Tag Archive "minorties-in-india"

ਕੈਪਟਨ ਅਮਰਿੰਦਰ ਵਲੋਂ 21 ਸਿੱਖਾਂ ਦੇ ਕੀਤੇ ਕਤਲ ਦੇ ਖੁਲਾਸੇ ਬਾਰੇ ਐਡਵੋਕੇਟ ਬੈਂਸ ਨਾਲ ਵਿਸ਼ੇਸ਼ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿਚ ਆਪਣੇ ਇਕ ਟਵੀਟ 'ਚ ਸਪੱਸ਼ਟ ਇੰਕਸ਼ਾਫ ਕੀਤਾ ਕਿ 1980-90 ਦੇ ਦਹਾਕੇ ਦੌਰਾਨ ਪੰਜਾਬ 'ਚ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ।

ਪੰਜਾਬ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਰੁਤਬਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ: ਭਾਰਤੀ ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ

ਪੰਜਾਬ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਰੁਤਬਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ , ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ।

ਹਿੰਦੂ ਮਹਾਂ ਸਭਾ ਵੱਲੋਂ ਭਾਰਤ ਨੂੰ “ਇਸਲਾਮ ਮੁਕਤ ਦੇਸ਼” ਬਣਾਉਣ ਲਈ ਲਹਿਰ ਚਲਾਉਣ ਦਾ ਐਲਾਨ

ਭਾਰਤ ਵਿੱਚ ਹਿੰਦੂਵਾਦੀ ਤਾਕਤਾਂ ਦੇ ਸਹਿਯੋਗ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਨਾਲ ਭਾਰਤ ਦਾ ਹਿੰਦੂਕਰਨ ਕਰਨ ਹਿੱਤ ਭਗਵਾ ਜੱਥੇਬੰਦੀਆਂ ਵੱਲੋਂ ਰਾਜਸੀ ਸ਼ਹਿ 'ਤੇ ਨਿੱਤ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਐਲਾਨ ਕੀਤੇ ਜਾ ਰਹੇ ਹਨ।

ਮੱਧ ਪ੍ਰਦੇਸ਼ ਵਿੱਚ ਫਿਰ ਹੋਈ ਚਰਚ ਦੀ ਭੰਨ ਤੋੜ

ਦਿੱਲੀ, ਹਰਿਆਣਾ, ਮਹਾਂਰਾਸ਼ਟਰ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਚਰਚਾ 'ਤੇ ਹਮਲਾ ਹੋਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇੱਥੋਂ ਦੇ ਛਾਉਣੀ ਇਲਾਕੇ 'ਚ ਬੀਤੀ ਦੇਰ ਰਾਤ ਇਕ ਚਰਚ ਵਿਚ ਭੰਨ-ਤੋੜ ਕਰਨ 'ਤੇ ਸਥਾਨਕ ਇਸਾਈ ਭਾਈਚਾਰਾ ਗੁੱਸੇ 'ਚ ਹੈ ਙ ਪੁਲਿਸ ਅਨੁਸਾਰ ਇਹ ਘਟਨਾ ਆਗਰਾ ਛਾਉਣੀ ਦੇ ਪ੍ਰਤਾਪਪੁਰਾ ਖੇਤਰ 'ਚ ਸੇਂਟ ਮੈਰੀ ਚਰਚ ਦੀ ਹੈ ।

ਬਰਤਾਨੀਆਂ ਵਿੱਚ ਇਸਾਈ ਭਾਈਚਾਰੇ ਨੇ ਦਿੱਲੀ ‘ਚ ਹੋ ਰਹੇ ਚਰਚਾਂ ‘ਤੇ ਹਮਲਿਆਂ ਦੇ ਰੋਸ ਵਜੋਂ ਕੀਤਾ ਰੋਸ ਮੁਜ਼ਾਹਰਾ

ਬਰਤਾਨੀਆਂ ਵਿੱਚ ਵੱਸਦੇ ਇਸਾਈ ਭਾਈਚਾਰੇ ਨੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਭਾਜਪਾ ਸਰਕਾਰ ਬਨਣ ਤੋਂ ਬਾਅਦ ਵਿੱਚ ਚੱਲੇ ਜਬਰੀ ਧਰਮ ਪ੍ਰਵਰਤਨ ਪ੍ਰੋਗਰਾਮ, ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਦਿੱਲ਼ੀ ਵਿੱਚ ਚਰਚਾ ‘ਤੇ ਹੋ ਰਹੇ ਹਮਲੇ ਅਤੇ ਹਮਲ਼ਿਆਂ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ 10 ਡਾਊਨਿੰਗ ਸਟਰੀਟ ਤੋਂ ਲੈ ਕੇ ਭਾਰਤੀ ਹਾਈ ਕਮਿਸ਼ਨ ਲੰਡਨ ਤੱਕ ਏਸ਼ੀਅਨ ਕਿ੍ਸਚੀਅਨ ਫਰੰਟ ਯੂ. ਕੇ. ਵੱਲੋਂ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਸਹਿਯੋਗ ਨਾਲ ਲੰਡਨ ਵਿਖੇ ਰੋਸ ਮਾਰਚ ਕੀਤਾ ਗਿਆ।

