Tag Archive "paramjit-singh-tanda"

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਨੂੰ ਮਨਾਇਆ ਜਾਏਗਾ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਪਹਿਲੀ ਸਤੰਬਰ ਨੂੰ ਗੁਰਦੁਆਰਾ ਤਪ ਅਸਥਾਨ ਟਾਂਡਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ 'ਸ਼ਬਦ-ਗੁਰੂ ਸਤਿਕਾਰ ਸਮਾਗਮ' ਕਰਵਾਇਆ ਜਾ ਰਿਹਾ ਹੈ।

ਕਿਸਾਨ ਖੁਦਕੁਸ਼ੀਆਂ ਕਰਨ ਦੀ ਬਜਾਏ ਹਕੂਮਤ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ: ਸਿੱਖ ਯੂਥ ਆਫ ਪੰਜਾਬ

ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹਰ ਰੋਜ਼ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਸਿੱਖ ਯੂਥ ਆਫ ਪਜਾਬ ਨੇ ਗਹਿਰੀ ਚਿੰਤਾ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਕਿਸਾਨਾਂ ਦੀਆਂ ਇਹਨਾਂ ਖੁਦਕੁਸ਼ੀਆਂ ਪਿਛੇ ਮੂਲ ਰੁਪ ਵਿਚ ਕਾਰਨ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਹਨ ਤੇ ਇਹਨਾਂ ਮਾਰੂ ਨੀਤੀਆਂ ਵਿਚ ਵੱਖ-ਵੱਖ ਸਮੇਂ ਦੀਆਂ ਰਹੀਆਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਦੋਸ਼ੀ ਹਨ। ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਪੰਜਾਬ ਅੰਦਰ 80ਵੇਂ ਅਤੇ 90ਵਿਆਂ ਦੇ ਦਹਾਕੇ ਵਿਚ ਹਥਿਆਰਬੰਦ ਫੋਰਸਾਂ ਰਾਹੀਂ ਖੂਨ ਦੀ ਹੋਲੀ ਖੇਡੀ ਤੇ ਅੱਜ ਆਪਣੀਆਂ ਮਾਰੂ ਨੀਤੀਆਂ ਰਾਹੀਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਕਿ ਫਿਰ ਖੁੂੁਨ ਦੀ ਹੋਲੀ ਖੇਡ ਰਹੀ ਹੈ। ਉਹਨਾ ਕੇਂਦਰ ਸਰਕਾਰ ਨੂੰ ਸਮਾਂ ਰਹਿੰਦੇ ਹੀ ਗਲਫਤ ਦੀ ਨੀਂਦ ਤੋਂ ਜਾਗ ਜਾਣ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਬਦਲਣ ਤੇ ਨਾਲ ਹੀ ਆਪਣਾ ਇਹ ਭੁਲੇਖਾ ਕੱਢ ਦੇਣ ਲਈ ਕਿਹਾ ਕਿ ਸ਼ਾਇਦ ਪੰਜਾਬ ਦੇ ਕਿਸਾਨ ਚੁਪਚਾਪ ਇਹ ਸਾਰਾ ਕੁਝ ਸਹਿਣ ਕਰਦੇ ਰਹਿਣਗੇ।

ਚੰਡੀਗੜ੍ਹ ਤੋਂ ਕੇਂਦਰੀ ਕਬਜ਼ਾ ਛਡਵਾਉਣ ਲਈ ਪੰਜਾਬੀਆਂ ਨੂੰ ਹੋਣਾ ਪਵੇਗਾ ਲਾਮਬੰਦ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ ਨੇ ਪਿਛਲੇ ਦਿਨੀਂ ਪੰਜਾਬ ਅੰਦਰ ਜਥੇਬੰਦੀ ਦੇ ਵਿਸਥਾਰ ਦੇ ਕੀਤੇ ਫੈਂਸਲੇ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਕਰਦਿਆਂ ਅੱਜ (25 ਅਗਸਤ) ਹਲਕਾ ਗੜ੍ਹਸ਼ੰਕਰ ਵਿਖੇ ਸਿੱਖ ਨੌਜਵਾਨਾਂ ਦੀ ਇਕ ਅਹਿਮ ਇਕੱਤਰਤਾ ਭਾਈ ਤਿਲਕੂ ਜੀ ਗੁਰਦੁਆਰਾ ਸਾਹਿਬ ਵਿਖੇ ਕੀਤੀ। ਇਸ ਇਕੱਤਰਤਾ ਵਿਚ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਟਾਂਡਾ, ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ, ਮੀਤ ਪ੍ਰਧਾਨ ਸ. ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾਉਣ ਵਾਲੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਦਲ ਖ਼ਾਲਸਾ

ਅੰਮ੍ਰਿਤਸਰ ਸਾਹਿਬ: ਦਲ ਖ਼ਾਲਸਾ ਨੇ ਅੱਜ 14 ਅਕਤੂਬਰ ਨੂੰ ਫਰੀਦਕੋਟ ਜ਼ਿਲੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਅੰਨੇਵਾਹ ਕੀਤੀ ਫਾਇਰੰਗ ਦੌਰਾਨ ਮਾਰੇ ਗਏ ...

« Previous Page