ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕੇਂਦਰ ਦੀ ਐਨਡੀਏ ਸਰਕਾਰ ’ਤੇ ਵਰਦੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਜਿਹੀ ਭੂਮਿਕਾ ਨਿਭਾ ਰਹੇ ਹਨ। ਜਿਸਦੇ ਵਿਚ ਗਠਜੋੜ ਦਾ ਹਿੱਸਾ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਿਖਆ ਹੈ ਜਾਂ ਤਾਂ ਕੇਂਦਰ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ‘ਤੇ ਗਠਨ ਵਿਸ਼ੇਸ ਜਾਂਚ ਦਲ (ਐਸਆਈਟੀ) ਨੂੰ ਪ੍ਰਭਾਵਸ਼ਾਲੀ ਬਣਾ ਕੇ ਜਾਂਚ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ, ਜਾਂ ਫਿਰ ਦਿੱਲੀ ਸਰਕਾਰ (ਕੇਜੀਰਵਾਰ) ਨੂੰ ਮੌਕਾ ਦਿੱਤਾ ਜਾਵੇ।
ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਚੰਡੀਗੜ 'ਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲੀਆਂ ਦੇ ਇੰਚਾਰਜ ਸੰਜੇ ਸਿੰਘ, ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਜਥੇਬੰਦਕ ਢਾਂਚੇ ਦੇ ਮੁੱਖੀ ਦੁਰਗੇਸ਼ ਪਾਠਕ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ 'ਆਪ' 'ਚ ਸ਼ਾਮਿਲ ਹੋਏ। ਮੇਜਰ ਸਿੰਘ ਨੇ ਹੁਣ ਤੱਕ ਕਈ ਖੇਤਰੀ ਭਾਸ਼ਾਈ ਅਖਬਾਰਾਂ ਵਿਚ ਕੰਮ ਕੀਤਾ ਅਤੇ ਮੌਜੂਦਾ ਸਮੇਂ ਉਹ ਰੋਜਾਨਾ ਅਜੀਤ ਅਖਬਾਰ ਲਈ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਜਲੰਧਰ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਅੱਜ ਜਦੋਂ ਆਮ ਆਦਮੀ ਪਾਰਟੀ ਵਲੋਂ 12 ਹਜ਼ਾਰ ਕਰੋੜ ਦੇ ਅਨਾਜ ਘੋਟਾਲੇ ਅਤੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਵਿਚ ਸਰਕਾਰ ਦੀ ਨਾਕਾਮੀ ’ਤੇ ਮੁੱਖ ਮੰਤਰੀ ਦੇ ਘਰ ਦਾ ਘੇਰਾਓ ਕਰਨਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਬਾਹਰ ਹੀ ਰੋਕ ਲਿਆ। ਰੋਕਣ ਉਪਰੰਤ ਆਪ ਵਰਕਰਾਂ ਨੇ ਫੇਸ 7, ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਖਾਲਸਾ ਸਾਜ਼ਨਾ ਦਿਹਾੜੇ 'ਤੇ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਜੋੜਮੇਲੇ ਦੌਰਾਨ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਫਿਰ ਲੋਕਾਂ ਦਾ ਇੱਠ ਕਰਨ ਵਿੱਚ ਕਾਮਯਾਬ ਰਹੀ।ਕਾਨਫਰੰਸ ਵਿੱਚ ਹੋਏ ਭਰਵੇਂ ਇਕੱਠ ਤੋਂ ਉਤਸ਼ਾਹਤ ਪਾਰਟੀ ਆਗੂ ਸੰਜੇ ਸਿੰਘ ਨੇ ਆਖਿਆ ਕਿ ਰੈਲੀ ਵਿੱਚ 'ਆਪ' ਦੇ ਭਾਰੀ ਇਕੱਠ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਅਗਲੀ ਆਉਣ ਵਾਲੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ( ਆਪ ) ਦੀ ਹੀ ਹੋਵੇਗੀ।
