ਪਿੰਡ ਗੁੰਨੋਪੁਰ ਸੈਦੋਵਾਲ, ਨੇੜੇ ਕਾਹਨੂਵਾਨ, ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਖੇ 25 ਮਈ 2025 ਦਿਨ ਐਤਵਾਰ ਨੂੰ ਹੋਏ ਇਕ ਗੁਰਮਤਿ ਸਾਮਗਮ ਦੌਰਾਨ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਹ ਗੱਲ ਉੱਤੇ ਚਾਨਣਾ ਪਾਇਆ ਕਿ ਪੰਜਾਬੀਆਂ ਵਿਚ ਪੰਜਾਬ ਨੂੰ ਛੱਡਣ ਦੀ ਦੌੜ ਲੱਗੀ ਹੋਈ ਹੈ।
ਭੋਗਪੁਰ (ਜਿਲ੍ਹਾ ਜਲੰਧਰ) ਨੇੜੇ ਪਿੰਡ ਲੋਹਾਰਾਂ ਚਾੜ੍ਹਕੇ ਵਿਖੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਵਿਖੇ ਦਿੱਤੇ ਇਸ ਵਖਿਆਨ ਦੌਰਾਨ ਡਾ. ਸੇਵਕ ਸਿੰਘ ਨੇ ਸਿੱਖਿਆ ਵਿਚ ਭਾਖਾ (ਬੋਲੀ) ਦਾ ਮਹੱਤਵ ਬਿਆਨ ਕੀਤਾ ਅਤੇ ਇਸ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਪੰਜਾਬ ਵਿਚ ਹੋ ਰਹੇ ਵੱਡੇ ਪੱਧਰ ਉੱਤੇ ਪਰਵਾਸ ਦਾ ਸਿੱਖਿਆ ਨਾਲ ਕੀ ਸੰਬੰਧ ਹੈ।