Tag Archive "portugal-court"

ਭਾਈ ਪੰਮੇ ਦੇ ਮਾਪੇ ਪਹੁੰਚੇ ਪੁਰਤਗਾਲ, ਪੁੱਤਰ ਨੂੰ ਭਾਰਤ ਨਾ ਭੇਜਣ ਦੀ ਕੀਤੀ ਅਪੀਲ਼

ਭਾਈ ਪਰਮਜੀਤ ਸਿੰਘ ਪੰਮਾਂ ਜਿੰਨ੍ਹਾਂ ਨੂੰ ਪੁਰਤਾਗਾਲ ਵਿੱਚ ਇਮਠਰਪੋਲ ਨੇ ਭਾਰਤ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਸੀ, ੇ ਮਾਮਲੇ ਦੀ ਚਾਰਜੋਈ ਕਰਨ ਲਈ ਉਨ੍ਹਾਂ ਦੇ ਮਾਪੇ ਪੁਰਤਗਾਲ ਪਹੁੰਚ ਗਏ ਹਨ।

ਭਾਰਤ ਸਰਕਾਰ ਨੇ ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲਈ ਪੁਰਤਗਾਲ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ

ਬੀਤੇ ਕੱਲ੍ਹ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ ਭਾਰਤੀ ਅਧਿਕਾਰੀਆਂ ਵੱਲੋਂ ਪੁਰਤਗਾਲ ਦੀ ਅਦਾਲਤ ਵਿੱਚ ਦਸਤਾਵੇਜ ਪੇਸ਼ ਕੀਤੇ ਗਏ।ਇੰਗਲੈਂਡ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤੀ ਸਰਕਾਰ ਦੇ ਇਸ਼ਾਰਿਆਂ ਤੇ 18 ਦਸੰਬਰ ਨੂੰ ਪੁਰਤਗਾਲ ਵਿੱਚ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।

ਭਾਈ ਪਰਮਜੀਤ ਪੰਮੇ ਦੀ ਭਾਰਤ ਹਵਾਲਗੀ ਪੰਜਾਬ ਪੁਲਿਸ ਦੀ ਟੀਮ ਪੁਰਤਗਾਲ ਰਵਾਨਾ

ਪੁਰਤਗਾਲ ਵਿੱਚ ਗ੍ਰਿਫਤਾਰ ਭਾਰੀ ਪਰਮਜੀਤ ਸਿੰਘ ਪੰਮੇ ਦੀ ਬਾਰਤ ਹਵਾਲਗੀ ਲਈ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਪੁਰਤਗਾਲ ਰਵਾਨਾ ਹੋ ਗਈ ਹੈ।

ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਲਈ ਪੁਰਤਗਾਲ ਅਦਾਲਤ ਨੇ ਭਾਰਤ ਸਰਕਾਰ ਨੂੰ ਦਿੱਤਾ ਹੋਰ ਸਮਾ

ਬਰਤਾਨੀਆ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਦੀ 4 ਜਨਵਰੀ ਵਾਲੇ ਦਿਨ ਪੁਰਤਗਾਲ ਅਦਾਲਤ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੁਰਤਗਾਲ ਅਦਾਲਤ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਸੰਬੰਧੀ ਜਰੂਰੀ ਕਾਗਜ਼ਾਤ ਦਾਇਰ ਕਰਾਉਣ ਲਈ ਭਾਰਤ ਸਰਕਾਰ ਨੂੰ 22 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਹੈ।