ਕਈ ਮਹੀਨਿਆਂ ਤੋਂ ਲਾਪਤਾ ਮਲੇਸ਼ੀਆਈ ਜਹਾਜ ਦੇ ਮਲਬੇ ਅਤੇ ਸਵਾਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਚੱਲ ਰਹੀ ਬਿਆਨਬਾਜ਼ੀ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਲੇਸ਼ੀਆਈ ਜਹਾਜ਼ ਹਾਦਸੇ ਦੀ ਜਾਂਚ ਪੜਤਾਲ ਪੂਰੀ ਹੋਣ ਤੱਕ ਸਾਰੇ ਪੱਖਾਂ ਨੂੰ ਜਲਦਬਾਜ਼ੀ 'ਚ ਨਤੀਜੇ 'ਤੇ ਨਾ ਪਹੁੰਚਣ ਤੇ ਰਾਜਨੀਤਿਕ ਬਿਆਨਬਾਜ਼ੀ ਤੋਂ ਬਚਣ ਦੀ ਅਪੀਲ ਕੀਤੀ ਹੈ।