Tag Archive "panth-sewak-jatha-majha"

ਅਕਾਲ ਤਖਤ ਦਾ ਪਹਿਰੇਦਾਰ ਅਕਾਲੀ ਤਖਤ ਕਿਹੋ ਜਿਹਾ ਹੋਵੇ?

ਸਿੱਖ ਸਿਆਸਤ ਦੇ ਪੱਤਰਕਾਰ ਮਨਦੀਪ ਸਿੰਘ ਵੱਲੋਂ ਪੰਥ ਸੇਵਕ ਜਥਾ ਮਾਝਾ ਦੇ ਭਾਈ ਸੁਖਦੀਪ ਸਿੰਘ ਮੀਕੇ ਨਾਲ ਖਾਸ ਗੱਲਬਾਤ

ਜਥੇਦਾਰਾਂ ਦੇ ਫੈਸਲੇ ਤੋਂ ਬਾਅਦ ਕੀ ਪਹਿਲਾਂ ਗੁਨਾਹ ਕਰਨ ਵਾਲੇ ਹੁਣ ਫਿਰ ਸੱਤਾ ਦੇ ਕਾਬਜ਼ ਹੋਣ ਯੋਗ ਹੋ ਗਏ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਜਥੇਦਾਰਾਂ ਗਿਆਨੀ ਰਘਬੀਰ ਸਿੰਘ (ਸ੍ਰੀ ਅਕਾਲ ਤਖਤ ਸਾਹਿਬ), ਗਿਆਨੀ ਹਰਪ੍ਰੀਤ ਸਿੰਘ (ਤਖਤ ਸ੍ਰੀ ਦਮਦਮਾ ਸਾਹਿਬ) ਅਤੇ ਗਿਆਨੀ ਸੁਲਤਾਨ ਸਿੰਘ (ਤਖਤ ਸ੍ਰੀ ਕੇਸਗੜ੍ਹ ਸਾਹਿਬ) ਦੀ ਸ਼ਮੂਲੀਅਤ ਵਾਲੇ ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਦੇ ਕਈ ਆਗੂਆਂ ਨੂੰ ਉਹਨਾ ਦੀ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਮੌਕੇ ਸਿੱਖ ਹਿੱਤਾਂ ਵਿਰੁਧ ਕੀਤੇ ਗੁਨਾਹਾਂ ਲਈ ਤਨਖਾਹ ਲਗਾਈ ਹੈ।

ਪੰਥ ਸੇਵਕ ਜਥਾ ਮਾਝਾ ਵੱਲੋਂ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਤੀਜੇ ਘੱਲੂਘਾਰੇ, ਜੂਨ 1984 ਵਿੱਚ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿੱਚ ਸਿੱਖ ਵਸੋਂ ਵਾਲੇ ਇਲਾਕਿਆਂ ਦੀ ਘੇਰਾਬੰਦੀ ਕਰਕੇ 70 ਤੋਂ ਵੱਧ ਗੁਰਦੁਆਰਾ ਸਾਹਿਬਾਨ ਉੱਪਰ ਕੀਤੇ ਗਏ ਫੌਜੀ ਹਮਲਿਆਂ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪੰਥ ਸੇਵਕ ਜਥਾ ਮਾਝਾ ਵੱਲੋਂ 8 ਜੂਨ 2024 ਨੂੰ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ। 

“ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ” ਵਿਸ਼ੇ ਉਪਰ ਗੁਰਮਤਿ ਸਮਾਗਮ 25 ਮਾਰਚ ਨੂੰ

ਬਾਬਾ ਨਾਮਦੇਵ ਨਗਰ ਘੁਮਾਣ ਗੁਰਦੁਆਰਾ ਤਪਿਆਣਾ ਸਾਹਿਬ (ਘੁਮਾਣ, ਨੰਗਲ, ਪੰਡੋਰੀ) ਵਿਖੇ 25 ਮਾਰਚ 2023 ਸ਼ਨੀਵਾਰ ਸ਼ਾਮ 6:30 ਤੋਂ 9:00 ਵਜੇ ਤੱਕ ਤੀਸਰਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ ਵਿਸ਼ੇ ਉਪਰ ਪੰਥ ਸੇਵਕ ਜਥਾ ਮਾਝਾ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ ।

ਪੰਥ ਸੇਵਕ ਜਥਾ ਮਾਝਾ ਵਲੋਂ ਇਲਾਕਾ ਸ੍ਰੀ ਹਰਿਗੋਬਿੰਦਪੁਰ (ਜਿਲ੍ਹਾ ਗੁਰਦਾਸਪੁਰ) ਵਿਚ "ਗੁਰਸੰਗਤਿ ਅਤੇ ਗੁਰਦੁਆਰਾ ਪ੍ਰਬੰਧ" ਵਿਸ਼ੇ ਉਪਰ ਲੜੀਵਾਰ ਸਮਾਗਮ ਕੀਤੇ ਜਾ ਰਹੇ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਕਿਵੇਂ ਦਾ ਹੋਵੇ? ਅਤੇ ਉਸ ਪ੍ਰਬੰਧ ਨੂੰ ਗੁਰਸੰਗਤਿ ਹੀ ਕਿਵੇਂ ਗੁਰਮਤਿ ਅਨੁਸਾਰ ਚਲਾ ਸਕਦੀ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਨਵਾਂ ਪਿੰਡ ਕਾਹਨੂੰਵਾਨ ਵਿਖੇ ਮਿਤੀ 28 ਅਗਸਤ ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜੀ।