ਸਿਖ ਜਥਾ ਮਾਲਵਾ ਵੱਲੋਂ ਬਡਰੁੱਖਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ (ਬਡਰੁੱਖਾਂ) ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ੨੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਲਕੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 29 ਅਪ੍ਰੈਲ,2023, ਦਿਨ ਸ਼ਨੀਵਾਰ, ਸ਼ਾਮ 7 ਵਜੇ ਤੋਂ ਗੁਰਦੁਆਰਾ ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ, ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਭਾਈ ਬਲਦੇਵ ਸਿੰਘ ਜੀ ਲੌਂਗੋਵਾਲ (ਢਾਡੀ ਜਥਾ) ਅਤੇ ਪ੍ਰੋ. ਅਮਨਪ੍ਰੀਤ ਸਿੰਘ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉੁਣਗੇ।
ਬੀਤੇ ਦਿਨੀ ਪਿੰਡ ਭਲੂਰ ਦੀ ਸੰਗਤ ਤੇ ਇਲਾਕੇ ਦੇ ਪੰਥ ਸੇਵਕਾਂ ਨੇ ਸ਼ਹੀਦ ਅਜੀਤ ਸਿੰਘ ਭਲੂਰ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਸਰੋਵਰ ਸਾਹਿਬ (ਭਲੂਰ) ਵਿਖੇ ਸ਼ਹੀਦੀ ਸਮਾਗਮ ਕਰਵਾਇਆ।
ਜੂਨ 1984 ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੰਗ ਦੌਰਾਨ ਵੈਰੀ ਫੌਜਾਂ ਦਾ ਟਾਕਰਾ ਕਰਨ ਵਾਲੇ ਅਤੇ ਤੀਜੇ ਘੱਲੂਘਾਰੇ ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਲਾਮਬਧ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ. ਸੀ. ਸ਼ਰਮਾ ਦਾ ਸ਼ਹੀਦੀ ਦਿਹਾੜਾ ਉਹਨਾ ਦੇ ਜੱਦੀ ਪਿੰਡ ਕੋਟ ਮੁਹੰਮਦ ਖਾਨ (ਨੇੜੇ ਤਰਨ ਤਾਰਨ) ਵਿਖੇ ਮਨਾਇਆ ਗਿਆ।
ਭਾਈ ਸੁਖਵਿੰਦਰ ਸਿੰਘ ਉਰਫ ਕੇ. ਸੀ. ਸ਼ਰਮਾ ਨੇ ਜੂਨ 1984 ਦੀ ਜੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੈਰੀ ਦਲ ਨਾਲ ਲੋਹਾ ਲਿਆ। ਘੱਲੂਘਾਰਾ ਜੂਨ 1984 ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਤਰਤੀਬ ਦੇਣ ਵਾਲਿਆਂ ਵਿਚ ਭਾਈ ਸੁਖਵਿੰਦਰ ਸਿੰਘ ਦੀ ਅਹਿਮ ਭੂਮਿਕਾ ਸੀ ਤੇ ਇਸੇ ਸੰਘਰਸ਼ ਦੌਰਾਨ 27 ਫਰਵਰੀ 1988 ਨੂੰ ਉਹਨਾ ਦੀ ਸ਼ਹੀਦੀ ਹੋਈ।
ਗੁਰ ਸੰਗਤ ਅਤੇ ਖਾਲਸਾ ਪੰਥ ਦੇ ਸੇਵਾਦਾਰਾਂ ਵਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸਾਥੀ ਸ਼ਹੀਦ ਭਾਈ ਬਰਜਿੰਦਰ ਸਿੰਘ ਰਾਜੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦਾ ਸਿੱਧਾ ਪ੍ਰਸਾਰਣ ਤੁਸੀਂ ਇਥੇ ਵੇਖ ਸਕਦੇ ਹੋ। ਇਹ ਸਮਾਗਮ 26 ਅਕਤੂਬਰ 2022 ਨੂੰ ਪਿੰਡ ਰਾਜਗੜ੍ਹ (ਸ੍ਰੀ ਅੰਮ੍ਰਿਤਸਰ) ਵਿਖੇ ਕਰਵਾਇਆ ਗਿਆ।
ਸਿੱਖ ਪੰਥ ਦੇ ਪੁਰਾਤਨ ਅਤੇ ਮੌਜੂਦਾ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਇਕ ਸ਼ਹੀਦੀ ਸਮਾਗਮ ਪਿੰਡ ਛੱਜਲਵੱਡੀ, ਨੇੜੇ ਟਾਂਗਰਾ ਵਿਖੇ ਮਿਤੀ 6 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।
« Previous Page