ਮਨੀਪੁਰ ਦੀ ‘ਲੋਹ ਔਰਤ’ ਇਰੋਮ ਚਾਨੂ ਸ਼ਰਮੀਲਾ ਵੱਲੋਂ ਫੌ਼ਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਅਫਸਪਾ ਖ਼ਿਲਾਫ਼ 16 ਸਾਲ ਪਹਿਲਾਂ ਵਿੱਢਿਆ ਸੰਘਰਸ਼ ਬਿਨਾਂ ਅਸਫਪਾ ਹਟਾਉਣ ਦੀ ਮੰਗ ਮੰਨੇ ਮੰਗਲਵਾਰ ਨੂੰ ਸਮਾਪਤ ਕੀਤਾ ਜਾ ਰਿਹਾ ਹੈ। ਸ਼ਰਮੀਲਾ ਦੇ ਭਰਾ ਇਰੋਮ ਸਿੰਘਜੀਤ ਮੁਤਾਬਕ ਹੱਕਾਂ ਲਈ ਜੂਝਣ ਵਾਲੀ 44 ਸਾਲਾ ਕਾਰਕੁਨ, ਜਿਸ ਨੂੰ ਸਾਲ 2000 ਤੋਂ ਜ਼ਿੰਦਾ ਰੱਖਣ ਲਈ ਧੱਕੇ ਨਾਲ ਨੱਕ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ, ਇਥੇ ਸਥਾਨਕ ਅਦਾਲਤ ਵਿੱਚ ਭੁੱਖ ਹੜਤਾਲ ਸਮਾਪਤ ਕਰੇਗੀ।
ਮਣੀਪੁਰ ਵਿਚ 16 ਸਾਲ ਤੋਂ ਅਸਫਪਾ ਦੇ ਵਿਰੁੱਧ ਭੁੱਖ ਹੜਤਾਲ ਕਰ ਰਹੀ ਮਨੁੱਖੀ ਅਧਿਕਾਰ ਕਾਰਜਕਰਤਾ ਇਰੋਮ ਸ਼ਰਮੀਲਾ ਹੁਣ ਆਪਣੀ ਭੁੱਖ ਹੜਤਾਲ ਖਤਮ ਕਰੂਗੀ ਬੀਬੀਸੀ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ 9 ਅਗਸਤ ਨੂੰ ਭੁੱਖ ਹੜਤਾਲ ਖਤਮ ਕਰਕੇ ਅਤੇ ਮਣੀਪੁਰ ਵਿਧਾਨਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਰੋਮ ਸ਼ਰਮੀਲਾ ਨਵੰਬਰ 2000 ਤੋਂ ਅਸਫਪਾ ਦੇ ਖਿਲਾਫ ਭੁੱਖ ਹੜਤਾਲ 'ਤੇ ਹੈ।