Tag Archive "national-sikh-campaign"

ਸਿੱਖ ਪਛਾਣ ਬਾਰੇ ਚੇਤਨਾ ਫੈਲਾਉਣ ਵਾਲੀ ਮੁਹਿੰਮ ਨੂੰ ਅਮਰੀਕਾ ਵਿਚ ਮਿਲਿਆ ਪੀਆਰਵੀਕ ਯੂਐਸ ਐਵਾਰਡ 2018

ਇਸ ਮੁਹਿੰਮ ਨੂੰ ਪੀਆਰਵੀਕ ਯੂਐਸ ਐਵਾਰਡ 2018 ਨਾਲ ਸਨਮਾਨਤ ਕੀਤਾ ਗਿਆ ਹੈ। ਦੂਜੇ ਸ਼ਬਦਾਂ ਵਿੱਚ ਇਸ ਪੁਰਸਕਾਰ ਨੂੰ ਜਨਤਕ ਹਿੱਤ ਦੇ ਖੇਤਰ ਵਿੱਚ ਲੋਕ ਸੰਪਰਕ ਸਨਅਤ ਦਾ ਆਸਕਰ ਵੀ ਆਖਿਆ ਜਾਂਦਾ ਹੈ।

ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵੱਡੇ ਇਨਾਮ ਦੀ ਦੌੜ ਵਿਚ

ਚੰਡੀਗੜ੍ਹ: ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਵਲੋਂ ਚਲਾਈ ਜਾ ਰਹੀ ਮੁਹਿੰਮ ‘ਵੀ ਆਰ ਸਿੱਖ’ ਨੂੰ ਪੀਆਰ ...

ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖਾਂ ਨੇ ਜਾਗਰੂਕਤਾ ਲਈ 1.35 ਲੱਖ ਡਾਲਰ ਕੀਤੇ ਇਕੱਤਰ

ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖ ਭਾਈਚਾਰੇ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਇਕ ਕੌਮੀ ਮੁਹਿੰਮ ਤਹਿਤ 135000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ ਅਤੇ ਇਹ ਖੇਤੀ ਕਰਨ ਵਾਲੇ ਸਿੱਖ ਭਾਈਚਾਰੇ ਦੇ ਰਿਹਾਇਸ਼ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿਥੇ ਬਾਦਾਮ, ਆੜੂ ਅਤੇ ਦਾਖ-ਮੁਨੱਕਾ ਦੇ ਵੱਡੇ ਫਾਰਮ ਹਨ।

ਸਿੱਖ ਜਾਗਰੂਕਤਾ ਮੁਹਿੰਮ ਲਈ ਅਮਰੀਕੀ ਸਿੱਖਾਂ ਨੇ ਸਵਾ ਲੱਖ ਡਾਲਰ ਦਾ ਫੰਡ ਇਕੱਠਾ ਕੀਤਾ

ਅਮਰੀਕਾ ਦੇ ਸ਼ਹਿਰ ਉਥਾਹ ਵਿਚ ਸਥਿਤ ਸਿੱਖ ਭਾਈਚਾਰੇ ਨੇ 'ਰਾਸ਼ਟਰੀ ਮੀਡੀਆ ਮੁੰਹਿਮ' ਲਈ 125,000 ਡਾਲਰ ਦਾ ਫੰਡ ਇੱਕਠਾ ਕੀਤਾ ਹੈ ਜਿਸ ਦੀ ਮਦਦ ਨਾਲ ਅਮਰੀਕਾ ਵਿਚ ਸਿੱਖਾਂ ਅਤੇ ਸਿੱਖ ਧਰਮ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਉਥਾਹ ਸਿੱਖ ਕਮਿਊਨਟੀ ਜਿਸ ਵਿਚ ਕਿ 200 ਪਰਿਵਾਰ ਸ਼ਾਮਿਲ ਹਨ, ਨੇ ਇਹ ਫ਼ੰਡ ਇਕ ਸਮਾਗਮ ਦੌਰਾਨ ਇਕੱਠਾ ਕੀਤਾ ਹੈ।

ਕੌਮੀ ਸਿੱਖ ਮੁਹਿੰਮ ਵੱਲੋਂ ਅਮਰੀਕਾ ਵਿੱਚ ਵੱਖ-ਵੱਖ ਧਰਮਾਂ, ਨਸਲਾਂ ਅਤੇ ਵਿਸ਼ਵਾਸ਼ਾਂ ਦੇ ਲੋਕਾਂ ਵਿੱਚ ਆਪਸੀ ਤਾਲਮੇਲ ਅਤੇ ਸਦਭਾਵਨਾ ਵਧਾਉਲ ਲਈ ਗਠਜੋੜ ਕਾਇਮ

ਅਮਰੀਕਾ ਵਿਚ ਸਿੱਖਾਂ ਖਿਲਾਫ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਅਤੇ ਅਮਰੀਕਾ ਵਾਸੀਆਂ ਨੂੰ ਸਿੱਖ ਪਛਾਣ ਅਤੇ ਸਿੱਖ ਕੌਮ/ਧਰਮ ਬਾਰੇ ਦੱਸਣ ਲਈ ਸਿੱਖ ਜੱਥੇਬੰਦੀ ਕੌਮੀ ਸਿੱਖ ਮੁਹਿੰਮ (ਐਨ. ਐਸ. ਸੀ.) ਨੇ ਸਮਾਜ ਸੇਵੀ ਸੰਗਠਨਾਂ ਦਾ ਇਕ ਗਠਜੋੜ ਕਾਇਮ ਕੀਤਾ ਹੈ ।

