ਚੰਡੀਗੜ੍ਹ: ਲੰਘੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 49 ਲੋਕਾਂ ਨੂੰ ਮਾਰ ਦੇਣ ਤੇ ਕਈ ...
ਬੀਤੇ ਕੱਲ ਨਿਊਜ਼ੀਲੈਂਡ ਦੇ ਕਰਾਈਸਟਚਰਚ ਸ਼ਹਿਰ ਵਿਚ ਇਕ ਨਸਲਵਾਦੀ ਵਲੋਂ ਦੋ ਮਸਜਿਦਾਂ ਵਿਚ ਚਲਾਈਆਂ ਗਈਆਂ ਗੋਲੀਆਂ ਕਾਰਨ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਅਤੇ ਕਈ ਹੋਰਾਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ। ਪੂਰੀ ਦੁਨੀਆ ਵਿਚ ਇਸ ਕਾਰੇ ਦੀ ਅਤੇ ਇਸ ਪਿਛੇ ਕੰਮ ਕਰਦੀ ਨਫਰਤ ਭਰੀ ਮਾਨਸਿਕਤਾ ਦੀ ਨਿਖੇਧੀ ਹੋ ਰਹੀ ਹੈ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਲਈ ਮੁਸਲਮਾਨਾਂ ਦੇ ਪਰਵਾਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਇਕ ਬਿਆਨ ਦੀ ਪ੍ਰੋੜਤਾ ਕੀਤੀ ਹੈ ਜਿਸ ਕਾਰਨ ਉਸ ਨੂੰ ਸਿੱਖਾਂ ਵਲੋਂ ਨਿਖੇਧੀ ਤੇ ਫਿਟਕਾਰਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ 23 ਸਤੰਬਰ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਨਿਊਜ਼ੀਲੈਂਡ ਦੀ 52ਵੀਂ ਸੰਸਦ ਦੇ ਲਈ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਦੇ ਰੁਝਾਨ ਨਤੀਜੇ ਆਉਣੇ ਸ਼ੁਰੂ ਹੋ ਗਏ।
ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਕ ਸਿੱਖ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ ਨੇ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਫੇਸਬੁੱਕ ਉਤੇ ਪਾਈ ਵੀਡੀਓ ਵਿੱਚ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਉਦੋਂ ਵਾਪਰੀ ਜਦੋਂ ਉਹ ਆਪਣੀ ਗੱਡੀ ਅੰਦਰੋਂ ਫਿਲਮ ਬਣਾ ਰਿਹਾ ਸੀ।
ਨਿਊਜ਼ੀਲੈਂਡ ਦੇ ਹੈਮਿਲਟਨ ਦੀ ਸ਼ਹਿਰੀ ਕੌਂਸਲ ਚੋਣ ਲੜਨ ਵਾਲੇ ਇਕ ਸਿੱਖ ਉਮੀਦਵਾਰ ਦੇ ਪ੍ਰਚਾਰ ਹੋਰਡਿੰਗ 'ਤੇ ਕਿਸੇ ਨੇ ਕਾਲੇ ਰੰਗ ਨਾਲ 'ਆਈ.ਐਸ.ਆਈ. ਐਸ.' ਦਾ ਨਾਂਅ ਲਿਖ ਦਿੱਤਾ। ਯੋਗਰਾਜ ਸਿੰਘ ਮਾਹਿਲ ਪਹਿਲੇ ਸਿੱਖ ਹਨ ਜੋ ਹੈਮਿਲਟਨ ਕੌਂਸਲ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਇਕ ਹੋਰ ਉਮੀਦਵਾਰ ਅੱਨਾ ਕਸੇਈ-ਕੌਕਸ ਨਾਲ ਬਿਲਬੋਰਡ 'ਤੇ ਤਸਵੀਰ ਲੱਗੀ ਹੋਈ ਸੀ।
ਕੈਨੇਡਾ ਦੇ ਅੰਮ੍ਰਿਤਧਾਰੀ ਸੰਸਦ ਮੈਂਬਰ ਜਗਮੀਤ ਸਿੰਘ ਨੇ ਸਿੱਖ ਵਿਦਿਆਰਥੀਆਂ ਨੂੰ ਰੂਬਰੂ ਹੁੰਦਿਆਂ ਭਾਰਤੀ ਹਕੂਮਤ ਦੇ ਦੋਹਰੇ ਕਿਰਦਾਰ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਸ ਲਈ ਇਨਕਾਰ ਕੀਤਾ ਕਿ ਉਹ ਭਾਰਤ ਵਿੱਚ ਸਿੱਖਾਂ ਨਾਲ ਹੋਈਆਂ ਵਧੀਕੀਆਂ ਖਿਲਾਫ ਆਵਾਜ਼ ਉਠਾਉਦੇ ਹਨ ਅਤੇ ਸਿੱਖਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ।
ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ ਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸੁਪਰੀਮ ਸਿੱਖ ਸੁਸਾਇਟੀ ਵਲੋਂ ਇੱਥੇ ਵੱਸਦੇ ਸਿੱਖ ਭਾਈਚਾਰੇ ਤੇ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਪਿਛਲੇ ਕਾਫੀ ਦਿਨ ਤੋਂ ਆਪਣੇ ਤੌਰ 'ਤੇ ਨੇਪਾਲ 'ਚ ਆਏ ਭੂਚਾਲ ਲਈ ਰਾਹਤ ਭੇਜਣ ਲਈ ਮੱਦਦ ਇਕਠੀ ਕੀਤੀ ਜਾ ਰਹੀ ਸੀ।
ਮੈਲਬੌਰਨ (3 ਜੁਲਾਈ, 2015): ਸਿੱਖ ਧਰਮ ਦੇ ਸੁਨਿਹਰੀ ਅਸੂਲਾਂ 'ਤੇ ਪਹਿਰਾ ਦਿੰਦਿਆਂ ਮਨੁੱਖਤਾ ਦੇ ਸੇਵਾ ਲਈ ਨਿਭਾਵੇ ਫਰਜ਼ ਲਈ ਪੁਲਿਸ ਨੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਪੁਲਿਸ ਦੇ ਇਕ ਉੱਚ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ ।
ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਾਲ ਨਸਲੀ ਵਿਤਕਰਾ ਹੋਣ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਇੱਕ ਦਸਤਾਰਧਾਰੀ ਨੌਜਵਾਨ ਆਪਣੇ ਦੋਸਤਾਂ ਨਾਲ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਕਲੱਬ ਵਿੱਚ ਗਿਆ, ਜਿੱਥੇ ਉਸਨੂੰ ਦਸਤਾਰ ਸਜ਼ਾਈ ਹੋਣ ਕਰਕੇ ਦਾਖਲ ਨਹੀਂ ਹੋਣ ਦਿੱਤਾ ਗਿਆ
Next Page »