Tag Archive "sikh-traditions"

Subad sabha sri anandpur sahib

ਹੋਲੇ ਮਹੱਲੇ ਮੌਕੇ ਸਿੱਖ ਪੰਥਕ ਰਿਵਾਇਤ ਅਨੁਸਾਰ ਵਿਚਾਰ-ਵਟਾਂਦਰਾ ਹੋਇਆ

ਖਾਲਸਾ ਪੰਥ ਜੀ ਦੇ ਜੋੜ ਮੇਲਿਆਂ ਮੌਕੇ ਆਪਸੀ ਵਿਚਾਰ ਵਟਾਂਦਰੇ ਦੀ ਪੰਥਕ ਪਰੰਪਰਾ ਨੂੰ ਸੁਰਜੀਤ ਕਰਨ ਲਈ ਯਤਨਸ਼ੀਲ ਪੰਥ ਸੇਵਕ ਜਥਾ ਦੁਆਬਾ ਵੱਲੋਂ ਹੋਲੇ ਮਹੱਲੇ ਮੌਕੇ ਅੱਜ ਇਕ ਸੁਬਾਦ ਸਭਾ ਅਨੰਦਪੁਰ ਸਾਹਿਬ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਪੰਥਕ ਜਥਿਆਂ, ਸਿੱਖ ਸੰਪਰਦਾਵਾਂ, ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਖਤ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਸਿੱਖ ਸਫਾਂ ਅੰਦਰ ਮੌਜੂਦਾ ਖਿੰਡਾਓ ਦੇ ਹਾਲਾਤ ਉੱਪਰ  ਵਿਚਾਰ ਵਟਾਂਦਰਾ ਕੀਤਾ। 

ਗੁਰਬਾਣੀ ਦਾ ਨਿਰਾਦਰ ਸਿੱਖ ਰਵਾਇਤਾਂ ‘ਤੇ ਪਹਿਰਾ ਦੇਣ ਨਾਲ ਹੀ ਰੁਕ ਸਕਦਾ: ਯੂਨਾਈਟਿਡ ਖਾਲਸਾ ਦਲ ਯੂ.ਕੇ.

ਪੰਜਾਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਿਰੰਤਰ ਹੋ ਰਹੀ ਹੈ। ਇਹ ਹਿਰਦੇਵੇਧਕ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਬਲਵਿੰਦਰ ਕੌਰ ਘਵੱਦੀ ਨੂੰ ਸਿੱਖ ਰਵਾਇਤਾਂ ਅਨੁਸਾਰ ਪ੍ਰਾਪਤ ਹੋਈ ਸਜ਼ਾ ਨੂੰ ਹਰ ਪੱਖ ਤੋਂ ਦਰੁੱਸਤ ਅਤੇ ਸਮੇਂ ਦੀ ਖਾਸ ਲੋੜ ਕਰਾਰ ਦਿੱਤਾ ਗਿਆ। ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ, ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਵਲੋਂ ਗੁਰੂ ਸਾਹਿਬ ਦੇ ਅਪਮਾਨ ਦਾ ਬਦਲਾ ਲੈਣ ਵਾਲੇ ਯੋਧਿਆਂ ਦੀ ਡੱਟ ਕੇ ਪ੍ਰਸੰਸਾ ਕੀਤੀ ਗਈ।