ਕਨੇਡਾ ਤੇ ਅਮਰੀਕਾ ਵੱਲੋਂ ਇੰਡੀਆ ਦੀਆਂ ਹਿੰਸਕ ਕਾਰਵਾਈ ਬਾਰੇ ਕੀਤੇ ਗਏ ਨਵੇਂ ਖੁਲਾਸਿਆਂ ਤੋਂ ਬਾਅਦ ਪੰਥ ਸੇਵਕ ਸਖਸ਼ੀਅਤਾਂ ਨੇ ਇਕ ਮਹੱਤਵਪੁਰਨ ਸਾਂਝਾ ਬਿਆਨ ਜਾਰੀ ਕੀਤਾ ਹੈ। ਪੰਥ ਸੇਵਕ ਮੰਚ (ਵੈਬਸਾਈਟ) ਰਾਹੀਂ ਜਾਰੀ ਹੋਏ ਇਸ ਬਿਆਨ ਨੂੰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ।
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਕਨੇਡਾ ਸਰਕਾਰ ਵੱਲੋਂ ਕਨੇਡਾ ਤੇ ਇਸਦੀ ਸਿਆਸਤ ਵਿਚ ‘ਵਿਦੇਸ਼ੀ ਦਖਲਅੰਦਾਜ਼ੀ’ ਦੇ ਗੰਭੀਰ ਮਸਲੇ ਉੱਤੇ ਚੱਲ ਰਹੀ ਜਾਂਚ ਵਿਚ ਇੰਡੀਆ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ ਹੈ।
ਕਿਤਾਬ ਜਾਰੀ ਕਰਨ ਲਈ ਸਾਹਿਬ ਵਿਖੇ 18 ਜੂਨ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਟੋਰਾਂਟੋ ਦੀਆਂ ਸਿੱਖ ਸੰਗਤਾਂ, ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਜੀਆਂ ਦੇ ਪਰਿਵਾਰਾਂ, ਮੁਕਾਮੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਦਲਜੀਤ ਸਿੰਘ ਅਰਸ਼ੀ ਸਾਧਨ (ਇੰਟਰਨੈਟ) ਰਾਹੀਂ ਸੰਗਤਾਂ ਦੇ ਸਨਮੁਖ ਹੋਏ ਅਤੇ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ।
ਕੈਨੇਡਾ ਵਿਚ ਐੱਨ.ਡੀ.ਪੀ. ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਗੌਰਤਲਬ ਹੈ ਕਿ ਜਗਮੀਤ ਸਿੰਘ ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ‘ਚ ਸ਼ੁਮਾਰ ਐੱਨਡੀਪੀ ਦੇ ਪ੍ਰਧਾਨ ਹਨ। ਇਹ ਸੀਟ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੱਲੋਂ ਵੈਨਕੂਵਰ ਮੇਅਰ ਦੀ ਚੋਣ ਵਿਚ ਉਮੀਦਵਾਰ ਹੋਣ ਕਾਰਨ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਯਤਨ ਚਲ ਰਹੇ ਹਨ। ਟਰੂਡੋ ਨੇ 21 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆਉਣਾ ਹੈ। ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਪੰਜਾਬ ਦੀ ਫੇਰੀ 'ਤੇ ਆਏ ਸੀ ਤਾਂ ਕੈਪਟਨ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਕੈਪਟਨ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅੰਮ੍ਰਿਤਸਰ ਦੀ ਫੇਰੀ ਸਮੇਂ ਸਵਾਗਤ ਕਰਨ ਲਈ ਤਿਆਰ ਹਨ।
ਇਹ ਕਹਾਣੀ ਵੈਨਕੂਵਰ ਦੇ ਡਾਊਨ-ਟਾਊਨ ਇਲਾਕੇ ਦੀ ਹੈ। ਇਕ ਸਿੱਖ ਟੈਕਸੀ ਡਰਾਈਵਰ ਦੀ ਗੱਡੀ ’ਚ ਸਵਾਰ ਦੋ ਕੁਕੇਸ਼ੀਅਨ ਕੈਨੇਡੀਅਨ ਆਪਸ ਵਿਚ ਗੱਲਾਂ ਕਰਦਿਆਂ ਸਿੱਖ ਨੂੰ ਭੰਡਣ ਲੱਗੇ। ਇਕ ਨੇ ਆਖਿਆ ਕਿ ਇਹ ‘ਇੰਡੀਆ’ ਦੇ ਦੁਸ਼ਮਣ ਹਨ, ਦੂਜੇ ਨੇ ਕਿਹਾ ਕਿ ਇਹ ਅੱਤਵਾਦੀ ਨਹੀਂ। ਦੋਵਾਂ ਨੇ ਦੋਸ਼ ਲਾਏ ਕਿ ਇਹ ਕੈਨੇਡਾ ਨੂੰ ਲੁੱਟ ਰਹੇ ਹਨ ਤੇ ਦੇਸ਼ ’ਤੇ ਬੋਝ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਬੇਲੋੜਾ ਤੇ ਬੇਵਕਤਾ ਵਿਵਾਦ ਉਭਾਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਵਫਦ ਵਿਚ ਸੳਾਮਲ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੰਦਭਾਗੀ ਕਾਰਵਾਈ ਹੈ।
ਕੈਨੇਡਾ ਵਿੱਚ ਇਕ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਝੁਲਸ ਗਏ ਹਨ। ਮੀਡੀਆ ਤੋ ਮਿਲੀ ਜਾਣਕਾਰੀ ਅਨੂਸਾਰ ਅਲਬਰਟਾ ਸੂਬੇ ਵਿੱਚ ਸਿੱਖ ਪਰਿਵਾਰ ਦੇ ‘ਬਾਸ਼ਾ ਮੋਟਰ ਇਨ’ ਵਿੱਚ ਇਕ ਧਮਾਕੇ ਦੀ ਆਵਾਜ਼ ਗੁਆਂਢੀਆਂ ਨੂੰ ਸੁਣਾਈ ਦਿੱਤੀ ਅਤੇ ਉਨ੍ਹਾਂ ਉਸ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ।
ਪੰਜਾਬ ਦੀ ਸੱਤਾ 'ਤੇ ਕਾਬਜ਼ ਬਾਦਲ ਦਲ ਦੇ ਸੀਨੀਆਰ ਆਗੂਆਂ ਅਤੇ ਮੰਤਰੀਆਂ ਨੂ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਸ਼ੁਕਰਵਾਰ 17 ਜੁਲਾਈ ਨੂੰ ਟਰਾਂਟੋ ਵਿੱਚ ਰੱਖੀ ਗਈ ਬਾਦਲ ਦਲ ਦੀ ਕਾਨਫਰੰਸ ਮੁਕੰਮਲ ਤੌਰ ਤੇ ਠੁੱਸ ਹੋ ਕੇ ਰਹਿ ਗਈ ਅਤੇ ਅਕਾਲੀ ਮੰਤਰੀ ਕਾਨਫਰੰਸ ਵਿੱਚ ਆਉਣ ਦਾ ਹੌਸਲਾ ਨਾ ਕਰ ਸਕੇ ਅਤੇ ਹੋਟਲ ਵਿੱਚ ਹੀ ਬੈਠੇ ਰਹੇ।