February 13, 2017 | By ਸਿੱਖ ਸਿਆਸਤ ਬਿਊਰੋ
ਜੰਮੂ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਜੰਮੂ ‘ਚ ‘ਜਨ ਗਨ ਮਨ’ ਗੀਤ ਦਾ ‘ਸਤਿਕਾਰ’ ਨਾ ਕਰਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕਸ਼ਮੀਰੀ ਵਿਦਿਆਰਥੀ ਅਨੰਤਨਾਗ ਅਤੇ ਹੰਦਵਾੜਾ ਦੇ ਰਹਿਣ ਵਾਲੇ ਹਨ।
‘ਦਾ ਗ੍ਰੇਟਰ ਕਸ਼ਮੀਰ’ ਦੀ ਰਿਪੋਰਟ ਮੁਤਾਬਕ ਉਕਤ ਦੋਵੇਂ ਨੌਜਵਾਨਾਂ ਨੂੰ ਵੀਰਵਾਰ ਨੂੰ ‘ਜਨ ਗਨ ਮਨ’ ਵੇਲੇ ਸਿਨੇਮਾ ਹਾਲ ‘ਚ ਖੜ੍ਹਾ ਨਾ ਹੋਣ ਕਰਕੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਨੂੰ ਉਸੇ ਵੇਲੇ ‘ਭਾਰਤੀ ਸਨਮਾਨ ਐਕਟ, 1971’ ਦੀ ਧਾਰਾ ਤਹਿਤ ਹਿਰਾਸਤ ‘ਚ ਲੈ ਲਿਆ ਗਿਆ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Two Kashmiri Students Booked For not Standing Up During Jan Gan Man Anthem …
ਮੀਡੀਆ ਰਿਪੋਰਟਾਂ ਮੁਤਾਬਕ ਉਕਤ ਕਸ਼ਮੀਰੀ ਵਿਦਿਆਰਥੀਆਂ ‘ਤੇ ਪੁਲਿਸ ਥਾਣਾ ਨਰਵਾਲ ‘ਚ ਐਫ.ਆਈ.ਆਰ. ਨੰ: 31/2017 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ 30 ਨਵੰਬਰ, 2016 ਨੂੰ ਹੁਕਮ ਜਾਰੀ ਕਰਕੇ ਸਾਰੇ ਸਿਨੇਮਾ ਹਾਲਾਂ ਨੂੰ ਕਿਹਾ ਸੀ ਕਿ ਹਰ ਵਾਰ ਫਿਰਲ ਸ਼ੁਰੂ ਹੋਣ ਤੋਂ ਪਹਿਲਾਂ ‘ਜਨ ਗਨ ਮਨ’ ਗੀਤ ਚਲਾਇਆ ਜਾਵੇ ਅਤੇ ਉਥੇ ਮੌਜੂਦ ਹਰੇਕ ਦਰਸ਼ਕ ਨੂੰ ਗੀਤ ਦੇ ਸਨਮਾਨ ‘ਚ ਉਸ ਵੇਲੇ ਖੜ੍ਹਾ ਹੋਣਾ ਲਾਜ਼ਮੀ ਹੋਵੇਗਾ।
ਸਬੰਧਤ ਖ਼ਬਰ:
ਜਨ ਗਨ ਮਨ ਰਾਹੀਂ ਰਾਸ਼ਟਰਵਾਦ; ਸੁਪਰੀਮ ਕੋਰਟ ਨੇ ਕਿਹਾ; ਜੇ ਤੁਹਾਨੂੰ 40 ਵਾਰ ਵੀ ਖੜ੍ਹਨਾ ਪਵੇ, ਖੜ੍ਹੇ ਹੋਵੋ …
Related Topics: All News Related to Kashmir, Hindu Groups, Indian Nationalism, Indian Satae, Jan Gan Man, Jan Gan Man Anthem, Nationalism Debate in India, SCI