Tag Archive "yakub-memon"

ਯਾਕੂਬ ਮੈਮਨ ਦੀ ਫਾਂਸੀ ਵਿਰੁੱਧ ਭਾਰਤੀ ਸੁਪਰੀਮ ਕੋਰਟ ਦੇ ਡਿਪਟੀ ਰਜਿਸਟਰਾਰ ਨੇ ਦਿੱਤਾ ਅਸਤੀਫਾ

ਭਾਰਤੀ ਸੁਪਰੀਮ ਕੋਰਟ ਦੇ ਇਕ ਡਿਪਟੀ ਰਜਿਸਟਰਾਰ ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਮੌਤ ਦੀ ਸਜ਼ਾ ਦੇ ਅਮਲ ਲਈ ਰਾਹ ਪੱਧਰਾ ਕਰਨ ਵਾਲੇ ਅਦਾਲਤ ਦੇ ਫ਼ੈਸਲੇ ਦੀ ਅਲੋਚਨਾ ਕਰਦਿਆ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ।

ਯਾਕੂਬ ਮੈਮਨ ਦੇ ਮਾਮਲੇ ਵਿੱਚ ਨਿਆ ਨੁੰ ਕੋਝਾ ਮਜ਼ਾਕ ਬਣਾਇਆ ਗਿਆ : ਕਾਟਜੂ

ਮੁਬੰਈ ਬੰਬਧਮਾਕਿਆਂ ਦੇ ਦੋਸ਼ੂੀ ਯਾਕੂਬ ਮੈਮਨ ਜਿਸ ਨੂੰ ਆਉਂਦੇ ਵੀਰਵਾਰ,30 ਜੁਲਾਈ ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਹੈ, ਦੇ ਸਬੰਧੀ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ (ਸੇਵਾ ਮੁਕਤ) ਮਾਰਕੰਡੇ ਕਾਟਜੂ ਨੇ ਕਿਹਾ ਕਿ ਯਾਕੂਬ ਦੇ ਮਾਮਲੇ 'ਚ ਨਿਆਂ ਨੂੰ ਇੱਕ ਕੋਝਾ ਮਜ਼ਾਕ ਬਣਿਆ ਗਿਆ ਹੈ।