ਅੱਜ (21 ਜੂਨ) ਇੱਥੋਂ ਦੇ ਭਾਰਤੀ ਦੂਤਵਾਸ ਬਾਹਰ ਸਿੱਖ ਭਾਈਚਾਰੇ ਨੇ ਦਿੱਲੀ 'ਚ ਸਿੱਖ ਪਿਓ-ਪੁੱਤਰ ਦੀ ਪੁਲਿਸ ਵੱਲ੍ਹੋੰ ਕੀਤੀ ਗਈ ਕੁੱਟਮਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਕੱਲ੍ਹ ਮੈਲਬਰਨ ਦੇ ਪੱਛਮ ਇਲਾਕੇ ਸਨਸ਼ਾਈਨ ਵਿਖੇ ਇੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਵਿਲੇਜ ਸਿਨੇਮਾਘਰ ਦੇ ਸਾਹਮਣੇ, ਆ ਰਹੀ ਵਿਵਾਦਿਤ ਫਿਲਮ ਦਾਸਤਾਨ-ਏ-ਮੀਰੀ-ਪੀਰੀ ਵਿਰੁੱਧ ਇੱਕ ਵੱਡਾ ਰੋਸ ਮੁਜਹਾਰਾ ਕੀਤਾ ਗਿਆ।
ਆਸਟ੍ਰੇਲੀਆ ਵਿੱਚ 18 ਮਈ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਹਰਕੀਰਤ ਸਿੰਘ ਨੇ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜੀ ਸੀ। ਬੀਤੇ ਦਿਨੀਂ ਜਾਰੀ ਕੀਤੇ ਇਕ ਬਿਆਨ ਵਿਚ ਹਰਕੀਰਤ ਸਿੰਘ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਲੋਕਾਂ ਤੋਂ ਭਰਪੂਰ ਸਾਥ ਮਿਲਣ ਦੀ ਆਸ ਹੈ।
ਅੱਜ (19 ਅਪਰੈਲ ਨੂੰ) ਇੱਥੇ 32ਵੀਆਂ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ। ਦੱਖਣੀ ਖੇਤਰ 'ਕੈਸੇ ਫ਼ੀਲਡਜ਼' ਦੇ ਖੇਡ ਮੈਦਾਨਾਂ 'ਚ ਅਰਦਾਸ ਮਗਰੋਂ ਤਿੰਨ ਦਿਨ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ 'ਚ 11 ਕੌਮਾਂਤਰੀ ਅਤੇ 75 ਦੇ ਕਰੀਬ ਹੋਰ ਖੇਡ ਟੋਲੇ (ਕਲੱਬ) ਸ਼ਮੂਲੀਅਤ ਕਰ ਰਹੇ ਹਨ। ਇਨ੍ਹਾਂ ਖੇਡਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਦੇਸ ਪਰਦੇਸ ਦੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਲੱਗੇਗੀ।
ਲੇਖਕ: ਹਰਪ੍ਰੀਤ ਸਿੰਘ* ਹਿੰਦੂਸਤਾਨੀ ਸਫਾਰਤਖਾਨਿਆਂ ਦੇ ਸਫੀਰਾਂ ਵੱਲੋਂ ਗੁਰੂਘਰਾਂ ‘ਚ ਦਖਲਅੰਦਾਜ਼ੀ ਕਰਨ ਉੱਤੇ ਉੱਤਰੀ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ‘ਚ ਲੱਗੀ ਰੋਕ ‘ਤੇ ਹਿੰਦੂਸਤਾਨੀ ਸਫਾਂ ‘ਚ ...
ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨਰ ਅਤੇ ਮੈਲਬਰਨ ਸਥਿਤ ਕੌਂਸਲੇਟ ਜਨਰਲ ਨੂੰ ਸ਼ਨੀਵਾਰ 18 ਨਵੰਬਰ, 2017 ਨੂੰ ਉਸ ਵੇਲੇ ਸਿੱਖ ਸੰਗਤ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਟਰਨੇਟ ਇਲਾਕੇ ਦੇ ਗੁਰਦੁਆਰਾ ਸਾਹਿਬ ਆਇਆ ਸੀ।
ਇੱਥੇ ਰੋਹਿੰਗਾ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੈਲਬਰਨ(ਆਸਟ੍ਰੇਲੀਆ) ਵਿੱਚ ਮੁਜ਼ਾਹਰਾ ਕੀਤਾ ਗਿਆ। ਇੰਟਰਨੈਸ਼ਨਲ ਰੋਹੀੰਗੀਆ ਕੌਂਸਲ ਨੇ ਇਸ ਨਸਲਕੁਸ਼ੀ ਦੇ ਖਿਲਾਫ ਮੈਲਬਰਨ ਸ਼ਹਿਰ ਦੀ ਸਟੇਟ ਲਾਇਬ੍ਰੇਰੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ।
ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ 'ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ਹਿਰ ਦੀ ਕੌਲਿਨ ਸਟਰੀਟ 'ਤੇ ਹੋਏ ਇਸ ਮੁਜ਼ਾਹਰੇ 'ਚ ਕੌਮਾਂਤਰੀ ਭਾਈਚਾਰੇ ਨੂੰ ਇਸ ਜ਼ੁਰਮ ਵਿਰੁੱਧ ਅਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।
ਆਸਟਰੇਲੀਅਨ ਸਰਕਾਰ ਨੇ ਇੱਕ ਅਹਿਮ ਐਲਾਨ ਤਹਿਤ ਵੀਜ਼ਾ ਸ਼੍ਰੇਣੀ 457 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ 'ਚ ਪੰਜਾਬੀ ਅਤੇ ਹੋਰ ਮੂਲ ਦੇ ਇੱਛੁਕ ਕਾਮੇ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਣਗੇ।
ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਕੁਝ ਸ੍ਰੋਤਾਂ ਮੁਤਾਬਿਕ ਇਹ ਆਸਟਰੇਲੀਆ 'ਚ ਹੋਇਆ ਪਹਿਲਾ ਅਖੰਡ ਪਾਠ ਸੀ।
« Previous Page — Next Page »