ਉਮਰ ਮੁਖਤਾਰ 1862 ਵਿਚ ਅਪਰੀਕੀ ਮਹਾਂਦੀਪ ਦੇ ਅਜੋਕੇ ਲੀਬੀਆ ਦੇ ਸਿਰੇਨਾਇਕਾ ਵਿਚ ਤੁਬਰਕ ਨਜ਼ਦੀਕ ਪਿੰਡ ਜੰਜ਼ੌਰ ਦੇ ਮਨੀਫਾ ਕਬੀਲੇ ਵਿਚ ਜੰਮਿਆ ਤੇ ਉਹ ਮਦਰੱਸੇ ਵਿਚ ਅਧਿਆਪਕ ਸੀ ਅਤੇ ਬੱਚਿਆ ਨੂੰ ਪੜ੍ਹਾਉਂਦਾ ਹੋਇਆ ਜਿੰਦਗੀ ਦੇ ਗੁੱਝੇ ਭੇਦ ਸਮਝਾਉਂਦਾ ਤੇ ਸੰਘਰਸ਼ ਲਈ ਤਿਆਰ ਕਰਦਾ।ਉਸਨੇ 1911 ਤੋਂ ਲੈ ਕੇ 1931 ਤੱਕ 20 ਸਾਲ ਇਟਲੀ ਦੇ ਤਾਨਾਸ਼ਾਹ ਰਾਜ ਪ੍ਰਬੰਧ ਵਿਰੁੱਧ ਸੰਘਰਸ਼ ਚਲਾਇਆ ਅਤੇ ਅੰਤ ਉਸਨੂੰ ਫਾਂਸੀ ਚਾੜ੍ਹ ਦਿੱਤਾ ਗਿਆ।10 ਫਰਵਰੀ 1947 ਨੂੰ ਇਟਲੀ ਵਾਲੇ ਲੀਬੀਆ ਨੂੰ ਛੱਡ ਕੇ ਭੱਜ ਗਏ ਅਤੇ ਲੰਮੇ ਸੰਘਰਸ਼ ਤੋਂ ਬਾਅਦ ਯੂ. ਐੱਨ.ਓ ਤੋਂ ਮਾਨਤਾ ਮਿਲਣ ਉਪਰੰਤ 24 ਦਸੰਬਰ 1951 ਨੂੰ ਲੀਬੀਆ ਨੇ ਆਪਣੇ ਆਪ ਨੂੰ ਅਜ਼ਾਦ ਦੇਸ਼ “ਯੁਨਾਈਟਡ ਕਿੰਗਡਮ ਆਫ ਲੀਬੀਆ” ਐਲਾਨਿਆ।ਅੱਜ ਲੀਬੀਆ ਦੇ 10 ਦਿਨਾਰ ਦੇ ਨੋਟ ਉੱਤੇ ਉਮਰ ਮੁਖਤਾਰ ਦੀ ਫੋਟੋ ਦੇਖੀ ਜਾ ਸਕਦੀ ਹੈ।