Tag Archive "sikhs-in-new-zealand"

ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਲੱਬ ਵਿੱਚ ਦਾਖਲ ਹੋਣ ਤੋਂ ਰੋਕਿਆ

ਨਿਊਜ਼ੀਲੈਂਡ ਵਿੱਚ ਇੱਕ ਸਿੱਖ ਨਾਲ ਨਸਲੀ ਵਿਤਕਰਾ ਹੋਣ ਦਾ ਮਾਮਲਾ ਫਿਰ ਸਾਹਮਣੇ ਆਇਆ ਹੈ। ਇੱਕ ਦਸਤਾਰਧਾਰੀ ਨੌਜਵਾਨ ਆਪਣੇ ਦੋਸਤਾਂ ਨਾਲ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਕਲੱਬ ਵਿੱਚ ਗਿਆ, ਜਿੱਥੇ ਉਸਨੂੰ ਦਸਤਾਰ ਸਜ਼ਾਈ ਹੋਣ ਕਰਕੇ ਦਾਖਲ ਨਹੀਂ ਹੋਣ ਦਿੱਤਾ ਗਿਆ

ਕੀ ਹਰਮਨ ਸਿੰਘ ਨੇ ਆਪਣੇ ਸਿਰ ਤੋਂ ਦਸਤਾਰ ਲਾਹ ਕੇ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਜਾਂ ਇਨਸਾਨੀਅਤ ਨੂੰ ਧਰਮ ਤੋਂ ਉੱਤੇ ਰੱਖਿਆ?

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ ‘ਚ ਇੱਕ ਕਾਰ ਵੱਲੋ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ ‘ਚ ਵੀ ਕਾਮਯਾਬ ਰਿਹਾ ।ਇਸ ਹਾਦਸੇ ‘ਚ ਉਸ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਜਦ ਉਸ ਬੱਚੇ ਦੇ ਰੋਣ ਦੀ ਆਵਾਜ਼ ਸੁਣ ਹਰਮਨ ਸਿੰਘ ਨਾਂਅ ਦਾ ਸਿੱਖ ਜੋ ਘਟਨਾ ਵਾਲੀ ਸਥਾਨ ਦੇ ਸਾਹਮਣੇ ਰਹਿੰਦਾ ਸੀ, ਨੇ ਬਾਹਰ ਆ ਕੇ ਦੇਖਿਆ ਤਾਂ ਬੱਚਾ ਜ਼ਖਮੀ ਹਾਲਤ ‘ਚ ਸੜਕ ‘ਤੇ ਪਿਆ ਸੀ ।

ਨਿਊਜ਼ੀਲੈਂਡ ਦੇ ਸਿੱਖ ਨੌਜਵਾਨ ਨੇ ਜ਼ਖਮੀ ਬੱਚੇ ਦਾ ਵਗਦਾ ਖੂਨ ਬੰਦ ਕਰਨ ਲਈ ਆਪਸੀ ਦਸਤਾਰ ਦੀ ਕੀਤੀ ਵਰਤੋਂ

ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ 'ਚ ਅੱਜ ਸਵੇਰੇ ਇੱਕ ਕਾਰ ਵੱਲੋੋਂ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ 'ਚ ਵੀ ਕਾਮਯਾਬ ਰਿਹਾ ।

ਵਿਸ਼ਵ ਕ੍ਰਿਕਟ ਕੱਪ ਦੌਰਾਨ ਕ੍ਰਿਪਾਨਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਨਾ ਹੋਣ ਦੇਣ ਮਾਮਲੇ ‘ਤੇ ਕੀਤਾ ਅਫਸੋਸ ਪਰਗਟ

ਕ੍ਰਿਕਟ ਵਿਸ਼ਵ ਕੱਪ 2015 ਦੇ ਪੂਲ ਮੈਚਾਂ 'ਚ ਭਾਰਤ-ਜ਼ਿੰਬਬਾਵੇ ਦੌਰਾਨ ਖੇਡੇ ਗਏ ਮੈਚ ਦੌਰਾਨ 7 ਸਿੰਘਾਂ ਨੂੰ ਕ੍ਰਿਪਾਨ ਪਹਿਨਣ ਕਰਕੇ ਰੋਕਿਆ ਗਿਆ ਸੀ, ਜਿਸਦੀ ਸ਼ਿਕਾਇਤ ਨਿਊਜ਼ੀਲੈਂਡ ਵਲੋਂ ਹਿਊਮਨ ਰਾਈਟਸ ਕਮਿਸ਼ਨ ਕੋਲ ਧਾਰਮਿਕ ਚਿੰਨ੍ਹ ਰੋਕਣ ਖਿਲਾਫ ਸ਼ਿਕਾਇਤ ਕੀਤੀ ਗਈ ਸੀ।

ਕ੍ਰਿਕਟ ਮੈਚ ਵੇਖਣ ਪੁੱਜੇ ਅੰਮ੍ਰਿਤਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਹੋਣ ਤੋਂ ਰੋਕਿਆ

