ਭਾਰਤੀ ਕਾਨੂੰਨ ਸਿੱਖਾਂ ਨੂੰ ਸਿੱਖੀ ਦੇ ਪੰਜ ਕੱਕਾਰਾਂ ਵਿੱਚ ਕਿਰਪਾਨ ਨੂੰ ਹਰ ਜਗਾ 'ਤੇ ਪਹਿਨਣ ਦੀ ਇਜ਼ਾਜ਼ਤ ਦਿੰਦਾ ਹੈ, ਪਰ ਇਸਦੇ ਬਾਵਜੂਦ ਸਿੱਖਾਂ ਨੂੰ ਕਈ ਵਾਰ ਕਿਰਪਾਨ ਧਾਰਨ ਕੀਤੀ ਹੋਣ ਕਰਕੇ ਕੱਝਲ ਖੁਆਰ ਕੀਤਾ ਜਾਂਦਾ ਹੈ।ਕੋਈ ਅਜਿਹਾ ਵਿਅਕਤੀ ਜਾਂ ਸੰਸਥਾ ਸਿੱਖਾਂ ਨੂੰ ਮਿਲੇ ਇਸ ਕਾਨੂੰਨੀ ਅਧਿਕਾਰ ਨੂੰ ਨਾ ਸਮਝੇ, ਪਰ ਜਦ ਭਾਰਤੀ ਕਾਨੂੰਨ ਅਨੁਸਾਰ ਬਿਨਾਂ ਕਿਸੇ ਵਿਤਕਰੇ ਦੇ ਹਰ ਇੱਕ ਨੂੰ ਨਿਆ ਦੇਣ ਵਾਲੀ ਅਦਾਲਤ ਜਾਂ ਜੱਜ ਹੀ ਭਾਰਤੀ ਕਾਨੂੰਨ ਦੀ ਉਲੰਘਣਾ ਕਰਦਿਆਂ ਸਿੱਖ ਕਿਰਪਾਨ ਪ੍ਰਤੀ ਗੈਰ ਕਾਨੂੰਨੀ ਕਾਰਵਾਈ ਕਰੇ ਤਾਂ ਭਾਰਤ ਵਿੱਚ ਸਿੱਖਾਂ ਦੀ ਹੋਣੀ ਦੇ ਮਸਲੇ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।
ਕ੍ਰਿਕਟ ਵਿਸ਼ਵ ਕੱਪ 2015 ਦੇ ਪੂਲ ਮੈਚਾਂ 'ਚ ਭਾਰਤ-ਜ਼ਿੰਬਬਾਵੇ ਦੌਰਾਨ ਖੇਡੇ ਗਏ ਮੈਚ ਦੌਰਾਨ 7 ਸਿੰਘਾਂ ਨੂੰ ਕ੍ਰਿਪਾਨ ਪਹਿਨਣ ਕਰਕੇ ਰੋਕਿਆ ਗਿਆ ਸੀ, ਜਿਸਦੀ ਸ਼ਿਕਾਇਤ ਨਿਊਜ਼ੀਲੈਂਡ ਵਲੋਂ ਹਿਊਮਨ ਰਾਈਟਸ ਕਮਿਸ਼ਨ ਕੋਲ ਧਾਰਮਿਕ ਚਿੰਨ੍ਹ ਰੋਕਣ ਖਿਲਾਫ ਸ਼ਿਕਾਇਤ ਕੀਤੀ ਗਈ ਸੀ।
ਭਾਜਪਾ ਦੀ ਵਿਧਾਇਕਾ ਵੱਲੋਂ ਸਿੱਖ ਕੱਕਾਰਾਂ ਦੀ ਬੇਅਬਦੀ ਕਰਨ ਦੇ ਮਾਮਲੇ ਵਿੱਚ ਪੰਥਕ ਆਗੂਆਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਮੰਗ ਕੀਤੀ ਹੈ ਕਿ ਉਕਤ ਵਿਧਾਇਕਾ ਨੂੰ ਤਲਬ ਕਰ ਕੇ ਸਜ਼ਾ ਲਾਈ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਸਾਜ਼ਿਸ਼ ਤਹਿਤ ਸਿੱਖ ਕਕਾਰਾਂ ਦੀ ਬੇਅਦਬੀ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਊਸ਼ਾ ਠਾਕੁਰ ਵਿਰੁੱਧ 22 ਸਤੰਬਰ ਦਿਨ ਸੋਮਵਾਰ ਨੂੰ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਜਾਵੇਗਾ।
ਸਿੱਖ ਸੰਸਾਰ ਵਿੱਚ ਜਿੱਥੇ ਵੀ ਵੱਸਦਾ ਹੈ, ਉੱਥੋਂ ਹੀ ਉਹ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਕੱਕਾਰੀ ਰਹਿਤ ਮਰਿਆਦਾ ਰਾਹੀਂ ਆਪਣੇ ਵਿਰਸੇ ਨਾਲ ਜੁੜਿਆ ਹੋਇਆਹੈ। ਭਲੇ ਹੀ ਸਿੱਖਾਂ ਨੂੰ ਆਪਣੀ ਪੰਜ ਕੱਕਾਰੀ ਰਹਿਤ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਿੱਖਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਸੰਸਾਰ ਨੂੰ ਪੰਜ ਕੱਕਾਰੀ ਰਹਿਤ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਇਸ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।ਇਸੇ ਪਰਿਪੇਖ ਵਿੱਚ ਹੀ ਨਿਉਜ਼ੀਲੈਂਡ ਵਿੱਚ ਵੱਸਦੇ ਸਿੱਖਾਂ ਨੇ ਕ੍ਰਿਪਾਨ ਨੂੰ ਧਾਰਨ ਕਰਨ ਲਈ ਦੇਸ਼ ਵਿੱਚ ਆਉਦੀ ਮੁਸ਼ਕਲ ਦੇ ਮੱਦੇਨਜ਼ਰ ਸਰਕਾਰ ਤੱਕ ਪਹੁੰਚ ਕੀਤੀ ਹੈ।
« Previous Page