"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ ਗੱਲਬਾਤ ਕੀਤੀ ਹੈ।
ਪੱਤਰਕਾਰ ਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਨੇਡਾ ਵਿਚ ਵਾਪਰੇ ਹਾਲੀਆ ਘਟਨਾਕ੍ਰਮ ਬਾਰੇ ਤੱਥ, ਪੜਚੋਲ ਅਤੇ ਨਜ਼ਰੀਆ ਪੇਸ਼ ਕੀਤਾ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਵਿਖਤ (ਵੀਡੀਓ) ਸਾਂਝੀ ਕਰ ਰਹੇ ਹਾਂ।
ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਪਿੱਛੇ ਅਮਿਤ ਸ਼ਾਹ ਦਾ ਨਾਮ ਨਸ਼ਰ ਕਰ ਦਿੱਤਾ ਹੈ।
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ ਲੇਖਾ ਬੀਤੇ ਦਿਨੀਂ 11 ਦਸੰਬਰ 2023 ਨੂੰ ਜਾਰੀ ਕੀਤਾ ਗਿਆ ਹੈ।
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ ਕੈਨੇਡਾ ਵਿੱਚੋਂ ਕੱਢਿਆ ਗਿਆ ਹੈ।
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ ਉੱਤੇ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਲਤ ਦੀ ਵਿਓਂਤਬੰਦੀ ਨਾਕਾਮ ਕੀਤੀ ਹੈ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕਨੇਡਾ ਦੀ ਪੁਲਿਸ ਨੇ ਦੋ ਸ਼ੱਕੀ ਦੋਸ਼ੀਆਂ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਸੀ ਤੇ ਅੱਜ ਤੀਜੇ ਸ਼ੱਕੀ ਬਾਰੇ ਜਾਣਕਾਰੀ ਦਿੱਤੀ ਹੈ, ਜੋ 2008 ਮਾਡਲ ਦੀ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਹਮਲਾਵਰਾਂ ਨਾਲ ਮੌਜੂਦ ਸੀ।
ਦਿੱਲੀ ਤਖਤ ਵੱਲੋਂ ਥੋਪੇ ਜਾ ਰਹੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਉੱਠਿਆ ਕਿਰਸਾਨੀ ਉਭਾਰ ਜਿੱਥੇ ਹੁਣ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਅਤੇ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧਪ੍ਰਦੇਸ਼ ਅਤੇ ਦੱਖਣੀ ਖੇਤਰਾਂ ਦੇ ਕਿਸਾਨ ਵੀ ਇਸ ਵਿੱਚ ਸ਼ਾਮਿਲ ਹੋ ਰਹੇ ਹਨ ਓਥੇ ਇਸ ਦੀ ਚਰਚਾ ਹੁਣ ਕੌਮਾਂਤਰੀ ਪੱਧਰ ਉੱਤੇ ਵੀ ਹੋ ਰਹੀ ਹੈ।
ਕਨੇਡਾ ਦੇ ਸ਼ਹਿਰ ਸਰੀ ਵਿੱਚ ਵਿਚਾਰ, ਵਿਦਿਆ, ਰਣਨੀਤੀ, ਅਤੇ ਵਿਰਸੇ ਦੀ ਸੰਭਾਲ ਲਈ ਉੱਦਮ ਕਰਨ ਹਿੱਤ ਨੌਜਵਾਨ ਵਿਚਾਰਕਾਂ ਵੱਲੋਂ “ਖਾਲਿਸਤਾਨ ਕੇਂਦਰ” ਸਥਾਪਿਤ ਕੀਤਾ ਗਿਆ ਹੈ।
Next Page »