Tag Archive "naxalite"

ਛੱਤੀਸਗੜ੍ਹ: ਸੀ.ਆਰ.ਪੀ.ਐਫ. ਦੇ ਇਕ ਮੁਲਾਜ਼ਮ ਵਲੋਂ ਏ.ਕੇ.47 ਨਾਲ 4 ਸਾਥੀਆਂ ਦਾ ਕਤਲ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਭਾਰਤੀ ਨੀਮ ਫੌਜੀ ਦਸਤੇ ਦੇ ਇਕ ਮੁਲਾਜ਼ਮ ਵਲੋਂ ਕੀਤੀ ਗੋਲੀਬਾਰੀ ਨਾਲ 2 ਸਬ-ਇੰਸਪੈਕਟਰਾਂ ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ ਹੈ। ਦੰਤੇਵਾੜਾ ਰੇਂਜ ਦੇ ਡੀ.ਆਈ.ਜੀ. ਸੁੰਦਰ ਰਾਜ ਨੇ ਦੱਸਿਆ ਕਿ ਬੀਜਾਪੁਰ ਦੇ ਬਾਸਾਗੁਡਾ ਪੁਲਿਸ ਥਾਣੇ ਦੇ ਖੇਤਰ 'ਚ ਸ਼ਨੀਵਾਰ (9 ਦਸੰਬਰ) ਸ਼ਾਮ 5 ਕੁ ਵਜੇ ਸੀ.ਆਰ.ਪੀ.ਐਫ. ਦੀ 168ਵੀਂ ਬਟਾਲੀਅਨ ਦੇ ਕਾਂਸਟੇਬਲ ਸਨਥ ਕੁਮਾਰ ਵਲੋਂ ਆਪਣੀ ਸਰਵਿਸ ਰਾਈਫਲ ਏ.ਕੇ-47 ਨਾਲ ਕੀਤੀ ਗੋਲੀਬਾਰੀ ਕਾਰਨ ਸੀ.ਆਰ.ਪੀ.ਐਫ. ਦੇ 2 ਸਬ-ਇੰਸਪੈਕਟਰ ਤੇ 1 ਏ.ਐਸ.ਆਈ. ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿਨ ਵਿਚ ਇਨ੍ਹਾਂ ਮੁਲਾਜ਼ਮਾਂ 'ਚ ਆਪਸ ਵਿਚ ਕਿਸੇ ਗੱਲ ਕਰਕੇ ਬਹਿਸ ਹੋਈ ਸੀ।

ਫੇਸਬੁਕ ‘ਤੇ ਨਕਲਸੀਆਂ ਦੇ ਹੱਕ ‘ਚ ਲਿਖਣ ਕਰਕੇ ਛੱਤੀਸਗੜ੍ਹ ਦੀ ਡਿਪਟੀ ਜੇਲਰ ਨੂੰ ਕੀਤਾ ਮੁਅੱਤਲ

ਫੇਸਬੁਕ 'ਤੇ ਬਸਤਰ 'ਚ ਸੀ.ਆਰ.ਪੀ.ਐਫ. ਦੀ ਨਿੰਦਾ ਕਰਨ ਵਾਲੀ ਰਾਏਪੁਰ ਸੈਂਟਰਲ ਜੇਲ੍ਹ ਦੀ ਡਿਪਟੀ ਜੇਲਰ ਵਰਸ਼ਾ ਡੋਂਗਰੇ ਨੂੰ ਛੱਤੀਸਗੜ੍ਹ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।