ਸਿੱਖ ਖਬਰਾਂ

ਲੈਫ. ਜਨਰਲ ਕੁਲਦੀਪ ਬਰਾੜ ‘ਤੇ ਲੰਡਨ ਵਿੱਚ ਹਮਲਾ ਕਰਨ ਵਾਲੇ ਸਜ਼ਾ ਯਾਫਤਾ ਸਿੱਖਾਂ ਦੀ ਅਪੀਲ ਅਦਾਲਤ ਨੇ ਕੀਤੀ ਰੱਦ

October 16, 2014 | By

ਲੰਡਨ (15 ਅਕਤੂਬਰ, 2014): ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਦੀ ਕੰਮਾਡ ਸੰਭਾਲਣ ਵਾਲੇ ਲੈਫਟੀਨੈਟ ਜਨਰਲ ਕੁਲਦੀਪ ਬਰਾੜ ‘ਤੇ ਸੰਨ 2012 ਵਿੱਚ ਲੰਡਨ ਸ਼ਹਿਰ ਵਿੱਚ ਹੋਏ ਕਾਤਲਾਨਾ ਹਮਲੇ ਵਿੱਚ ਸਜ਼ਾ ਦਾ ਸਾਹਮਣਾ ਕਰ ਰਹੇ ਚਾਰ ਸਿੱਖਾਂ ਦੀ ਅਪੀਲ ਅੱਜ ਅਦਾਲਤ ਨੇ ਰੱਦ ਕਰ ਦਿੱਤੀ ਹੈ।

Four-Sikhs-sentenced-for-attacking-Kuldip-Brar

ਲੈਫ. ਜਨਰਲ ਬਰਾੜ ‘ਤੇ ਹਮਲਾ ਕਰਨ ਵਾਲੇ ਸਿੱਖਾਂ ਦੀ ਅਪੀਲ ਰੱਦ

ਜਨਰਲ ਬਰਾੜ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਬਰਮਿੰਘਮ ਦੇ ਮਨਦੀਪ ਸਿੰਘ (34) ਅਤੇ ਲੰਡਨ ਤੋਂ ਦਿਲਬਾਗ ਸਿੰਘ (37) ਨੂੰ 14 ਸਾਲਾਂ ਦੀ ਸਜ਼ਾ ਸੁਣਾਈ ਅਤੇ ਹਰਜੋਤ ਕੌਰ (39) ਨੂੰ 11 ਸਾਲ ਅਤੇ ਬਲਜਿੰਦਰ ਸਿੰਘ ਜਿਸਨੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ, ਨੂੰ 10 ਸਾਲ 6 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ।

ਇਸੇ ਕੇਸ ਵਿੱਚ ਪੰਜਵੇਂ ਵਿਅਕਤੀ ਲਖਬੀਰ ਸਿੰਘ ਨੂੰ ਸਾਉਥਵਾਰਕ ਕਰਾਊਨ ਕੋਰਟ ਨੇ 21 ਮਾਰਚ 2014 ਨੂੰ 10 ਸਾਲ ਕੈਦ ਦੀ ਸਜ਼ਾ ਦਿੱਤੀ ਸੀ।

ਬਰਤਾਨਵੀ ਅਦਾਲਤ ਵੱਲੋਂ ਮੁਲਜ਼ਮਾਂ ਨੂੰ ਦਿੱਤੀ ਗਈ ਇਸ ਸਖਤ ਸਜ਼ਾ ਦੀ ਚਾਰ ਚੁਫੇਰੇ ਨਿੰਦਾ ਹੋਈ ਸੀ।ਵੱਖ-ਵੱਖ ਸਿੱਖ ਸੰਸਥਾਵਾਂ ਨੇ ਚਿੰਤਾ ਜ਼ਾਹਿਰ ਕਰਦਿਆ ਕਿਹਾ ਸੀ ਕਿ ਅਦਾਲਤ ਨੇ ਇਸ ਕੇਸ ਵਿੱਚ ਸਿੱਖ ਕਾਰਕੂਨਾਂ ਨੂੰ ਸਜ਼ਾ ਦੇਣ ਸਮੇਂ ਜਿਆਦਾ ਸਖਤੀ ਤੋਂ ਕੰਮ ਲਿਆ ਸੀ।

ਇੱਥੇ ਇਹ ਵਰਨਣਯੋਗ ਹੈ ਕਿ ਕੁਲਦੀਪ ਸਿੰਘ ਬਰਾੜ ਨੇ ਭਾਰਤੀ ਫੌਜਾਂ ਦੀ ਸ੍ਰੀ ਦਰਬਾਰ ਸਾਹਿਬ ‘ਤੇ 1984 ਵਿੱਚ ਕੀਤੇ ਹਮਲੇ ਦੌਰਾਨ ਅਗਵਾਈ ਕੀਤੀ ਸੀ।ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਪੰਜਾਬ ਦੇ 35 ਹੋਰ ਗੁਰਦੁਆਰਿਆਂ ‘ਤੇ ਇੱਕੋ ਸਮੇਂ ਹਮਲਾ ਕੀਤਾ ਸੀ।

ਲੈਫ. ਜਨਰਲ ਕੁਲਦੀਪ ਬਰਾੜ ਦੀ ਅਗਵਾਈ ਵਿੱਚ ਫੌਜ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਸਿੱਖ ਸ਼ਕਤੀ ਦੇ ਸੋਮੇ, ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ।

ਇਸ ਖਬਰ ਨੂੰ ਅੰਗਰੇਜ਼ੀ ਵਿਚ ਪੜ੍ਹੋ:

Kuldip Brar attack case: UK court rejects sentence appeal of four Sikhs

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,