ਪੰਜਾਬ ਵਿਧਾਨ ਸਭਾ ਦੇ ਆਮ ਚੋਣ ਲਈ ਆਮ ਆਦਮੀ ਪਾਰਟੀ (ਆਪ ) ਨੇ ਐਤਵਾਰ ਨੂੰ ਉਮੀਦਵਾਰ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਅਤੇ 5 ਮੈਂਬਰੀ ਸਕਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰ ਚੋਣ ਪ੍ਰਕਿਰਿਆ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਬਹੁਤ ਹੀ ਅਹਿਮ ਭੂਮਿਕਾ ਰਹੇਗੀ।
ਚੰਡੀਗੜ: ਕਰੋੜਾਂ ਦੇ ਡਰਗ ਰੈਕੇਟ ਵਿੱਚ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਵਲੋਂ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁੱਛਗਿਛ ਨਾਲ ਸਬੰਧਤ ਵਾਧੂ ਦਸਤਾਵੇਜਾਂ ਨੂੰ ਆਧਾਰ ਬਣਾਉਂਦੇ ਹੋਏ ਆਮ ਆਦਮੀ ਪਾਰਟੀ ( ਆਪ ) ਨੇ ਖੁਲਾਸਾ ਕੀਤਾ ਹੈ ਕਿ ਅੰਤਰਰਾਸ਼ਟਰੀ ਡਰਗ ਦੇ ਕਾਰੋਬਾਰ ਵਿੱਚ ਬਿਕਰਮ ਸਿੰਘ ਮਜੀਠੀਆ ਪੂਰੀ ਤਰਾਂ ਸ਼ਾਮਲ ਹੈ, ਨਾਲ ਹੀ ਸਵਾਲ ਚੁੱਕਿਆ ਕਿ ਫਿਰ ਵੀ ਮਜੀਠੀਏ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? ਕਾਲੀ ਕਮਾਈ ਨਾਲ ਜੋੜੀ ਸੰਪਤੀ ਅਟੈਚ ਕਿਉਂ ਨਹੀਂ ਹੋਈ? ਈਡੀ ਦੀ ਜਾਂਚ ਅੰਜਾਮ ਵੱਲ ਕਿਉਂ ਨਹੀਂ ਵੱਧ ਰਹੀ?
ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਨਾਲ ਚੱਲ ਰਹੇ ਵਿਵਾਦ ਦਰਮਿਆਨ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਮੁਖੀ ਸੰਜ਼ੇ ਸਿੰਘ ਨੇ ਪਾਰਟੀ ਦਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕ ਵਿੱਚ ਡੱਟ ਕੇ ਖੜ੍ਹਨਗੇ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਧ ਰਹੀ ਚੜਤ ਤੋਂ ਬੁਖਲਾਏ ਸੁਖਬੀਰ ਬਾਦਲ ਨੇ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜ ਰੋਜ਼ਾ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਵਾਏ ਅਤੇ ਇਸ ਸਭ ਦੇ ਬਾਵਜੂਦ ਦੌਰਾ ਸਫ਼ਲ ਹੋਣ ਤੋਂ ਬੁਖਲਾ ਕੇ ਅੱਜ ਸ੍ਰੀ ਕੇਜਰੀਵਾਲ ’ਤੇ ਕਾਤਲਾਨਾ ਹਮਲਾ ਕਰਵਾਇਆ।
ਚੰਡੀਗੜ੍ਹ: ਕੱਲ੍ਹ ਕਲਾਕਾਰ ਬਲਕਾਰ ਸਿੱਧੂ ਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹਿੱਸਾ ਬਣਨ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵਿੱਚ ਇੱਕ ਨਵੇਂ ਕਲਾਕਾਰ ਗੁਰਪ੍ਰੀਤ ਘੁੱਗੀ ਦੀ ਸ਼ਮੂਲੀਅਤ ਹੋਈ।
ਸੋਸ਼ਲ ਮੀਡੀਆ ਤੇ ਆਪ ਦੇ ਨਾਂ ਹੇਠ ਬਣਾਏ ਗਏ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਵਾਲੇ ਪੋਸਟਰ ਤੇ ਪ੍ਰਤੀਕਰਮ ਦਿੰਦਿਆਂ ਆਪ ਆਗੂ ਸੰਜੈ ਸਿੰਘ ਨੇ ਕਿਹਾ ਹੈ ਕਿ ‘ਆਪ’ ਤੋਂ ਘਬਰਾ ਕੇ ਪਾਰਟੀ ਦੇ ਰਾਜਨੀਤਕ ਵਿਰੋਧੀ ਗੰਦੀ ਰਾਜਨੀਤੀ ਉੱਤੇ ਉੱਤਰ ਆਏ ਹਨ , ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੰਜੈ ਸਿੰਘ ਨੇ ਕਿਹਾ ਕਿ ’ਆਪ’ ਜੋ ਵੀ ਪੋਸਟਰ, ਪਰਚਾ ਜਾਰੀ ਕਰੇਗੀ , ਉਹ ਲੋਕਾਂ ਦੇ ਸਾਹਮਣੇ ਕੀਤਾ ਜਾਵੇਗਾ।
« Previous Page — Next Page »