10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਚੁਣੇ ਗਏ ਕਾਰਜਕਾਰੀ ਜਥੇਦਾਰਾਂ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਅਤੇ ਭਾਰਤੀ ਫੌਜ ਦੇ ਸਾਬਕਾ ਅਫਸਰ ਕੁਲਦੀਪ ਬਰਾੜ ਨੂੰ ਪੰਥ ਵਿਚੋਂ "ਛੇਕਣ" ਦਾ ਐਲਾਨ ਕੀਤਾ ਹੈ। ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਦੇ ਦਸਤਖਤਾਂ ਹੇਠ "ਹੁਕਮਨਾਮਾ" ਜਾਰੀ ਕਰਕੇ ਕੇ.ਪੀ.ਐਸ. ਗਿੱਲ ਅਤੇ ਕੁਲਦੀਪ ਬਰਾੜ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਗਿਆ।
ਸ੍ਰੀ ਦਰਬਾਰ ਸਾਹਿਬ 'ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਦੀ ਕੰਮਾਡ ਸੰਭਾਲਣ ਵਾਲੇ ਲੈਫਟੀਨੈਟ ਜਨਰਲ ਕੁਲਦੀਪ ਬਰਾੜ 'ਤੇ ਸੰਨ 2012 ਵਿੱਚ ਲੰਡਨ ਸ਼ਹਿਰ ਵਿੱਚ ਹੋਏ ਕਾਤਲਾਨਾ ਹਮਲੇ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਚਾਰ ਸਿੱਖਾਂ ਦੀ ਅਪੀਲ ਅੱਜ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਲੰਡਨ (ਜੁਲਾਈ 31, 2013): ਸਿੱਖ ਸਿਆਸਤ ਨਿਊਜ਼ ਨੂੰ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਸਤੰਬਰ 2012 ਵਿਚ ਭਾਰਤੀ ਫੌਜ ਦੇ ਰਿਟਾਇਰਡ ਲੈਫ. ਜਨ. ਕੁਲਦੀਪ ਬਰਾੜ ਉੱਤੇ ਹੋਏ ਹਮਲੇ ਸੰਬੰਧੀ ਲੰਡਨ ਦੀ ਅਦਾਲਤ ਨੇ ਤਿੰਨ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਹੈ ਜਦਕਿ ਇਸ ਸੰਬੰਧੀ ਇਕ ਸਿੱਖ ਨੇ ਪਹਿਲਾਂ ਹੀ ਹਮਲੇ ਵਿਚ ਆਪਣੀ ਸ਼ਮੂਲੀਅਤ ਦਾ ਇਕਬਾਲ ਕਰ ਲਿਆ ਸੀ।
ਪੰਜਾਬੀ ਦੀ ਇਹ ਕਹਾਵਤ ਸੁਨਾਉਣ ਨੂੰ ਚਿੱਤ ਕਰ ਆਇਆ ਹੈ ਪਈ ਜਦੋਂ ਬੁੱਢੀ ਗਾਂ ਨੱਚਦੀ ਹੈ ਤਾਂ ਧੂੜ ਜ਼ਿਆਦਾ ਉਡਾਉਂਦੀ ਹੈ। 78 ਵਰ੍ਹਿਆਂ ਨੂੰ ਪੁੱਜੇ ਜਨਰਲ ਕੇ. ਐਸ ਬਰਾੜ ਵੀ ਅੱਜ ਕੱਲ੍ਹ ਕੁੱਝ ਇਸ ਤਰ੍ਹਾਂ ਹੀ ਕਰ ਰਹੇ ਜਾਪਦੇ ਹਨ। ਮੀਡੀਏ ਦੇ ਵੱਡੇ ਹਿੱਸੇ ਨੂੰ ਵੀ ਯਾਰੀਆਂ ਪਾਲਣ ਦਾ ਸੁਨਿਹਿਰੀ ਮੌਕਾ ਮਿਲ ਗਿਆ ਹੈ।
ਜਨਰਲ ਬਰਾੜ ਉੱਤੇ ਹੋਇਆ ਹਮਲਾ ਅਤੇ ਇਸ ਘਟਨਾ ਨਾਲ ਜੋੜੀਆਂ ਜਾ ਰਹੀਆਂ ਅਤੇ ਕੁੱਝ ਘੜੀਆਂ ਜਾ ਰਹੀਆਂ ਅਤੇ ਕੁਛ ਵਿਉਂਤਬੰਦ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਕੁੱਝ ਅੱਧ ਕੱਚੀਆਂ ਅਤੇ ਅੱਧ ਸੱਚੀਆਂ ਗੱਲਾਂ ਨੂੰ ਅੰਗਰੇਜ਼ੀ ਦੇ ਦੋ ਸ਼ਬਦਾਂ- ਕੰਟੈਂਟ (ਵਿਸ਼ਾ ਵਸ਼ਤੂ) ਅਤੇ ਕੰਟੈਕਸਟ (ਪ੍ਰਕਰਣ) ਦੇ ਅਰਥਾਂ ਵਿਚ ਸਮਝਣ ਤੇ ਸਮਝਾਉਣ ਦੀ ਅੱਜ ਬਹੁਤ ਲੋੜ ਹੈ। ਪਰ ਇਸ ਕੰਮ ਲਈ ਰਤਾ ਕੁ ਡੂੰਘਾ ਉਤਰਨਾ ਪੈਣਾ ਹੈ।