ਸਾਲਾਂ ਤੋਂ ਕੌਮ ਮੰਨਦੀ ਆ ਰਿਹੀ ਹੈ ਉਸ ਵਿੱਚ ਰਾਤੋ ਰਾਤ ਤਬਦੀਲੀ ਕਰਨ ਦੀ ਕੀ ਲੋੜ ਪੈ ਗਈ ਸੀ ਤੇ ਜੇਕਰ ਕੋਈ ਤਬਦੀਲੀ ਕਰਨੀ ਸੀ ਤਾਂ ਸਭ ਤੋਂ ਪਹਿਲਾਂ ਜਿਸ ਨੇ 15 ਸਾਲ ਮੇਹਨਤ ਕਰਕੇ ਪਾਲ ਸਿੰਘ ਪੁਰੇਵਾਲ ਨੇ ਇਸ ਨੂੰ ਬਣਾਇਆ ਸੀ ਤੇ ਸਿੱਖ ਵਿਦਵਾਨਾਂ ਨੂੰ ਪੂਰੇ ਭਰੋਸੇ ਵਿੱਚ ਲੈਕੇ ਹੀ ਕਰਨੀ ਚਾਹੀਦੀ ਸੀ ।ਦੂਸਰੀ ਪ੍ਰੋ. ਦਰਸ਼ਨ ਸਿੰਘ ਜੀ ਪ੍ਰਤੀ ਜੋ ਵਾਦ ਵਿਵਾਦ ਹੈ ਇਹ ਸਭ ਸਿਆਸਤ ਤੋਂ ਪ੍ਰੇਰਤ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਤੇ ਆਪਣੇ ਬਹੁਤ ਹੀ ਸੁਲਝੇ ਹੋਏ ਵੀਚਾਰਾਂ ਰਾਹੀ ਉਹਨਾਂ ਨੇ ਸਿੱਖ ਕੌਮ ਵਿੱਚ ਪਾਏ ਜਾ ਰਹੇ ਬੇਲੋੜੇ ਵਾਦ ਵਿਵਾਦਾਂ ਨੂੰ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਬਿਆਂ ਵਿੱਚ ਜੁੜ ਕੇ ਹੱਲ ਕਰੇ ਤੇ ਜੋ ਮੇਰਾ ਨਾਮ ਇਸ਼ਤਿਹਾਰ ਵਿੱਚ ਦਿੱਤਾ ਹੈ ਮੈ ਉਸ ਬਾਰੇ ਪਤਾ ਕਰਦਾ ਹਾਂ ਕਿ ਇਹ ਕਿਸ ਨੇ ਦਿੱਤਾ ਹੈ ।ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀ ਹੈ। ਜਰਮਨ (14 ਫਰਵਰੀ, 2010) ਕੁਝ ਦਿਨ ਪਹਿਲਾਂ ਸਿੱਖ ਸਿਆਸਤ ਨੂੰ ਬਿਜਲ ਸੁਨੇਹੇ ਰਾਹੀਂ ਮਿਲੇ ਇੱਕ ਪ੍ਰੈਸ ਬਿਆਨ ਵਿੱਚ ਗੁਰਦੁਆਰਾ ਸਿੰਘ ਸਭਾ ਬਰਲਿਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਜਨਰਲ ਸਕੱਤਰ ਸ੍ਰ. ਸਕੱਤਰ ਸਿੰਘ, ਸਕੱਤਰ ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਸਿੱਖ ਕੌਮ ਵਿੱਚ ਛਿੜੇ ਵਾਦ ਵਿਵਾਦ ਤੇ ਡੂੰਘੀ ਚਿੰਤਾ ਦਾ ਇਜ਼ਾਹਰ ਕਰਦਿਆ ਕੁਝ ਸਮਾਂ ਪਹਿਲਾਂ ਅਜੀਤ ਅਖਬਾਰ ਵਿੱਚ ਨਾਨਕਸ਼ਾਹੀ ਕਲੰਡਰ ਤੇ ਪ੍ਰੋ. ਦਰਸ਼ਨ ਸਿੰਘ ਖਿਲਾਫ ਲੱਗੇ ਇਸ਼ਤਿਹਾਰ ਨਾਲ ਗੁਰਦੁਆਰਾ ਸਿੰਘ ਸਭਾ ਬਰਲਿਨ ਦਾ ਕੋਈ ਸਬੰਧ ਹੋਣ ਤੋਂ ਸਾਫ ਇਨਕਾਰ ਕੀਤਾ ਹੈ।
« Previous Page — Next Page »