ਸੰਗਰੂਰ – ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਹਾੜੇ ਅਤੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਸੰਗਤ ਅਤੇ ਗੁਰਦੁਆਰਾ ਸੇਵਾ ਸੰਭਾਲ ਜਥਾ ...
ਪਿੰਡ ਭੰਮੇ ਕਲਾਂ (ਮਾਨਸਾ) ਵਿਖੇ 3 ਜੂਨ 2025 ਨੂੰ ਹੋਏ ਇਕ ਗੁਰਮਤਿ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜਥਾ ਦੋਆਬਾ ਤੋਂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵੱਡੀਆਂ ਤਬਦੀਲੀਆਂ ਵਾਪਰ ਦੇ ਇਸ਼ਾਰੇ ਮਿਲ ਰਹੇ ਹਨ ਤੇ ਸੰਸਾਰ ਦੇ ਹਾਲਾਤ ਬਹੁਤ ਤੇਜੀ ਨਾਲ ਬਦਲ ਰਹੇ ਹਨ। ਉਹਨਾ ਆਪਣੇ ਵਖਿਆਨ ਵਿਚ ਇਸ ਗੱਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਇਸ ਬਦਲ ਰਹੇ ਹਾਲਾਤ ਵਿਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ।
ਦਰਬਾਰ ਸਾਹਿਬ ਹਮਲੇ ਦੀ 41ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਜਨੇਵਾ ਵਿੱਚ ਜਬਰੀ ਗੁੰਮਸ਼ੁਦਗੀਆਂ ਬਾਰੇ ਪਹਿਲੀ ਸੰਸਾਰ ਇਕੱਤਰਤਾ (ਵਰਲਡ ਕਾਂਗਰਸ ਆਨ ਇਨਫੋਰਸਡ ਡਿਸਅਪੀਅਰੈਂਸਿਸ) ਵਿੱਚ ਹਿੱਸਾ ਲਿਆ ਜਿੱਥੇ ਉਹਨਾਂ ਨੇ ਦੁਨੀਆਂ ਭਰ ਦੇ ਨੁਮਾਇੰਦਿਆਂ, ਕੌਮਾਂਤਰੀ ਮਾਹਰਾਂ ਦੇ ਨਾਲ ਨਾਲ ਸੰਯੁਕਤ ਰਾਸ਼ਟਰ (ਯੁਨਾਇਟਡ ਨੇਸ਼ਨਜ਼) ਦੇ ਮੁੱਖ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਗਲਬਾਤ ਕੀਤੀ ਜਿਹੜੇ ਜਬਰੀ ਗੁੰਮਸ਼ੁਦਗੀਆਂ ਦੇ ਮਾਮਲੇ ਤੇ ਕੰਮ ਕਰਨ ਵਾਲੇ ਮਨੁੱਖੀ ਅਧਿਕਾਰ ਤੰਤਰ ਦੀ ਅਗਵਾਈ ਕਰਦੇ ਹਨ।
ਤੀਜਾ ਘੱਲੂਘਾਰਾ ਜੂਨ ੧੯੮੪ ਸਿੱਖ-ਯਾਦ ਦਾ ਅਭੁੱਲ ਹਿੱਸਾ ਬਣ ਚੁੱਕਾ ਹੈ। ਇਸ ਅਭੁੱਲ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ। ਇਸ ਕਰਕੇ ਜੂਨ ੧੯੮੪ ਦੇ ਵਰਤਾਰੇ ਨੂੰ ਸਮਝਣ ਲਈ ਬਿਪਰ-ਸੰਸਕਾਰੀ ਹਿੰਦੂ-ਮਨ ਦੀ ਬਣਤਰ ਅਤੇ ਇਤਿਹਾਸ ਵਿਚ ਸਿੱਖੀ ਨਾਲ ਇਸਦੇ ਵਿਹਾਰ ਨੂੰ ਸਮਝਣਾ ਬਹੁਤ ਲਾਜਮੀ ਬਣ ਜਾਂਦਾ ਹੈ,
ਕਰਕੇ ਜੂਨ ੧੯੮੪ ਦੇ ਜੂਨ ੧੯੮੪ ਸਿੱਖ-ਯਾਦ ਦਾ ਇਕ ਅਮਿੱਟ ਹਿੱਸਾ ਬਣ ਚੁੱਕਾ ਹੈ। ਇਸ ਅਮਿੱਟ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ।
7 ਜੂਨ 2023 ਨੂੰ ਗੁਰਦੁਆਰਾ ਦਮਦਮਾ ਸਾਹਿਬ, ਸ੍ਰੀ ਹਰਗੋਬਿੰਦਪੁਰ ਵਿਖੇ "ਘੱਲੂਘਾਰਾ ਜੂਨ 84" ਦੇ ਸਮੂਹ ਸਹੀਦਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਮਨਧੀਰ ਸਿੰਘ ਨੇ ਸੰਗਤਾਂ ਨਾਲ "ਘੱਲੂਘਾਰਾ ਜੂਨ 84" ਦੇ ਸਬੰਧ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ
ਜੂਨ ’84 ਤੀਜੇ ਘੱਲੂਘਾਰੇ ਦੇ 40 ਵੀਂ ਵਰ੍ਹੇ ਗੰਢ ਦੌਰਾਨ ਸਮੂਹ ਸ਼ਹੀਦ ਸਿੰਘਣੀਆਂ, ਸਿੰਘਾਂ ਦੀ ਯਾਦ ’ਚ 25 ਮਈ ਨੂੰ ਨਜਦੀਕੀ ਪਿੰਡ ਕੋਟਭਾਰਾ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਪਿੰਡ ਦੀ ਸੰਗਤ ਦੀ ਇਕ ਸਾਂਝੀ ਬੈਠਕ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ।
ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਸੰਗਰੂਰ ਨੇੜਲੇ ਕਲੌਦੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ।
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਵੱਲੋਂ ਜੂਨ 1984 ਵਿਚ ਵਾਪਰੇ ਤੀਜੇ ਘੱਲੂਘਾਰੇ ਦੀ ਯਾਦ ਵਿਚ ਸੰਸਾਰ ਭਰ ਵਿਚ ਸਮਾਗਮਾਂ ਦੀਆਂ ਲੜੀਆਂ ਚਲਾਉਣ ਦਾ ਸੱਦਾ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਮੌਕੇ ਉੱਤੇ ਪੰਥਕ ਇਕਸੁਰਤਾ ਦਾ ਮਹੌਲ ਸਿਰਜਣ ਲਈ ਉਚੇਚੇ ਯਤਨ ਹੋਣੇ ਚਾਹੀਦੇ ਹਨ।
Next Page »