ਦਿੱਲੀ: ਨਵੰਬਰ 2016 ਵਿਚ ਵਿਚ ਹੋਏ ਨਾਭਾ ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਦਿੱਲੀ ਵਿਚੋਂ ਹੋਈ ਗ੍ਰਿਫਤਾਰੀ ਦੇ ਮਾਮਲੇ ਵਿੱਚ ਦਿੱਲੀ ਅਦਾਲਤ ਵਲੋਂ ਅੱਜ ਹੋਈ ਸੁਣਵਾਈ ...
ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਏਟੀਐਸ ਦਸਤੇ ਨੇ ਲਖੀਮਪੁਰ ਖੇੜੀ ਜ਼ਿਲ੍ਹੇ ਤੋਂ ਪੰਜਾਬ ਪੁਲਿਸ ਨੂੰ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉੱਤਰ ਪ੍ਰਦੇਸ਼ "ਅੱਤਵਾਦ ਵਿਰੋਧੀ ਦਸਤੇ" (ਏਟੀਐਸ) ਦੇ ਆਈ. ਜੀ. ਅਸੀਮ ਅਰੁਨ ਸਿੰਘ ਨੇ ਦੱਸਿਆ ਕਿ ਏਟੀਐਸ ਦੀ ਟੀਮ ਨੇ ਜਿਤੇਂਦਰ ਸਿੰਘ ਟੋਨੀ ਨੂੰ ਲਖੀਮਪੁਰ ਖੇੜੀ ਦੇ ਮੈਲਾਨੀ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਹੈ ਜਿਹੜਾ ਨਾਭਾ ਜ਼ੇਲ੍ਹ ਤੋਂ ਭੱਜੇ ਬੰਦਿਆਂ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ।
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਆਰਗੇਨਾਈਜ਼ਡ ਕ੍ਰਾਈਮ ਇੰਟੈਲੀਜੈਂਸ ਯੂਨਿਟ ਨੇ ਨਾਭਾ ਜੇਲ ਬ੍ਰੇਕ ਮਾਮਲੇ 'ਚ ਲੋੜੀਂਦੇ ਗੈਂਗਸਟਰ ਸੁਖਚੈਨ ਸਿੰਘ ਉਰਫ਼ ਸੁੱਖੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਉਲਕ, ਪੁਲਿਸ ਥਾਣਾ ਜੌੜਕੀਆਂ, ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨਾਭਾ ਜੇਲ੍ਹ 'ਚੋਂ ਫਰਾਰ ਹੋਏ ਗੁਰਪ੍ਰੀਤ ਸੇਖੋਂ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਸਾਰਿਆਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਇਨ੍ਹਾਂ ਗੈਂਗਸਟਰਾਂ ਨੂੰ ਐਤਵਾਰ ਮੋਗਾ ਜ਼ਿਲ੍ਹੇ ਦੇ ਪਿੰਡ ਢੁਡੀਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਨਵੰਬਰ 2016 'ਚ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ 'ਚੋਂ ਫਰਾਰ ਹੋਏ ਹਵਾਤਾਲੀਆਂ ਵਿਚੋਂ ਇਕ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸਦੇ 4 ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਵਿਖੇ ਅੱਜ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਫਾਇਰਿੰਗ ਹੋਈ ਹੈ।
ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਤੋਂ ਫਰਾਰ ਹਵਾਲਾਤੀਆਂ ਵਿੱਚੋਂ ਗ੍ਰਿਫਤਾਰ ਕੀਤੇ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਨੀਟਾ ਦਿਓਲ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਨੀਟਾ ਨੂੰ ਰਾਹਦਾਰੀ ਰਿਮਾਂਡ ‘ਤੇ ਪੰਜਾਬ ਲਿਆ ਕੇ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਸੀ।
ਮੱਧ ਪ੍ਰਦੇਸ਼ ਪੁਲਿਸ ਨੇ ਨਾਭਾ ਜੇਲ੍ਹ 'ਚੋਂ ਭੱਜੇ ਇਕ ਨੀਟਾ ਦਿਓਲ ਨੂੰ ਉਸਦੇ ਇਕ ਹੋਰ ਸਾਥੀ ਸਣੇ ਇੰਦੌਰ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਜਣੇ ‘ਜਾਅਲੀ ਨਾਵਾਂ ਤਹਿਤ’ ਉਥੇ ਰਹਿ ਰਹੇ ਸਨ ਤੇ ਉਨ੍ਹਾਂ ਦਾ ‘ਆਪਣੇ ਸਾਥੀਆਂ ਨਾਲ ਵੀ ਸੰਪਰਕ’ ਬਣਿਆ ਹੋਇਆ ਸੀ।
ਅੱਜ ਪੁਲਿਸ ਰਿਮਾਂਡ ਖਤਮ ਹੋਣ 'ਤੇ ਨਾਭਾ ਜੇਲ੍ਹ ਬ੍ਰੇਕ ਕੇਸ ਵਿਚ ਪੁਲਿਸ ਵੱਲੋਂ ਹਰਮਿੰਦਰ ਮਿੰਟੂ, ਪਲਵਿੰਦਰ ਭਿੰਦਾ, ਗੁਰਪ੍ਰੀਤ, ਬਿੱਕਰ ਸਿੰਘ ਤੇ ਜਗਤਵੀਰ ਨੂੰ ਡਿਊਟੀ ਮੈਜਿਸਟਰੇਟ ਕਮਲ ਵਰਿੰਦਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਸਾਰਿਆਂ ਨੂੰ 9 ਜਨਵਰੀ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਨਾਭਾ ਜੇਲ੍ਹ ਤੋਂ ਫਰਾਰ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਭਾਈ ਹਰਮਿੰਦਰ ਸਿੰਘ ਮਿੰਟੂ ਸਮੇਤ ਇਸ ਫਰਾਰੀ ਕਾਂਡ ਦੀ ਆੜ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ 'ਤੇ ਪਲਿਸ ਵਲੋਂ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਪੁਲਿਸ ਦੇ ਇਸ ਅਣਮਨੁੱਖੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਢਿੱਲੋਂ ਵਲੋਂ ਜਾਰੀ ਪੈੱਸ ਬਿਆਨ ਵਿੱਚ ਪੁਲਿਸ ਵਲੋਂ ਸਿੱਖਾਂ 'ਤੇ ਪੁੱਛਗਿੱਛ ਦੇ ਬਹਾਨੇ ਤਸ਼ੱਦਦ ਢਾਹੁਣ ਦੀ ਕਾਰਵਾਈ ਦੇ ਮੱਦੇ ਨਜ਼ਰ ਪੰਜਾਬ 'ਤੇ ਹਕੂਮਤ ਕਰ ਰਹੀ ਬਾਦਲ ਸਰਕਾਰ ਦੀ ਤੁਲਨਾ ਕਾਂਗਰਸੀ ਮੁੱਖ ਮੰਤਰੀ ਬੇਅੰਤੇ ਦੇ ਜ਼ੁਲਮੀ ਰਾਜ ਨਾਲ ਕੀਤੀ ਗਈ ਹੈ।
ਨਾਭਾ ਜੇਲ੍ਹ ਵਿਚੋਂ 5 ਹੋਰਾਂ ਨਾਲ ਫਰਾਰ ਹੋਣ ਦੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਦਾ ਪੁਲਿਸ ਰਿਮਾਂਡ 26 ਦਸੰਬਰ ਤਕ ਵਧਾ ਦਿੱਤਾ ਗਿਆ ਹੈ।
Next Page »