2 ਜੂਨ 2025 ਨੂੰ ਪਿੰਡ ਤਲਵੰਡੀ ਰਾਏ ਵਿਖੇ ਭਾਈ ਚਰਨਜੀਤ ਸਿੰਘ ਜੀ ਦੀ ਯਾਦ ਵਿਚ ਹੋਏ ਇਕ ਸਾਮਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਭਾਈ ਚਰਨਜੀਤ ਸਿੰਘ ਜੀ ਦੀ ਸਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸ਼ਹੀਦ ਭਾਈ ਸ਼ੇਰ ਸਿੰਘ ਜਿਨ੍ਹਾਂ ਨੇ 1 ਮਾਰਚ 1989 ਨੂੰ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 2 ਮਾਰਚ 2025 ਨੂੰ ਪਿੰਡ ਪੰਡੋਰੀ ਸ਼ੇਰ ਸਿੰਘ (ਨੇੜੇ ਫਗਵਾੜਾ) ਵਿਖੇ ਮਨਾਇਆ ਗਿਆ। ਜਿਸ ਵਿਚ ਖਾਲਸਾ ਪੰਥ ਜੀ ਦੀ ਸੇਵਾ, ਸੰਗਰਾਮ ਵਿਚ ਵਿਚਰਨ ਵਾਲੀਆਂ ਉਘੀਆਂ ਪੰਥਕ ਸ਼ਖਸੀਅਤਾਂ ਨੇ ਹਾਜਰੀ ਭਰੀ।
ਬੀਤੇ ਦਿਨੀ ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੀਂ ਬਰਸੀ ’ਤੇ ਗੁਰੂਸਰ ਮਹਿਰਾਜ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ। ਸ਼ਹੀਦਾਂ ਦੀ ਯਾਦ ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਕੀਰਤਨੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ।
ਸ਼ਹੀਦ ਬਾਬਾ ਹਰਦਿਆਲ ਸਿੰਘ ਸਰਹਾਲੀ ਕਾਰ ਸੇਵਾ ਵਾਲੇ ਤੇ ਉਹਨਾਂ ਦੀ ਪੁੱਤਰੀ ਸ਼ਹੀਦ ਬੀਬੀ ਬਲਜੀਤ ਕੌਰ ਸਰਹਾਲੀ ਦੀ 32 ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਹੀਦੀ ਸਮਾਗਮ ਵੱਡਾ ਗੁਰੂਸਰ ਮਹਿਰਾਜ ਵਿਖੇ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਅੱਜ ਖਾਲਸਾ ਪੰਥ ਦੇ ਸੰਘਰਸ਼ ਦੇ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਅਤੇ ਭਾਈ ਸੁਲੱਖਣ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ।
ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਆਲੋਅਰਖ ਵਿਖੇ ਖਾੜਕੂ ਸੰਘਰਸ਼ ਦੌਰਾਨ ਪਿੰਡ ਆਲੋਅਰਖ (ਸੰਗਰੂਰ) ਤੋਂ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਪਿਆਰਾ ਸਿੰਘ, ਬੀਬੀ ਭਰਪੂਰ ਕੌਰ, ਭਾਈ ਅਮਰ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਦੀ ਯਾਦ ਵਿੱਚ ਇਲਾਕੇ ਦੀ ਸੰਗਤ ਵੱਲੋਂ ਸਮਾਗਮ ਕਰਵਾਇਆ ਗਿਆ।
29 ਜੁਲਾਈ 2024 ਨੂੰ ਪਿੰਡ ਬੁੱਧ ਸਿੰਘ ਵਾਲਾ ਵਿਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਖਾੜਕੂ ਸੰਘਰਸ਼ ਦੇ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿਚ ਬੋਲਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ਼ਹੀਦਾਂ ਦੀ ਅਜ਼ਮਤ, ਖਾਲਸਾ ਰਾਜ, ਦਿੱਲੀ ਦਰਬਾਰ ਦੀ ਨੀਤੀ, ਮੌਜੂਦਾ ਹਾਲਾਤ ਅਤੇ ਸਿੱਖਾਂ ਲਈ ਭਵਿੱਖ ਵਿਚ ਕਰਨਯੋਗ ਕਾਰਜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਦਲ ਖ਼ਾਲਸਾ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ 18 ਜੂਨ ਨੂੰ ਇਤਿਹਾਸਿਕ ਗੁਰਦੁਆਰਾ ਸੰਤੋਖਸਰ ਸਾਹਿਬ, ਅੰਮ੍ਰਿਤਸਰ ਵਿਖੇ ਪੰਥਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਕਾਲੀਆਂ ਸਕੱਤਰਾ ਵਿਖੇ ਅੱਜ 1980-90ਵਿਆਂ ਦੀ ਖਾੜਕੂ ਲਹਿਰ ਦੌਰਾਨ ਗੁਰੂ ਖਾਲਸਾ ਪੰਥ ਦੀ ਅਜ਼ਮਤ ਤੇ ਸਰਬੱਤ ਦੇ ਭਲੇ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਨਮਿਤ ਸਲਾਨਾ ਸ਼ਹੀਦੀ ਸਮਾਗਮ ਮਨਾਇਆ ਗਿਆ। ਇਹ ਸਮਾਗਮ ਸ਼ਹੀਦਾਂ ਦੇ ਪਰਿਵਾਰਾਂ ਅਤੇ ਇਲਾਕੇ ਦੀ ਗੁਰ-ਸੰਗਤ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ।
ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
Next Page »