Tag Archive "sikhs-in-bihar"

Gurdwara Patna Sahib

ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੀ ਚੋਣ ਵਿੱਚ ੨੮੭ ਗੈਰ ਸਿੱਖ ਵੋਟਾਂ ਕੱਟੀਆਂ ਜਾਣ: ਸਿੱਖ ਕੁਲੈਕਟਿਵ

ਸਿੱਖ ਕਲੈਕਟਿਵ—ਜੋ ਵਕਾਲਤ ਅਤੇ ਨਿਆਂਕ ਸਰਗਰਮੀ ਰਾਹੀਂ ਕਾਨੂੰਨੀ ਗੁਰਦੁਆਰਾ ਪ੍ਰਬੰਧ ਕਮੇਟੀਆਂ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਲਈ ਕੰਮ ਕਰਨ ਵਾਲਾ ਸਿੱਖ ਕਾਰਕੁਨਾਂ ਦਾ ਵਾਚਡੌਗ ਗਰੁੱਪ ਹੈ—ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ 2026 ਆਮ ਚੋਣਾਂ ਦੀ ਪ੍ਰਕਿਰਿਆ ਵਿੱਚ ਤੁਰੰਤ ਸੁਧਾਰਕ ਦਖ਼ਲ ਦੀ ਮੰਗ ਕਰਦਿਆਂ ਕਈ ਔਪਚਾਰਿਕ ਪ੍ਰਤਿਨਿਧਤਾਵਾਂ ਭੇਜੀਆਂ ਹਨ।

ਬਿਹਾਰੀ ਤੋਂ ਸਿੰਘ ਸਜੇ ਸਿੱਖ ਦੀ ਕਹਾਣੀ: ਪੰਜਾਬ ਵਿਚੋਂ ਮਿਲੀ ਸਿੱਖੀ ਦੀ ਖੁਸ਼ਬੋ ਬਿਹਾਰ ਵਿਚ ਕਿਵੇਂ ਫੈਲ ਰਹੀ ਹੈ?

ਬਿਹਾਰੀ ਤੋਂ ਸਿੱਖ ਬਣ ਕੇ ਸਿੰਘ ਸਜੇ ਭਾਈ ਨਰਿੰਦਰ ਸਿੰਘ ਨਾਲ ਇਹ ਖਾਸ ਮੁਲਾਕਾਤ ਸਾਲ ੨੦੨੪ ਵਿਚ ਭਰੀ ਗਈ ਸੀ। ਅੱਜ ਅਸੀਂ ਇਹ ਗੱਲਬਾਤ ਸਿੱਖ ਸਿਆਸਤ ਦੇ ਦਰਸ਼ਕਾਂ/ਸਰੋਤਿਆਂ ਲਈ ਜਾਰੀ ਕਰ ਰਹੇ ਹਾਂ।

ਅਵਤਾਰ ਸਿੰਘ ਮੱਕੜ ਵਲੋਂ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਸਾਂਭਦਿਆਂ ਸਰਨਾ ਦੇ ਸਾਰੇ ਫੈਸਲੇ ਰੱਦ

ਅਦਾਲਤ ਦੇ ਹੁਕਮਾਂ ਨਾਲ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਕੰਮ-ਕਾਜ ਸੰਭਾਲਣ ਉਪਰੰਤ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਹੋਈ ਪਹਿਲੀ ਮੀਟਿੰਗ ਵਿੱਚ ਹਰਵਿੰਦਰ ਸਿੰਘ ਸਰਨਾ ਵੱਲੋਂ ਲਏ ਸਾਰੇ ਫ਼ੈਸਲਿਆਂ ਨੂੰ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ਵਿੱਚ ਪ੍ਰਬੰਧਕੀ ਕਮੇਟੀ ਦੇ ਹੋਏ ਸਾਲਾਨਾ ਇਜਲਾਸ ਵਿੱਚ ਅਵਤਾਰ ਸਿੰਘ ਮੱਕੜ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ।

ਹਰਵਿੰਦਰ ਸਿੰਘ ਸਰਨਾ ਬਣੇ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ

ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਕਮੇਟੀ ਉੱਤੇ ਇੱਕ ਵਾਰ ਮੁੜ ਸਰਨਾ ਧੜੇ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ।