Tag Archive "maghi-mela-rallies"

ਸਿਆਸੀ ਕਾਨਫਰੰਸਾਂ: ਸਤਿਕਾਰ ਕਮੇਟੀ ਮੈਂਬਰਾਂ ਨੂੰ ਪੁਲੀਸ ਨੇ ਮਾਰਚ ਕਰਨ ਤੋਂ ਰੋਕਿਆਂ

ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਮਾਨ ਵੱਲੋਂ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸਾਂ ਕਰਨ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂੇ ਰੋਸ ਕਾਰਨ ਕਮੇਟੀ ਮੈਂਬਰਾਂ ਤੇ ਪੁਲੀਸ ਵਿਚਾਲੇ ਤਣਾਅ ਬਣਿਆ ਰਿਹਾ।

ਮਾਘੀ ਮੇਲੇ ’ਤੇ ਸਿਆਸੀ ਕਾਨਫ਼ਰੰਸ ਨਹੀਂ ਕਰੇਗੀ ਆਮ ਆਦਮੀ ਪਾਰਟੀ ਅਤੇ ਕਾਂਗਰਸ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇੇ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਸਿਆਸੀ ਕਾਨਫ਼ਰੰਸਾਂ ਨਾ ਕਰਨ ਦਾ ਸਤਿਕਾਰ ਕਰਦਿਆਂ ਕਾਂਗਰਸ ਨੇ ਇਸ ਵਾਰ ਮਾਘੀ ਮੇਲੇ ’ਤੇ ਸਿਆਸੀ ਕਾਨਫ਼ਰੰਸ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਸਿਆਸੀ ਲਾਭ ਲਈ ਵਰਤਣਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ।

ਮਾਘੀ ਤੇ ਪਾਲਾ ਵਧਿਆ, ਸਿਆਸੀ ਪਾਰਾ ਮੱਘਿਆ; ਲਾਰਿਆਂ ਦਾ ਇੱਕ ਹੋਰ ਦੌਰ ਹੋਇਆ ਚਾਲੂ

40 ਮੁਕਤਿਆਂ ਦੀ ਪਵਿੱਤਰ ਧਰਤੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦੇ ਮੇਲੇ ਤੇ ਸਿਆਸੀ ਸਟੇਜਾਂ ਸਜੀਆਂ।ਪਰ ਇਸ ਵਾਰ ਇਹ ਸਿਆਸੀ ਸਟੇਜਾਂ ਦੀ ਚਰਚਾ ਲੋਕਾਂ ਦੇ ਜਹਿਨ ਵਿੱਚ ਜਿਆਦਾ ਭਾਰੂ ਨਜਰ ਆਈ, ਮੁਕਾਬਲੇ ਸ਼ਹੀਦਾਂ ਦੀ ਸ਼ਹਾਦਤ ਅਤੇ ਸਿੱਖਿਆ ਤੋਂ।ਇਸ ਦਾ ਕਾਰਨ ਇਹ ਰਿਹਾ ਕਿ ਇੱਕ ਤਾਂ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕੀਤੇ ਜਾ ਚੁੱਕੇ ਹਨ ਤੇ ਦੂਜਾ ਕਿ ਇਨ੍ਹਾਂ ਚੋਣਾਂ ਵਿੱਚ ਮੁਕਾਬਲਾ ਤਿਕੋਣਾ ਹੋ ਚੁਕਿਆ ਹੈ। ਪੰਜਾਬ ਦੀਆਂ ਦੋ ਮਕਬੂਲ ਰਵਾਇਤੀ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਤੋਂ ਇਲਾਵਾ ਇਸ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਿਆਸਤ ਵਿੱਚ ਵਧੀ ਮਕਬੂਲੀਅਤ ਨਾਲ ਮੁਕਾਬਲਾ ਰੋਮਾਂਚਕ ਹੋ ਚੁੱਕਿਆ ਹੈ।