Tag Archive "manjit-singh-gk"

ਚੋਣ ਕਮੀਸ਼ਨ ਦੀਆਂ ਹਦਾਇਤਾਂ ‘ਤੇ ਦਿੱਲੀ ਦੇ ਬਾਦਲ ਦਲ ਦੇ ਆਗੂਆਂ ਤੋਂ ਜਿਪਸੀਆਂ ਅਤੇ 24 ਗੰਨਮੈਨ ਵਾਪਸ ਲਏ ਗਏ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਆਗੂਆਂ ਤੋਂ ਪੰਜਾਬ ਪੁਲਿਸ ਨੇ ਆਪਣੀਆਂ ਜਿਪਸੀਆਂ ਤੇ ਗੰਨਮੈਨ ਵਾਪਸ ਮੰਗਵਾ ਲਏ ਹਨ। ਪੰਜਾਬ ਪੁਲਿਸ ਦੀ ਇਹ ਸੁਰੱਖਿਆ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿਤ ਨੂੰ ਦਿੱਤੀ ਹੋਈ ਸੀ।

ਦਿੱਲੀ ਗੁਰਦੁਆਰਾ ਚੋਣਾਂ ਲਈ 5 ਜਥੇਬੰਦੀਆਂ ਨੂੰ ਮਿਲੇ ਰਾਖਵੇਂ ਚੋਣ ਨਿਸ਼ਾਨ

26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ 5 ਜੱਥੇਬੰਦੀਆਂ ਨੂੰ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ, ਹਾਲਾਂਕਿ ਕੁਝ ਜੱਥੇਬੰਦੀਆਂ ਦੇ ਰਾਖਵੇਂ ਚੋਣ ਨਿਸ਼ਾਨ ਦਾ ਮਸਲਾ ਆਖਿਰੀ ਸਮੇਂ ਅਦਾਲਤ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਹੱਲ ਹੋ ਸਕਿਆ। ਦਰਅਸਲ ਦਿੱਲੀ ਗੁਰਦੁਆਰਾ ਚੋਣ ਵਿਭਾਗ ਵੱਲੋਂ ਸਿਰਫ ਰਜਿਸਟਰਡ ਧਾਰਮਿਕ ਜਥੇਬੰਦੀਆਂ ਨੂੰ ਹੀ ਰਾਖਵੇਂ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਹਨ ਜਦਕਿ ਬਾਕੀ ਆਜ਼ਾਦ ਉਮੀਦਵਾਰਾਂ ਵਾਸਤੇ ਵੱਖ-ਵੱਖ ਚੋਣ ਨਿਸ਼ਾਨਾਂ ਦੀ ਵੱਖਰੀ ਸੂਚੀ ਹੁੰਦੀ ਹੈ।

ਦਿੱਲੀ ਗੁਰਦੁਆਰਾ ਚੋਣਾਂ: ਡੇਰਾਵਾਦ ਤੇ ਬੇਅਦਬੀ ਬਣਨਗੇ ਮੁੱਖ ਮੁੱਦੇ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਣੇ ਮਾਹੌਲ ਦਾ ਅਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਉੱਤੇ ਵੀ ਦਿਖਾਈ ਦੇਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਡੇਰਾ ਸਿਰਸਾ ਤੋਂ ਪੰਜਾਬ ਵਿੱਚ ਲਿਆ ਸਮਰਥਨ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਤਿਕੋਣੀ ਟੱਕਰ ਦੇ ਆਸਾਰ ਹਨ।

ਬਾਦਲ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਆਪਣੀ ਤੀਸਰੀ ਅਤੇ ਆਖਰੀ ਸੂਚੀ ਜਾਰੀ ਕੀਤੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਬਾਦਲ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ ਹੈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ।

