ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਡੇਹਰਾ ਬਾਬਾ ਨਾਨਕ ਵਿਖੇ ਕੀਤੇ ਗਏ ਪ੍ਰਬੰਧ ਪਾਣੀ ਦੀ ਭੇਟ ਚੜ੍ਹ ਗਏ ਹਨ। ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਲਈ ਡੇਹਰਾ ਬਾਬਾ ਨਾਨਕ ਵਿਖੇ ਕਈ ਕਾਨਤੀ ਭਵਨ (ਟੈਂਟ-ਸਿਟੀ) ਬਣਾਉਣ ਦੇ ਨਾਲ-ਨਾਲ ਸੰਗਤਾਂ, ਖਬਰਖਾਨੇ ਅਤੇ ਸਿਆਸਤਦਾਨਾਂ ਤੇ ਸਰਕਾਰੀ ਅਹੁਦੇਦਾਰਾਂ ਦੀਆਂ ਗੱਡੀਆਂ ਖੜ੍ਹਾਉਣ ਲਈ ਜੋ ਥਾਵਾਂ ਤਿਆਰ ਕੀਤੀਆ ਸਨ ਸਭ ਬੀਤੀ ਰਾਤ ਪਏ ਮੀਹ ਕਾਰਨ ਪਾਣੀ ਨਾਲ ਭਰ ਗਈਆਂ ਹਨ।
ਅਮਰੀਕਾ ਦੇ ਪੂਰਬੀ ਤਟ (ਈਸਟ ਕੋਸਟ) ਦੀਆਂ ਸਿੱਖ ਜਥੇਬੰਦੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਨਾਇਟਡ ਨੇਸ਼ਨਜ਼ (ਯੂ.ਨੇ.) ਆਮ ਸਭਾ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਇਸ ਫੇਰੀ ਕਾਮਯਾਬ ਬਣਾਉਣ ਦੇ ਮਕਸਦ ਨਾਲ ਇਮਰਾਨ ਖਾਨ ਦਾ ਖਾਸ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ 'ਤੇ ਹੈ।
ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੇਵਲ ਪੇਸ਼ ਕੀਤੀ ਫੀਸ ਦੀ ਮੁਢਲੀ ਤਜ਼ਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਜਜ਼ੀਆ" ਕਰਾਰ ਦੇਣ ਵਾਲਾ ਭੜਕਾਊ ਅਤੇ ਬੇਲੋੜਾ ਬਿਆਨ ਹੈ, ਜੋ ਮੌਕੇ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਬਲਕਿ ਉਲਟ ਹੈ।
ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਭਾਜਪਾ ਆਗੂ ਅਤੇ ਰਾਜ ਸਭਾ ਦੇ ਹਿੱਸੇਦਾਰ (ਮੈਂਬਰ) ਸੁਬਰਾਮਨੀਅਮ ਸੁਆਮੀ ਵਲੋਂ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕ ਦੇਣ ਦੀ ਵਕਾਲਤ ਨੂੰ ਗੈਰ ਸੰਜੀਦਾ, ਗੈਰ ਜਿੰਮੇਵਾਰਾਨਾ ਅਤੇ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿਤਾ ਹੈ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਅਟਾਰੀ-ਵਾਹਗਾ ਸਰਹੱਦ ਉੱਤੇ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਹੋਵੇਗੀ। ਜ਼ਿਕਰਯੋਗ ਹੈ ਕਿ ਲੰਘੇ ਸਾਲ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਹਿਲਕਦਮੀ ਕੀਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕ੍ਰਮਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਚ ਇਸ ਲਾਂਘੇ ਲਈ ਹੋਣ ਵਾਲੀ ਉਸਾਰੀ ਦੇ ਨੀਂਹ ਪੱਥਰ ਰੱਖ ਦਿੱਤੇ ਸਨ।
ਕਰਤਾਰਪੁਰ ਲਾਂਘੇ ਬਾਰੇ ਅਗਾਊਂ ਯੋਜਨਾ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨੀ ਵਫਦ 13 ਮਾਰਚ ਨੂੰ ਭਾਰਤ ਆਵੇਗਾ।ਪਾਕਿਸਤਾਨੀ ਵਫਦ ਦੀ ਭਾਰਤ ਫੇਰੀ ਤੋਂ ਮਗਰੋਂ ਕਰਤਾਰਪੁਰ ਲਾਂਘੇ ਦੇ ਸਮਝੌਤੇ ਬਾਰੇ ਗੱਲਬਾਤ ਲਈ 28 ਮਾਰਚ ਨੂੰ ਭਾਰਤੀ ਵਫਦ ਪਾਕਿਸਤਾਨ ਜਾਵੇਗਾ।
ਸੰਗਤ ਦੇ ਦਰਸ਼ਨਾਂ ਲਈ ਪਹਿਲਾਂ ਲੱਗੀ ਦੂਰਬੀਨ ਦੀ ਦਿਸਣ ਹੱਦ ਘੱਟ ਸੀ ਅਤੇ ਧੁੰਦ ਪੈਣ ਨਾਲ ਹੋਰ ਵੀ ਘੱਟ ਗਈ ਸੀ। ਵੱਡੀ ਗਿਣਤੀ ਵਿਚ ਸੰਗਤਾਂ ਦੂਰੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਲੱਗੀਆਂ ਹਨ ਇਸ ਲਈ ਤਿੰਨ ਨਵੀਆਂ ਦੂਰਬੀਨਾਂ ਲਗਾਈਆਂ ਗਈਆਂ ਹਨ।
ਭਾਰਤ ਏਡੇ ਵੱਡੇ ਮਸਲੇ ਨੂੰ ਲੈ ਕੇ ਜਵਾਕਾਂ ਵਾਲਾ ਵਿਹਾਰ ਕਰ ਰਿਹਾ ਐ ਪਰ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਗੰਭੀਰ ਹੈ ਸਾਡਾ ਪ੍ਰਤੀਕਰਮ ਪੂਰੀ ਸਮਝਦਾਰੀ ਵਾਲਾ ਹੀ ਹੋਵੇਗਾ
ਗੁਰੂ ਨਾਨਕ ਸਾਹਬ ਦੀ ਵਿਚਾਰਧਾਰਾ ਸਰਬ ਸਾਂਝੀ ਹੈ ਹਰੇਕ ਧਰਮ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਸ਼ਰਧਾ ਰੱਖਦੇ ਹਨ।
ਪਾਕਿਸਤਾਨ ਵਲੋਂ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸਮਝੌਤੇ ਦਾ ਖਰੜਾ ਭਾਰਤ ਨਾਲ ਸਾਂਝਾ ਕਰਕੇ ਭਾਰਤ ਨੂੰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਨੂੰ ਸਿਰੇ ਚਾੜ੍ਹਨ ਦਾ ਸੱਦਾ ਦਿੱਤਾ। ਇਸ ਮਗਰੋਂ ਨਵੀਂ ਦਿੱਲੀ ਨੇ ਇਸ ਲਈ 2 ਵੱਖ-ਵੱਖ ਤਰੀਕਾਂ ਦਾ ਸੁਝਾਅ ਦਿੱਤਾ ਹੈ।
« Previous Page — Next Page »