ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ੳ.ਪੀ ਸੋਨੀ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ ਹੈ। ਪੰਜਾਬ ਕਾਂਗਰਸ ਵਿਚਲੇ ਦੋ ਧੜ੍ਹਿਆਂ ਦੀ ਇਸ ਪਾਟੋ-ਧਾੜ ਨਾਲ ਸ਼ੁਰੂ ਹੋਏ ਘਟਨਾਕ੍ਰਮ ਨੇ ਪੰਜਾਬ ਦੇ ਬਦਲ ਚੁੱਕੇ ਰਾਜਨੀਤਿਕ ਦ੍ਰਿਸ਼ ਨੂੰ ਉਭਾਰ ਕੇ ਸਾਡੇ ਸਾਹਮਣੇ ਲਿਆਂਦਾ ਹੈ।
ਬਹੁਤ ਮੰਦਭਾਗਾ ਹੈ ਕਿ ਐੱਸ ਜੀ ਪੀ ਸੀ ਜੋ ਕਿ ਸੁਖਬੀਰ ਦੇ ਸਿੱਧੇ ਗਲਬੇ ਹੇਠ ਹੈ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਚਾਰ ਦੇ ਸਾਰੇ ਹੱਕ ਇਕ ਨਿਗੁਣੀ ਕੀਮਤ ਤੇ ਇਕ ਨਿੱਜੀ ਚੈਨਲ ਨੂੰ ਦੇ ਦਿਤੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਆਪਣਾ ਹੈ।
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਜ਼ਾਦ ਫ਼ੌਜੀ ਐਲਾਨਣ ਦੇ ਬਿਆਨ ਦੀ ਪ੍ਰੋਡ਼ਤਾ ਕਰਦਿਆਂ ਕਿਹਾ ਕਿ ਕੈਪਟਨ ਅਕਸਰ ਹੀ ਅਪਣੀ ਇੰਟਰਵਿਊ ਦੌਰਾਨ ਜਾਂ ਫਿਰ ਪ੍ਰੈੱਸ ਬਿਆਨ ਰਾਹੀਂ ਆਪਣੇ ਦਿਲ ਵਿੱਚ ਆਪਣੀ ਹੀ ਹਾਈਕਮਾਂਡ ਪ੍ਰਤੀ ਨਰਾਜ਼ਗੀ ਜ਼ਾਹਰ ਕਰਦੇ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਨੂੰ ਸੂਬੇ ਲਈ ‘ਨਿਰਾਸ਼ਾਜਨਕ’ ਕਰਾਰ ਦਿੰਦਿਆਂ ਕਿਸਾਨ ਵਿਰੋਧੀ ਅਤੇ ਦ੍ਰਿਸ਼ਟੀਹੀਣ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਕਦਮ ਚੁੱਕਣ ਵਿੱਚ ਅਸਫਲ ਰਹੇ ਹਨ।
13 ਸਾਲ ਬਾਦਲ-ਭਾਜਪਾ ਨਾਲ ਸਾਂਝ ਪੁਗਾਕੇ ਕਾਂਗਰਸ ਵਿੱਚ ਸ਼ਾਮਿਲ ਹੋਕੇ ਮੰਤਰੀ ਬਣੇ ਨਵਜੋਤ ਸਿੰਘ ਸਿੱਧੂ ਦੀ ਉਪ ਮੁਖ ਮੰਤਰੀ ਬਣਨ ਦੀ ਤਾਂਘ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ (7 ਦਸੰਬਰ) ਇਹ ਕਹਿਕੇ ਪਾਣੀ ਫੇਰ ਦਿੱਤਾ ਕਿ ਪੰਜਾਬ ਵਜ਼ਾਰਤ ਵਿੱਚ ਵਾਧਾ 18 ਦਸੰਬਰ ਨੂੰ ਹੋਣ ਜਾ ਰਹੀਆਂ ਗੁਜਰਾਤ ਚੋਣਾਂ ਦੇ ਨਤੀਜੇ ਤੋਂ ਬਾਅਦ ਕੀਤਾ ਜਾਵੇਗਾ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਲਾਉਣਾ ਕਾਂਗਰਸ ਦੀ ਰਵਾਇਤ ਨਹੀਂ ਹੈ।
ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪੰਜਾਬ ਕਾਂਗਰਸ ਨੇ ਪਾਰਟੀ ਨੇ ਤਿੰਨਾਂ ਨਿਗਮਾਂ ਲਈ ਨਿਗਰਾਨ ਲਾ ਦਿੱਤੇ ਹਨ। ਕੱਲ੍ਹ (27 ਨਵੰਬਰ, 2017) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ
ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ 'ਤੇ 11 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (15 ਅਕਤੂਬਰ, 2017 ਨੂੰ) ਹੋਈ। ਜਿਸ ਵਿਚ ਕਾਂਗਰਸ ਦੇ ਸੁਨੀਲ ਜਾਖੜਾ ਨੂੰ 4,99,752, ਭਾਜਪਾ ਦੇ ਸਵਰਨ ਸਾਲਾਰੀਆ ਨੂੰ 3,06,533 ਤੇ ਆਪ ਦੇ ਸੁਰੇਸ਼ ਖਜੂਰੀਆ ਨੂੰ 23, 579 ਵੋਟਾਂ ਪਈਆਂ।
ਗੁਰਦਾਸਪੁਰ ਜ਼ਿਮਨੀ ਚੋਣ ਲਈ 11 ਅਕਤੂਬਰ, 2017 ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ (15 ਅਕਤੂਬਰ, 2017) ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤਕ ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਆਗੂ ਸੁਨੀਲ ਜਾਖੜ ਪਹਿਲੇ ਥਾਂ 'ਤੇ ਚੱਲ ਰਹੇ ਹਨ। ਜਦਕਿ ਭਾਜਪਾ ਦੂਜੇ ਥਾਂ 'ਤੇ ਅਤੇ ਆਪ ਕਾਫੀ ਪਛੜ ਕੇ ਤੀਜੇ ਥਾਂ 'ਤੇ ਚੱਲ ਰਹੀ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਪ੍ਰਚਾਰ ਦੇ ਆਖਰੀ ਦਿਨ ਕੱਲ੍ਹ (9 ਅਕਤੂਬਰ, 2017) ਕਾਂਗਰਸ ਪਾਰਟੀ ਨੇ ਰੋਡ ਸ਼ੋਅ ਕੀਤਾ।
ਪੰਜਾਬ ਕਾਂਗਰਸ 'ਚ ਗੁਰਦਾਸਪੁਰ ਜ਼ਿਮਨੀ ਚੋਣਾਂ ਦੀ ਉਮੀਦਵਾਰੀ ਲਈ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ ਬਾਜਵਾ ਅਤੇ ਕੈਪਟਨ 'ਚੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਦੀ ਪਸੰਦ ਸੁਨੀਲ ਜਾਖੜ ਦੀ ਉਮੀਦਵਾਰੀ 'ਤੇ ਆਪਣੀ ਮੋਹਰ ਲਾ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਦਾ ਨਾਂਅ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਚ ਸਭ ਤੋਂ ਅੱਗੇ ਚੱਲ ਰਿਹਾ ਸੀ, ਹੁਣ 11 ਅਕਤੂਬਰ ਨੂੰ ਹੋਣ ਵਾਲੀ ਗੁਰਦਾਸਪੁਰ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਹੋਣਗੇ।
Next Page »