ਵੋਟਾਂ ਪੈਣ ਦਾ ਸਮਾਂ ਖਤਮ ਹੁੰਦੇ ਹੀ ਜੀ.ਕੇ. ਨੇ ਡੇਰਾ ਸਿਰਸਾ ਮੁੱਖੀ ਨੂੰ ਢਕੋਸਲੇਬਾਜ਼ ਅਖੌਤੀ ਸਾਧ ਦੱਸਿਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਖ਼ੌਤੀ ਡੇਰੇਦਾਰਾਂ ਦੇ ਖਿਲਾਫ਼ ਜੋ "ਸਟੈਂਡ" ਉਨ੍ਹਾਂ ਦਾ ਪਹਿਲਾਂ ਸੀ ਅੱਜ ਵੀ ਉਹੀ ਹੈ। ਪ੍ਰੈਸ ਬਿਆਨ 'ਚ ਅੱਗੇ ਕਿਹਾ ਗਿਆ ਕਿ ਸਿੱਖ ਵਿਰੋਧੀ ਵਿਵਾਦਤ ਡੇਰਾ ਸਿਰਸਾ ਵਲੋਂ ਬਾਦਲ ਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਮਾਇਤ ਕਰਨ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਦਿੱਲੀ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਪਨਾਹ ਦੇਣ ਪਿੱਛੇ ਡੇਰੇ ਦੀ ਵੱਡੀ ਭੂਮਿਕਾ ਰਹੀ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ ਦੇ ਅਖੀਰ ‘ਚ ਹੋਣ ਦੀ ਆਸ: ਮੀਡੀਆ ਰਿਪੋਰਟ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਦੀਆਂ ਸੰਭਾਵਨਾਵਾਂ ਹਨ। ਮੁੱਖ ਮੁਕਾਬਲਾ ਭਾਜਪਾ ਦੇ ਸਮਰਥਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਰਨਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿਚ ਹੈ।

ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਨਾਂ ਕਾਤਲਾਂ ਵੱਜੋਂ “ਸੱਚ ਦੀ ਕੰਧ” ‘ਤੇ ਲਿੱਖੇ ਜਾਣ ਦੀ ਉਠੀ ਮੰਗ

"1984 ਸਿੱਖ ਕਤਲੇਆਮ ਪੀੜਤ ਪਰਿਵਾਰ" ਸੰਸਥਾ ਦੇ ਆਗੂ ਸਾਬਕਾ ਦਿੱਲੀ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਗੁਰਦੁਆਰਾ ਸ਼ਹੀਦ ਗੰਜ ਤਿਲਕ ਵਿਹਾਰ ਦੇ ਚੇਅਰਮੈਨ ਮੋਹਨ ਸਿੰਘ ਅਤੇ ਬਾਬੂ ਸਿੰਘ ਦੁੱਖਿਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਜੂਨ 1984 ਦੇ ਅਕਾਲ ਤਖ਼ਤ ਸਾਹਿਤ 'ਤੇ ਹਮਲੇ ਅਤੇ ਨਵੰਬਰ 1984 'ਚ ਸਿੱਖ ਕਤਲੇਆਮ ਦਾ ਦੋਸ਼ੀ ਕਰਾਰ ਦਿੰਦੇ ਹੋਏ ਦੋਨਾਂ ਦੇ ਨਾਂ ਲਿਖਿਆ ਪਲੇਟਾਂ ਯਾਦਗਾਰ ’ਚ ਲਗਾਉਣ ਦੀ ਵੀ ਮੰਗ ਕੀਤੀ।

ਜੀ.ਕੇ. ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਸੰਗਤਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ : ਅਕਾਲੀ ਦਲ ਦਿੱਲੀ (ਸਰਨਾ)

ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਵੇਚੇ ਜਾਣ ਅਤੇ ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਦੇ ਮੁਦਿਆਂ 'ਤੇ ਜੀ. ਕੇ. ਜਾਂ ਤਾਂ ਸਬੂਤਾਂ ਸਹਿਤ ਖੁਲੀ ਬਹਿਸ ਕਰੇ ਜਾਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਮੁਆਫ਼ੀ ਮੰਗੇ। ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ (2013) ਵਿਚ ਜੀ. ਕੇ. ਤੇ ਬਾਦਲ ਦਲ ਨੇ ਸਾਰੀ ਦਿੱਲੀ ਵਿਚ ਪ੍ਰਚਾਰ ਕੀਤਾ ਕਿ ਉਹਨਾਂ ਦੀ ਪਾਰਟੀ ਕਮੇਟੀ ਦਾ ਚਾਰਜ ਲੈਣ ਦੇ 15 ਦਿਨਾਂ ਦੇ ਅੰਦਰ-ਅੰਦਰ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਬੀ. ਐਲ. ਕਪੂਰ ਹਸਪਤਾਲ ਨੂੰ 300 ਕਰੋੜ ਰੁਪਏ ਵਿਚ ਵੇਚੇ ਜਾਣ, ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਐਨ. ਡੀ. ਐਮ. ਸੀ. ਨੂੰ ਦੇਣ ਅਤੇ ਦੂਸਰੇ ਭ੍ਰਿਸ਼ਟਾਚਾਰ ਦੇ ਸਬੂਤ ਸੰਗਤਾਂ ਸਾਹਮਣੇ ਨਸ਼ਰ ਕਰੇਗੀ।

ਮਨਜੀਤ ਸਿੰਘ ਜੀ.ਕੇ. ਨੇ ਕਿਹਾ; ਕੇਜਰੀਵਾਲ ਸਰਕਾਰ ਦਿੱਲੀ ‘ਚ ਸਿੱਖ ਹਿਤਾਂ ਦੀ ਅਣਦੇਖੀ ਕਰ ਰਹੀ ਹੈ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਕਮੇਟੀ ਨੇ ਪਿਛਲੇ 22 ਮਹੀਨੀਆਂ ਦੇ ਕੇਜਰੀਵਾਲ ਰਾਜ ਦੌਰਾਨ ਸਿੱਖ ਮਸਲਿਆਂ ’ਤੇ ਉਨ੍ਹਾਂ ਦੀ ਕਥਨੀ ਅਤੇ ਕਰਨੀ ਦੇ ਫਰਕ ਨੂੰ ਕੌਮ ਦੇ ਵਡੇਰੇ ਹਿਤਾਂ ਨੂੰ ਮੁੱਖ ਰਖਦੇ ਉਜਾਗਰ ਕੀਤਾ ਸੀ। ਜੀ.ਕੇ. ਨੇ ਕਿਹਾ ਕਿ ਅਸੀਂ ਕੇਜਰੀਵਾਲ ਦੇ ਆਡੰਬਰ ਨੂੰ ਤਾਰ-ਤਾਰ ਕਰ ਦਿੱਤਾ ਸੀ ਜਿਸਤੋਂ ਖਿਝ ਕੇ ਕੇਜਰੀਵਾਲ ਹੁਣ ਮਾੜੀ ਸਿਆਸਤ ’ਤੇ ਉਤਰ ਆਏ ਹਨ।

2017 ਦੀਆਂ ਕਮੇਟੀ ਚੋਣਾਂ ਲਈ ਅਕਾਲੀ ਦਲ ਵੱਲੋਂ ਮੌਜੂਦਾ 40% ਕਮੇਟੀ ਮੈਂਬਰਾਂ ਦੀ ਟਿਕਟ ਕੱਟਣ ਦੀ ਤਿਆਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਮੌਜੂਦਾ 30-40 ਫੀਸਦੀ ਕਮੇਟੀ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ। ਇਹ ਖੁਲਾਸਾ ਦਲ ਅਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਦੌਰਾਨ ਜੀ.ਕੇ. ਨੇ ਆਗੂਆਂ ਵਿਚੋਂ ਵੱਧ ਤੋਂ ਵੱਧ ਬੀਬੀਆਂ ਅਤੇ ਨੌਜਵਾਨਾਂ ਨੂੰ ਦਲ ਵੱਲੋਂ ਟਿਕਟ ਦਿੱਤੇ ਜਾਣ ਦੇ ਤੈਅ ਕੀਤੇ ਗਏ ਤਰੀਕੇ ਅਤੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ।

« Previous PageNext Page »