Tag Archive "jan-gan-man"

ਸਰਕਾਰੀ ਵਕੀਲ ਨੇ ਸੁਪਰੀਮ ਕੋਰਟ ‘ਚ ਕਿਹਾ ਕਿ “ਇਕਸਾਰਤਾ” ਲਿਆਉਣ ਲਈ ‘ਜਨ ਗਨ ਮਨ’ ਗਾਉਣਾ ਲਾਜ਼ਮੀ

ਸੁਪਰੀਮ ਕੋਰਟ ਨੇ ਕੱਲ੍ਹ (23 ਅਕਤੂਬਰ, 2017 ਨੂੰ) ਕਿਹਾ ਹੈ ਕਿ ਲੋਕਾਂ ਨੂੰ ਆਪਣੀ "ਦੇਸ਼ ਭਗਤੀ" ਸਾਬਤ ਕਰਨ ਲਈ ਸਿਨੇਮਾ ਘਰਾਂ 'ਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੂੰ ਇਸ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ 'ਚ ਜਨ ਗਨ ਮਨ ਗੀਤ ਚਲਾਏ ਜਾਣ ਨੂੰ ਲੈ ਕੇ ਅਪੀਲਾਂ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਨੂੰ ਇਸ ਮਾਮਲੇ 'ਚ ਨਿਯਮ ਬਣਾਉਣ ਲਈ ਕਿਹਾ ਹੈ।

ਸਕੂਲਾਂ-ਕਾਲਜਾਂ ਅਤੇ ਦਫਤਰਾਂ ‘ਚ ਗਾਉਣਾ ਪਵੇਗਾ ‘ਵੰਦੇ ਮਾਤਰਮ’: ਮਦਰਾਸ ਹਾਈਕੋਰਟ

ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ 'ਵੰਦੇ ਮਾਤਰਮ' ਸਾਰਿਆਂ ਸਕੂਲਾਂ, ਕਾਲਜਾਂ ਅਤੇ ਸਿੱਖਿਆ ਸੰਸਥਾਵਾਂ 'ਚ ਹਫਤੇ 'ਚ ਇਕ ਦਿਨ ਗਾਉਣਾ ਜ਼ਰੂਰੂ ਹੋਏਗਾ। ਇਸਦੇ ਨਾਲ ਹੀ ਸਾਰੇ ਸਰਕਾਰੀ ਅਤੇ ਨਿਜੀ ਦਫਤਰਾਂ 'ਚ ਮਹੀਨੇ 'ਚ ਇਕ ਦਿਨ 'ਵੰਦੇ ਮਾਤਰਮ' ਗਾਉਣਾ ਵੀ ਜ਼ਰੂਰੀ ਹੋਏਗਾ।

‘ਜਨ ਗਨ ਮਨ’ ਗੀਤ ਵੇਲੇ ਖੜ੍ਹਾ ਨਾ ਹੋਣ ‘ਤੇ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਮੁਕੱਦਮਾ ਦਰਜ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਜੰਮੂ 'ਚ 'ਜਨ ਗਨ ਮਨ' ਗੀਤ ਦਾ 'ਸਤਿਕਾਰ' ਨਾ ਕਰਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕਸ਼ਮੀਰੀ ਵਿਦਿਆਰਥੀ ਅਨੰਤਨਾਗ ਅਤੇ ਹੰਦਵਾੜਾ ਦੇ ਰਹਿਣ ਵਾਲੇ ਹਨ।

ਅਲਾਹਾਬਾਦ ਹਾਈ ਕੋਰਟ ਨੇ ਕਿਹਾ; ਯੂ.ਪੀ. ਦੀਆਂ ਅਦਾਲਤਾਂ ‘ਚ ‘ਜਨ ਗਨ ਮਨ’ ਗੀਤ ਨਹੀਂ ਗਾਇਆ ਜਾਏਗਾ

ਉੱਤਰ ਪ੍ਰਦੇਸ਼ ਤੋਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਯੂ.ਪੀ. ਦੀਆਂ ਅਦਾਲਤਾਂ 'ਚ 'ਜਨ ਗਨ ਮਨ' ਗਾਉਣ ਨੂੰ ਲਾਜ਼ਮੀ ਕਰਾਰ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਰਾਸ਼ਟਰਵਾਦ: ‘ਜਨ ਗਨ ਮਨ’ ਵੇਲੇ ਅਪਾਹਜ ਨੂੰ ਸਥਿਰ ਰਹਿਣਾ ਪਵੇਗਾ: ਭਾਰਤ ਸਰਕਾਰ

ਭਾਰਤ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਸਿਨੇਮਾ ਹਾਲਾਂ ਵਿਚ 'ਜਨ ਗਨ ਮਨ' ਚੱਲਣ ਵੇਲੇ ਅਪਾਹਜ ਜਾਂ ਵ੍ਹੀਲ ਚੇਅਰ 'ਤੇ ਬੈਠੇ ਸ਼ਖਸ ਨੂੰ "ਵੱਧ ਤੋਂ ਵੱਧ ਸਥਿਰ" ਹਾਲਤ ਵਿਚ ਰਹਿਣਾ ਪਵੇਗਾ।

‘ਜਨ ਗਨ ਮਨ’ ਦਾ “ਅਪਮਾਨ” ਕਰਨ ‘ਤੇ ਮਲਿਆਲਮ ਲਿਖਾਰੀ ਗ੍ਰਿਫਤਾਰ

ਕੇਰਲ ਪੁਲਿਸ ਨੇ ਐਤਵਾਰ ਨੂੰ 'ਜਨ ਗਨ ਮਨ' ਦਾ "ਅਪਮਾਨ" ਕਰਨ ਦੇ ਦੋਸ਼ ਹੇਠ ਮਲਿਆਲਮ ਲਿਖਾਰੀ ਕਮਲ ਸੀ. ਚਵਾਰਾ ਉਰਫ ਕਮਲਸੇ ਪ੍ਰਾਨਾ ਨੂੰ ਗ੍ਰਿਫਤਾਰ ਕਰ ਲਿਆ।

‘ਜਨ ਗਨ ਮਨ’ ਗਾਉਣ ਵੇਲੇ ਖੜ੍ਹੇ ਨਾ ਹੋਣ ‘ਤੇ ਮਾਰ-ਕੁੱਟ; 12 ਗ੍ਰਿਫਤਾਰ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਵੱਖ-ਵੱਖ ਘਟਨਾਵਾਂ 'ਚ 12 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੀ ਘਟਨਾ ਕੇਰਲਾ 'ਚ ਚੱਲ ਰਹੇ ਫਿਲਮ ਫੈਸਟੀਵਲ ਦੀ ਹੈ। ਦੂਜੀ ਚੇਨੱਈ ਦੇ ਅਸ਼ੋਕ ਨਗਰ ਇਲਾਕੇ 'ਚ ਸਥਿਤ ਕਾਸੀ ਥਿਏਟਰ ਦੀ ਹੈ ਜਿੱਥੇ ਤਕਰੀਬਨ 20 ਬੰਦਿਆਂ ਨੇ 1 ਮਰਦ ਅਤੇ 2 ਔਰਤਾਂ ਨੂੰ 'ਜਨ ਗਨ ਮਨ' ਵੇਲੇ ਖੜ੍ਹੇ ਨਾ ਹੋਣ 'ਤੇ ਕੁੱਟਿਆ।