Tag Archive "punjab-agrarian-crisis"

ਖ਼ਾਸ ਰਿਪੋਰਟ: ਪੰਜਾਬੋਂ ਬਾਹਰ ਕੋਈ ਮੰਨਣ ਲਈ ਤਿਆਰ ਨਹੀਂ ਕਿ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਵੀ ਖ਼ੁਦਕੁਸ਼ੀ ਕਰ ਰਹੇ ਹਨ

ਹਮੀਰ ਸਿੰਘ ਕਿਸਾਨ ਖ਼ੁਦਕੁਸ਼ੀਆਂ ਦੇ ਮੁੱਦੇ ’ਤੇ ਦੇਸ਼ ਵਿੱਚ ਨਿੱਗਰ ਬਹਿਸ ਛੇੜਨ ਵਾਲੇ ਸੀਨੀਅਰ ਪੱਤਰਕਾਰ ਤੇ ਪੀਪਲਜ਼ ਆਰਕਾਈਵਜ਼ ਆਫ਼ ਰੂਰਲ ਇੰਡੀਆ ਦੇ ਮੋਢੀ ਸੰਪਾਦਕ ਪੀ. ...

ਖੇਤ ਮਜ਼ਦੂਰਾਂ ਦੇ ਦੁੱਖੜਿਆਂ ਨੇ ਪੱਤਰਕਾਰ ਡਾ. ਪੀ. ਸਾਈਨਾਥ ਦੇ ਰੌਂਗਟੇ ਖੜ੍ਹੇ ਕੀਤੇ

ਸੰਵਾਦ ਮੌਕੇ ਕਈ ਪਿੰਡਾਂ ਦੀਆਂ ਖੇਤ ਮਜ਼ਦੂਰ ਔਰਤਾਂ ਨੇ ਦੱਸਿਆ ਕਿ ਉਹ ਮਿਹਨਤਾਂ ਕਰਦੇ ਹਨ ਅਤੇ ਚੌਧਰੀ ਐਸ਼ਾਂ ਕਰਦੇ ਨੇ। ਸੌ-ਸੌ ਕਿੱਲਿਆਂ ਵਾਲੇ ਸਰਮਾਏਦਾਰ ਉਨ੍ਹਾਂ ’ਤੇ ਹੁਕਮ ਚਲਾਉਂਦੇ ਹਨ ਅਤੇ ਉਹ ਖੂਨ-ਪਸੀਨਾ ਵਹਾਉਂਦੇ ਹਨ। ਕੰਮੀਆਂ ਦੇ ਕੱਚੇ ਮਕਾਨਾਂ ਦਾ ਘੇਰਾ ਉਨ੍ਹਾਂ ਦੇ ਗੁਸਲਖਾਨਿਆਂ ਨਾਲੋਂ ਵੀ ਸੁੰਗੜਿਆ ਹੋਇਆ ਹੈ। ਸਿੰਘੇਵਾਲਾ ਦੀ ਮਜ਼ਦੂਰ ਔਰਤ ਫੰਬੀ ਕੌਰ ਨੇ ਦੱਸਿਆ ਕਿ ਝੋਨਾ ਲਾਉਂਦੇ ਸਮੇਂ ਕਿਸਾਨਾਂ ਵੱਲੋਂ ਪਾਣੀ ’ਚ ਪਾਈ ਜਾਂਦੀ ਕੀਟਨਾਸ਼ਕ ਨਾਲ ਪੈਰ ਗਲ ਜਾਂਦੇ ਹਨ ਅਤੇ ਰੋਗਾਂ ਨੇ ਅੱਖਾਂ ਦੀ ਰੌਸ਼ਨੀ ਖੋਹ ਲਈ ਹੈ। ਢੂਈਆਂ ਵਿੱਚ ਪੈਂਦੇ ਕੁੱਬ ਹੁਣ ਜ਼ਿੰਦਗੀ ਦੇ ਪੱਕੇ ਰੋਗ ਬਣ ਗਏ ਹਨ ਅਤੇ ਬਹੁਤੇ ਮਜ਼ਦੂਰਾਂ ਦੀ ਮਿਹਨਤ ਦੀ ਕਮਾਈ ਵੀ ਇਲਾਜ ’ਤੇ ਖ਼ਰਚ ਹੁੰਦੀ ਹੈ। ਨਿਰਮਲ ਕੌਰ ਨੇ ਆਖਿਆ ਕਿ ਮਸ਼ੀਨੀਕਰਨ ਨੇ ਤੂੜੀ ਦੀ ਟਰਾਲੀ ਭਰਨ ਜਿਹੇ ਮਾਮੂਲੀ ਕਿੱਤੇ ਵੀ ਮੁਕਾ ਦਿੱਤੇ ਹਨ। ਦਸ ਮਜ਼ਦੂਰਾਂ ਵਾਲਾ ਕਾਰਜ ਸਿਰਫ਼ ਇੱਕ ਮਜ਼ਦੂਰ ਨਾਲ ਹੋ ਰਿਹਾ ਹੈ। ਆਰਥਿਕ ਅਤੇ ਸਮਾਜਿਕ ਕਾਣੀ ਵੰਡ ਕਾਰਨ ਮਜ਼ਦੂਰਾਂ ਲਈ ਡੰਗ ਟਪਾਉਣਾ ਔਖਾ ਹੋ ਰਿਹਾ ਹੈ।

ਕਰਜ਼ੇ ਨੇ ਖੇਤ ਖਾ ਲਏ, ਅੰਨਦਾਤੇ ਨੇ ਮੌਤ ਗਲ਼ ਲਾਈ

ਬਠਿੰਡਾ, (ਚਰਨਜੀਤ ਭੁੱਲਰ): ‘‘ਜ਼ਮੀਨਾਂ ਤਾਹੀਓਂ ਵਿਕਦੀਆਂ ਨੇ ਜਦੋਂ ਪੈਲੀ ਸਾਥ ਛੱਡ ਦੇਵੇ, ਟਿਊਬਵੈੱਲ ਪਾਣੀ ਛੱਡ ਗਿਆ ਤਾਂ ਖੇਤ ਬਰਾਨ ਹੋ ਗਏ। ਕੈਂਸਰ ਨੇ ਪਤੀ ਖੋਹ ...