ਅੱਜ ਕ੍ਰਿਕਟ ਮੈਚ ਵੇਖਣ ਦੇ ਚਾਹਵਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਕ੍ਰਿਕਟ ਦੇ ਮੈਦਾਨ ਵਿੱਚ ਡਾਖਲ ਹੋਣ ਤੋਂ ਰੋਕ ਦਿੱਤਾ ਗਿਆ।ਘਟਨਾ ਅੱਜ ਦੁਪਹਿਰ ਦੀ ਹੈ ਜਦੋਂ ਨਿਊਜ਼ੀਲੈਂਡ ਵਸਦੇ ਸਿੱਖ ਮੈਚ ਦੇਖਣ ਪਹੁੰਚੇ ਤਾਂ ਉਹਨਾਂ ਦੇ ਖੇਡ ਮੈਦਾਨ ਵਿਚ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹਨਾਂ ਵੱਲੋਂ ਪਹਿਨੀ ਕਿਰਪਾਨ ਲਾਹ ਕੇ ਬਾਹਰ ਰੱਖੀ ਜਾਵੇ ਜਾਂ ਉਹ ਵਾਪਸ ਚਲੇ ਜਾਣ ।

ਨਿਊਜ਼ੀਲੈਂਡ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਦੋ ਸਿੱਖਾਂ ਨੇ ਪ੍ਰਾਪਤ ਕੀਤੀ ਜਿੱਤ

ਨਿਉਜ਼ੀਲੈਂਡ ਵਿੱਚ ਹੋਈਆਂ ਆਮ ਚੋਣਾਂ ਵਿੱਚ ਦੋ ਸਿੱਖਾਂ ਦੇ ਪਾਰਲੀਮੈਂਬਰ ਚੁਣੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਮਿਲੀਆਂ ਖ਼ਬਰਾਂ ਅਨੁਸਾਰ ਸ੍ਰ. ਕੰਵਲਜੀਤ ਸਿੰਘ ਬਖ਼ਸੀ ਅਤੇ ਡਾ. ਪਰਮਜੀਤ ਕੌਰ ਪਰਮਾਰ ਨਿਊਜ਼ੀਲੈਂਡ ਦੇ 121 ਮੈਂਬਰੀ ਹਾਊਸ ਵਿੱਚ ਥਾਂ ਬਨਾਉਣ ਵਿੱਚ ਕਾਮਯਾਬ ਹੋ ਗਏ ਹਨ।

ਕ੍ਰਿਪਾਨ ਮਾਮਲਾ: ਨਿਊਜ਼ੀਲੈਂਡ ਦੇ ‘ਐਕਟਿੰਗ ਮਨਿਸਟਰ ਆਫ਼ ਜਸਟਿਸ’ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਕਿਰਪਾਨ ਪਹਿਨਣਾ ਕੋਈ ਜ਼ੁਰਮ ਨਹੀਂ

ਸਿੱਖ ਸੰਸਾਰ ਵਿੱਚ ਜਿੱਥੇ ਵੀ ਵੱਸਦਾ ਹੈ, ਉੱਥੋਂ ਹੀ ਉਹ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਕੱਕਾਰੀ ਰਹਿਤ ਮਰਿਆਦਾ ਰਾਹੀਂ ਆਪਣੇ ਵਿਰਸੇ ਨਾਲ ਜੁੜਿਆ ਹੋਇਆਹੈ। ਭਲੇ ਹੀ ਸਿੱਖਾਂ ਨੂੰ ਆਪਣੀ ਪੰਜ ਕੱਕਾਰੀ ਰਹਿਤ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਿੱਖਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਸੰਸਾਰ ਨੂੰ ਪੰਜ ਕੱਕਾਰੀ ਰਹਿਤ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।ਇਸੇ ਪਰਿਪੇਖ ਵਿੱਚ ਹੀ ਨਿਉਜ਼ੀਲੈਂਡ ਵਿੱਚ ਵੱਸਦੇ ਸਿੱਖਾਂ ਨੇ ਕ੍ਰਿਪਾਨ ਨੂੰ ਧਾਰਨ ਕਰਨ ਲਈ ਦੇਸ਼ ਵਿੱਚ ਆਉਦੀ ਮੁਸ਼ਕਲ ਦੇ ਮੱਦੇਨਜ਼ਰ ਸਰਕਾਰ ਤੱਕ ਪਹੁੰਚ ਕੀਤੀ ਹੈ।

ਮੀਰੀ ਪੀਰੀ ਦੇ ਸਰਵ-ਉੱਚਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਕਿਰਪਾਨ ਲਿਜਾਣ ‘ਤੇ ਪਾਬੰਦੀ ਲਾ ਕੇ ਸ਼੍ਰੋਮਣੀ ਕਮੇਟੀ ਕੀ ਸੰਦੇਸ਼ ਦੇਣਾ ਚਾਹੁੰਦੀ ਹੈ: ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲ਼ੈਂਡ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲ਼ੈਂਡ ਜੋ ਕਿ ਉਟਾਹੂਹੂ ਅਤੇ ਟਾਕਾਨੀਨੀ ਗੁਰੂ ਘਰਾਂ ਦਾ ਪ੍ਰਬੰਧ ਚਲਾਉਦੀ ਹੈ,ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 3 ਫੁੱਟੀ ਕ੍ਰਿਪਾਨ ਲਿਜਾਣ 'ਤੇ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਜਾ ਰਹੀ ਪਾਬੰਧੀ ਦਾ ਸਖਤ ਵਿਰੋਧ ਕੀਤਾ ਹੈ ।

« Previous Page