ਇਸ ਵੀਡੀਓੁ ਫਿਲਮ ਨਾਨਕ ਸ਼ਾਹ ਫਕੀਰ 'ਤੇ ਕੀਤੀ ਵਿਸਥਾਰ ਚਰਚਾ ਦਾ ਹਿੱਸਾ ਹੈ।ਇਸ ਵਿੱਚ ਸ੍ਰ. ਹਰਕਮਲ ਸਿੰਘ ਨੇ ਵਿਸਥਾਰ ਸਾਹਿਤ ਦੱਸਿਆ ਕਿ ਗੁਰੂ ਸਾਹਿਬਾਨ 'ਤੇ ਬਣ ਰਹੀਆਂ ਫਿਲਮਾਂ ਸਿੱਖ ਮਾਪਿਆਂ ਦੇ ਆਪਣੇ ਬੱਚਿਆਂ ਨੂੰ ਸਿੱਖ ਸਾਖੀਆਂ ਸੁਣਾਉਣ ਦੀ ਜਗ੍ਹਾਂ ਨਹੀਂ ਲੈ ਸਕਦੀਆਂ।
ਬੀਤੇ ਸਮੇਂ ਦੌਰਾਨ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਚਿਤਰਤ ਕਰਨ ਵਿਰੁਧ ਸਿੱਖ ਪੰਥ ਵਲੋਂ ਉੱਚੀ ਸੁਰ ਚ ਆਵਾਜ਼ ਬੁਲੰਦ ਕੀਤੀ ਗਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਮੋਹਰੀ ਸਫਾਂ ਵਿਚ ਰਹੀ ਸੀ ਅਤੇ ਇਸ ਅਦਾਰੇ ਦੇ ਵਿਿਦਆਰਥੀਆਂ ਵਲੋਂ ਇਸ ਮਾਮਲੇ ਵਿਚ ਬੌਧਿਕ ਤੇ ਜ਼ਮੀਨੀ ਸਰਗਰਮੀ ਕੀਤੀ ਗਈ ਸੀ।
ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ ਸਿੱਖਾਂ ਦਾ ਧਰਮ ਨਿਭਾਉਣ ਅਤੇ ਅਮਲਾਂ ਨਾਲ ਇਤਿਹਾਸ ਸਿਰਜਣ ਦਾ ਯਕੀਨ ਟੁੱਟ ਗਿਆ ਹੈ ਜੋ ਨਕਲ ਜਾਂ ਕਲਪਨਾ ਦੇ ਆਸਰੇ ਆਪਣੇ ਧਰਮ ਇਤਿਹਾਸ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ?
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ ਨੂੰ ਕਦੇ ਵੀ ਸਥਾਨ ਅਤੇ ਸਮੇਂ ਪਖੋਂ ਸਦੀਵਤਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੀ ਤ੍ਰਿਪਤੀ ਅਤੇ ਉਸ ਦੇ ਸੋਮੇ ਵਕਤੀ ਹੁੰਦੇ ਹਨ।
ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ ਜਾਂ ਨਾ ਹੋਵੇ ਉਹਦੇ ਬਾਰੇ ਬਹਿਸ ਕਾਹਦੇ ਵਾਸਤੇ? ਇਹ ਮਨੁੱਖੀ ਅਤੇ ਬਿਜਲ ਪਰਛਾਵੇਂ ਦੇ ਫਰਕ ਦੇ ਰੌਲੇ ਦੀ ਸੰਭਾਵਨਾ ਆਈ ਹੀ ਕਿਥੋਂ? ਇਹ ਮੂਲ ਵਿਚਾਰਣ ਵਾਲੀ ਗੱਲ ਹੈ।
ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖਾਲਸਾ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਪ੍ਰਵਾਨਗੀਂ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ...
ਨਵੀਂ ਦਿੱਲੀ: ਸਿੱਖ ਸਿਧਾਂਤਾਂ ਵਿਰੁੱਧ ਜਾ ਕੇ ਬਣਾਈ ਗਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੇ ਇਕ ਜਵਾਬ ...
ਦਸਤਾਰ ਮਾਮਲੇ ’ਤੇ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਟਿੱਪਣੀਆਂ ਦਾ ਤਾਂ ਭਾਵੇਂ ‘ਭਾਰਤੀ ਮੁੱਖ ਧਾਰਾ ਦੇ ਵਹਿਣ ਵਿੱਚ ਰਹਿਣ’ ਵਾਲੇ ਸਿੱਖ ਆਗੁਆਂ ਨੇ ਬੜੀ ਤੇਜ਼ੀ ਨਾਲ ਫੜੀਆਂ ਤੇ ਇਨ੍ਹਾਂ ਦੀ ਨਿਖੇਧੀ ਵੀ ਕੀਤੀ ਪਰ ਇਸ ਤੋਂ ਵੱਧ ਗੰਭੀਰ ਮਾਮਲੇ ’ਤੇ ਜੋ ਇਸ ਤੋਂ ਵੀ ਵੱਧ ਗਲਤ ਟਿੱਪਣੀਆਂ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਨੇ ਕੀਤੀਆਂ ਹਨ ਉਨਹਾਂ ਬਾਰੇ ਹਾਲੀ ਇਨ੍ਹਾਂ ਆਗੂਆਂ ਵਿੱਚੋਂ ਕੋਈ ਨਹੀਂ ਬੋਲ ਰਿਹਾ।
ਅੰਮ੍ਰਿਤਸਰ, (ਨਰਿੰਦਰਪਾਲ ਸਿੰਘ): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਫਲਸਫੇ ਤੇ ਅਧਾਰਿਤ ਘਟਨਾਵਾਂ ਉਪਰ ਬਣਾਈ ਗਈ ਫਿਲਮ ਨਾਨਕਸ਼ਾਹ ਫਕੀਰ ਦੀ ਤਿਆਰੀ ਤੋਂ ...
ਚੰਡੀਗੜ੍ਹ: ਸਿੱਖ ਸਿਧਾਂਤਾਂ ਦੇ ਖਿਲਾਫ ਬਣਾਈ ਗਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦੇ ਮਾਮਲੇ ਵਿਚ ਖਾਲਸਾ ਪੰਥ ਦੇ ਕਟਹਿਰੇ ਵਿਚ ਖੜ੍ਹੀ ਸ਼੍ਰੋਮਣੀ ਕਮੇਟੀ ਵਿਚ ਅਸਲ ...
Next Page »