ਧਾਰਮਿਕ ਅਸਹਿਣਸ਼ੀਲਤਾ ’ਤੇ ਮੋਦੀ ਦੀ ਚੁੱਪ ਖ਼ਤਰਨਾਕ: ਨਿਊਯਾਰਕ ਟਾਈਮਜ਼

ਭਾਰਤ ਵਿੱਚ ਚੱਲ ਰਹੇ ਹਿੰਦੂਵਾਦੀ ਕੱਟੜਤਾ ਅਤੇ ਫਿਰਕੂ ਰੂਝਾਨ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਆਪਣੀ ਭਾਰਤ ਯਾਤਰਾ ਦੌਰਾਨ ਅਤੇ ਉਸ ਤੋਂ ਬਾਅਦ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਅੱਜ ਅਮਰੀਕਾ ਦੀ ਇੱਕ ਪ੍ਰਮੁੱਖ ਅਖ਼ਬਾਰ 'ਦੀ ਨਿਊਯਾਰਕ ਟਾਈਮਜ਼' ਵਿੱਚ ਅੱਜ 'ਮੋਦੀ ਦੀ ਖ਼ਤਰਨਾਕ ਚੁੱਪ' ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ ਹੈ ।

ਉਬਾਮਾ ਨੂੰ ਭਾਰਤ ਵਿੱਚ ਘੱਟਗਿਣਤੀਆਂ ਦੀ ਮਾੜੀ ਦਸ਼ਾ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਕੋਲ ਉਠਾਉਣ ਦੀ ਕੀਤੀ ਅਪੀਲ

ਭਾਰਤ ਦੇ ਗਣਤੰਤਰ ਦਿਵਸ ਦੇ ਸਮਾਗਮਾ ਵਿੱਚ 26 ਜਨਵਰੀ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਆ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਭਾਰਤ ਵਿੱਚ ਘੱਟਗਿਣਤੀਆਂ ਦੀ ਮਾੜੀ ਦਸ਼ਾ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਦੀ ਅਪੀਲ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੇ ਭਾਰਤੀ ਅਮਰੀਕੀ ਮੁਸਲਮਾਨਾਂ ਦੇ ਇਕ ਐਡਵੋਕੇਸੀ ਗਰੁੱਪ ਨੇ ਕੀਤੀ ਹੈ।

ਅਲੀਗੜ੍ਹ ਵਿੱਚ ਘੱਟ ਗਿਣਤੀ ਲੋਕਾਂ ਦੇ ਧਰਮ ਬਦਲਣ ਲਈ ਕੀਤਾ ਜਾਣ ਵਾਲਾ ਸਮਾਗਮ ਰੱਦ

ਭਾਰਤ ਦੀ ਕੇਂਦਰੀ ਸੱਤਾ ‘ਤੇ ਭਾਜਪਾ ਦੇ ਰੂਪ ਵਿੱਚ ਹਿੰਦੂਤਵੀਆਂ ਦੇ ਕਾਬਜ਼ ਹੋਣ ਤੋਂ ਬਾਅਦ ਇੰਨਾਂ ਵੱਲੋਂ ਭਾਰਤ ਵਿੱਚ ਵੱਸਦੀਆਂ ਘੱਟ ਗਿਣਤੀਆਂ ਨੂੰ ਬੇਇੱਜਤ ਕਰਨ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ।

ਚਰਚ ਵਿੱਚ ਅੱਗ ਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ: ਕ੍ਰਿਸਚਨ ਦਲਿਤ ਫਰੰਟ

ਦਿਲਸ਼ਾਦ ਬਾਗ ਦਿੱਲੀ ਵਿਖੇ ਕੈਥੋਲਿਕ ਮਿਸ਼ਨ ਦੇ ਚਰਚ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾੜ ਦਿੱਤੇ ਜਾਣ ਦੀ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਆਲ ਇੰਡੀਆ ਕ੍ਰਿਸਚਨ ਦਲਿਤ ਫਰੰਟ ਦੇ ਪ੍ਰਧਾਨ ਮੁਨੱਵਰ ਮਸੀਹ ਨੇ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਹੈ।

ਆਰ ਐਸ ਐਸ ਦਾ ਮੁੱਖ ਏਜੰਡਾ ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਰੰਗ ਵਿੱਚ ਰੰਗ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲਣਾ: ਜਾਚਕ

ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਵੱਲੋਂ ਆਰ. ਐੱਸ. ਐੱਸ ਦੇ ਵਿਦਿਆਰਥੀ ਵਿੰਗ ਨੂੰ ਆਪਣੀ ਸੰਸਥਾਵਾਂ ਵਿੱਚ ਕੈਂਪ ਲਾਉਣ ਦੀ ਸਹਿਮਤੀ ਦੇਣ ਨੂੰ ਭਾਜਪਾ ਦੇ ਸਿੱਖ ਸੰਸਥਾਂਵਾਂ 'ਤੇ ਕਬਜ਼ੇ ਕਰਨ ਦੇ ਮਨਸੂਬੇ ਵਜੋਂ ਦੇਖਿਆ ਜਾ ਰਿਹਾ ਹੈ।

Next Page »