ਅਮਰੀਕਾ ਵਿੱਚ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨ ਵਿੱਚ ਨੈਸ਼ਨਲ ਸਿੱਖ ਕੈਪੇਨ ਹੋਈ ਸ਼ਾਮਲ

ਵੱਖ-ਵੱਖ ਧਰਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਮਜਬੀ ਨਫਰਤ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਸ਼ਾਮਲ ਹੋਇਆ। ਵੱਖ-ਵੱਖ ਧਰਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਮਜਬੀ ਨਫਰਤ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਸ਼ਾਮਲ ਹੋਇਆ।

ਅਮਰੀਕੀਆਂ ਦੀ ਸਿੱਖ ਧਰਮ ਬਾਰੇ ਸਮਝ ਸਿੱਖਾਂ ‘ਚ ਚਿੰਤਾਂ ਦਾ ਵਿਸ਼ਾ ਬਣੀ

ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵਲੋਂ ਅਮਰੀਕਾ ਵਿਚ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਜਦੋਂਕਿ ਸਿੱਖ ਭਾਈਚਾਰਾ ਇਸ ਮੁਲਕ ਵਿਚ ਲਗਪਗ ਇਕ ਸਦੀ ਤੋਂ ਵੱਸਿਆ ਹੋਇਆ ਹੈ ਅਤੇ ਇਸ ਵੇਲੇ ਸਿੱਖ ਕਈ ਅਹਿਮ ਸਰਕਾਰੀ ਅਹੁਦਿਆਂ ’ਤੇ ਵੀ ਹਨ ਤੇ ਕਈ ਧਨਾਢ ਸਿੱਖ ਸ਼ਖਸੀਅਤਾਂ ਵੀ ਉਥੇ ਵਸਦੀਆਂ ਹਨ।

ਸਿੱਖਾਂ ਪ੍ਰਤੀ ਜਿਆਦਾਤਰ ਅਮਰੀਕੀਆਂ ਨੂੰ ਪਤਾ ਨਾ ਹੋਣ ਬਾਰੇ ਸਰੋਮਣੀ ਕਮੇਟੀ ਨੇ ਜਤਾਈ ਚਿੰਤਾ

ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਿੱਖਾਂ ਦੀ ਪਹਿਚਾਣ ਸਬੰਧੀ ਜ਼ਿਆਦਾਤਰ ਅਮਰੀਕੀ ਮੂਲ ਨਿਵਾਸੀਆਂ ਨੂੰ ਪਤਾ ਨਾ ਹੋਣ ਦਾ ਖੁਲਾਸਾ ਹੋਣ 'ਤੇ ਚਿੰਤਾ ਜਿਤਾਉਂਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੀ ਤਰੱਕੀ 'ਚ ਜਿਥੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਹੈ ।

ਸਿੱਖਾਂ ਬਾਰੇ ਬਹੁਤ ਘੱਟ ਜਾਣਦੇ ਹਨ ਜ਼ਿਆਦਾਤਰ ਅਮਰੀਕੀ

ਅਮਰੀਕਾ ਵਿੱਚ ਸਿੱਖਾਂ ਬਾਰੇ ਦੀ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਅਤੇ ਹਾਰਟ ਰਿਸਰਚ ਵਲੋਂ ਕੀਤੇ ਗਏ ਹੁਣ ਤਕ ਦੇ ਸੱਭ ਤੋਂ ਪ੍ਰਭਾਵਸ਼ਾਲੀ ਅਧਿਐਨ, ''ਅਮਰੀਕਾ ਵਿਚ ਸਿੱਖ ਧਰਮ : ਅਮਰੀਕੀ ਲੋਕ ਕੀ ਜਾਣਦੇ ਹਨ ਅਤੇ ਕੀ ਜਾਣਨਾ ਚਾਹੁੰਦੇ ਹਨ,'' ਵਿਚ ਦਸਿਆ ਗਿਆ ਹੈ ਕਿ ਅਮਰੀਕੀ ਲੋਕ ਸਿੱਖਾਂ, ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਬਾਰੇ ਕੀ ਵਿਚਾਰਧਾਰਾ ਰਖਦੇ ਹਨ?

ਅਮਰੀਕਾ ਵਿੱਚ ਸਿੱਖਾਂ ਦਾ ਅਕਸ ਸੁਧਾਰਨ ਲਈ ਵਿਸ਼ੇਸ਼ ਮੁਹਿੰਮ

ਅਮਰੀਕਾ ਵਿੱਚ 100 ਤੋ ਵੱਧ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਦੀ ਸਾਂਝੀ ਬਣੀ ਸੰਸਥਾ “ਨੈਸ਼ਨਲ ਸਿੱਖ ਕਮਪੇਨ” ਨੇ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਨਸਲੀ ਨਫਰਤ ਦੇ ਅਪਰਾਧਾਂ ਦੀਆਂ ਵੱਧਦੀਆਂ ਘਟਨਾਵਾਂ ਵਿਚਕਾਰ ਅਮਰੀਕੀ ਗੁਰਦੁਆਰਿਆਂ ਨੇ ਇਕ ਤਕੜੀ ਰਾਸ਼ਟਰੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਅਧੀਨ 50 ਲੱਖ ਡਾਲਰ ਖਰਚ ਕਰਕੇ ਅਮਰੀਕਾ ਵਿਚ ਇਸ ਭਾਈਚਾਰੇ ਦੇ ਅਕਸ ਨੂੰ ਬਿਹਤਰ ਬਣਾਇਆ ਜਾਵੇਗਾ।